ਗੈਜੇਟ ਡੈਸਕ- ਭਾਰਤ 'ਚ ਐਂਡਰਾਇਡ ਯੂਜ਼ਰਜ਼ ਦੀ ਗਿਣਤੀ ਕਰੋੜਾਂ ਹੈ। ਸੈਮਸੰਗ ਤੋਂ ਲੈ ਕੇ ਵੀਵੋ ਤੱਕ, ਐਂਡਰਾਇਡ ਆਪਰੇਟਿੰਗ ਸਿਸਟਮ (ਐਂਡਰਾਇਡ ਓ.ਐੱਸ.) ਦੀ ਵਰਤੋਂ ਕਰਕੇ ਆਪਣੇ ਹੈਂਡਸੈੱਟਾਂ ਦਾ ਨਿਰਮਾਣ ਕਰਦੇ ਹਨ। ਹੁਣ ਅਜਿਹੇ ਕਰੋੜਾਂ ਸਮਾਰਟਫੋਨ ਯੂਜ਼ਰਸ 'ਤੇ ਵੱਡਾ ਖਤਰਾ ਮੰਡਰਾ ਰਿਹਾ ਹੈ। ਸੁਰੱਖਿਆ ਮਾਹਿਰਾਂ ਨੇ ਇਕ ਨਵੀਂ ਕਿਸਮ ਦੇ ਮਾਲਵੇਅਰ ਬਾਰੇ ਦੱਸਿਆ ਹੈ, ਜਿਸ ਦਾ ਨਾਂ ਐਂਡਰਾਇਡ ਐਕਸਲੋਡਰ (Android XLoader) ਹੈ।
ਇਹ ਮਾਲਵੇਅਰ ਸਮਾਰਟਫੋਨ 'ਚੋਂ ਜ਼ਰੂਰੀ ਜਾਣਕਾਰੀਆਂ ਦਾ ਅਸੈੱਸ ਲੈ ਲੈਂਦਾ ਹੈ। ਇਹ ਐੱਸ.ਐੱਮ.ਐੱਸ. ਤੱਕ ਪਹੁੰਚ ਵੀ ਕਰਦਾ ਹੈ ਅਤੇ ਬੈਕਗ੍ਰਾਊਂਡ ਵਿੱਚ ਕੰਮ ਕਰਦਾ ਹੈ। ਰਿਪੋਰਟਾਂ ਮੁਤਾਬਕ ਇਹ ਸਮਾਰਟਫੋਨ ਯੂਜ਼ਰਜ਼ ਲਈ ਕਾਫੀ ਖਤਰਨਾਕ ਸਾਬਤ ਹੋ ਸਕਦਾ ਹੈ। ਇਹ ਰਿਪੋਰਟ ਬਲੀਪਿੰਗ ਕੰਪਿਊਟਰ ਦੁਆਰਾ McAfee ਨੂੰ ਦਿੱਤੀ ਗਈ ਹੈ।
ਇੰਝ ਅਟੈਕ ਕਰਦਾ ਹੈ Android XLoader ਮਾਲਵੇਅਰ
ਐਂਡਰਾਇਡ ਐਕਸਲੋਡਰ ਮਾਲਵੇਅਰ ਬੜੀ ਹੀ ਆਸਾਨੀ ਨਾਲ ਡਿਵਾਈਸ 'ਤੇ ਅਟੈਕ ਕਰ ਸਕਦਾ ਹੈ। ਇਸ ਵਿਚ ਇਕ ਐੱਸ.ਐੱਮ.ਐੱਸ. ਮੈਸੇਜ ਇਨਫੈਕਟਿਡ ਵੈੱਬਸਾਈਟ ਯੂ.ਆਰ.ਐੱਲ. ਦੇ ਨਾਲ ਆਉਂਦਾ ਹੈ। ਇਹ ਮੈਸੇਜ ਫੋਨ 'ਚ ਮੈਲੀਸ਼ੀਅਸ ਐਪ ਦਾ ਰਾਹ ਖੋਲ੍ਹਦਾ ਹੈ। ਦਿੱਤੇ ਗਏ ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ ਏ.ਪੀ.ਕੇ. ਫਾਈਲ ਹੈਂਡਸੈੱਟ ਵਿੱਚ ਇੰਸਟਾਲ ਹੋ ਜਾਂਦੀ ਹੈ। ਮੈਸੇਜ 'ਚ ਆਉਣ ਵਾਲੇ ਲਿੰਕ 'ਤੇ ਕਲਿੱਕ ਕਰਦੇ ਹੀ ਇਹ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ।
ਇਹ ਲਿੰਕ ਸਾਈਡਲੋਡਿੰਗ ਤਕਨੀਕ ਦੀ ਵਰਤੋਂ ਕਰਦੇ ਹੋਏ ਕਿਸੇ ਹੋਰ ਸਰੋਤ ਤੋਂ ਇੱਕ ਐਪ ਇੰਸਟਾਲ ਕਰਵਾ ਦਿੰਦਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮੋਬਾਇਲ ਯੂਜ਼ਰਜ਼ ਨੂੰ ਵੀ ਇਸ ਗੱਲ ਦੀ ਜਾਣਕਾਰੀ ਹੁੰਦੀ। ਇਹ ਮਾਲਵੇਅਰ ਨਾ ਸਿਰਫ਼ ਐੱਸ.ਐੱਮ.ਐੱਸ. ਤੱਕ ਪਹੁੰਚ ਕਰਦਾ ਹੈ, ਸਗੋਂ ਇਹ ਐਪਸ ਨੂੰ ਵੀ ਟਰੈਕ ਕਰ ਸਕਦਾ ਹੈ। ਹੈਕਰ ਇਨ੍ਹਾਂ ਸਾਧਨਾਂ ਦੀ ਵਰਤੋਂ ਕਰਕੇ ਤੁਹਾਨੂੰ ਨਿਸ਼ਾਨਾ ਬਣਾ ਸਕਦੇ ਹਨ।
McAfee ਪਹਿਲਾਂ ਹੀ ਗੂਗਲ ਨੂੰ ਇਸ ਨਵੇਂ ਥ੍ਰੈਡ ਬਾਰੇ ਦੱਸ ਚੁੱਕਾ ਹੈ। ਇਸਤੋਂ ਬਾਅਦ ਕੰਪਨੀ ਨੇ ਤੁਰੰਤ ਇਸ ਮਾਲਵੇਅਰ ਨੂੰ ਰਿਮੂਵ ਕਰ ਦਿੱਤਾ ਹੈ। ਹਾਲਾਂਕਿ, ਗੂਗਲ ਉਨ੍ਹਾਂ ਐਪਸ ਨੂੰ ਕੰਟਰੋਲ ਨਹੀਂ ਕਰ ਸਕਦਾ ਜੋ ਪਲੇਅ ਸਟੋਰ ਤੋਂ ਬਾਹਰ ਮੌਜੂਦ ਹਨ। ਗੂਗਲ ਸਲਾਹ ਦਿੰਦਾ ਹੈ ਕਿ ਆਪਣੇ ਡਿਵਾਈਸ ਦੀ ਸੁਰੱਖਿਆ ਲਈ ਪਲੇਅ ਪ੍ਰੋਟੈਕਟ ਨੂੰ ਇਨੇਬਲ ਕਰ ਲਓ। ਇਹ ਤੁਹਾਨੂੰ ਕਈ ਖਤਰਿਆਂ ਤੋਂ ਬਚਾਉਣ ਦਾ ਕੰਮ ਕਰਦਾ ਹੈ।
ਅਮਰੀਕਾ ਨੇ ਚੀਨੀ ਇਲੈਕਟ੍ਰਿਕ ਕਾਰਾਂ ਨੂੰ ਦੱਸਿਆ ਸੁਰੱਖ਼ਿਆ ਲਈ ਵੱਡਾ ਖ਼ਤਰਾ
NEXT STORY