ਜਲੰਧਰ : ਭਾਰਤ ਦੇ ਦੌਰੇ ਦੌਰਾਨ ਐਪਲ ਇੰਕ ਦੇ ਸੀ. ਈ. ਓ. ਨੇ ਆਪਣੀ ਸ਼ੁਰੂਆਤ ਮੁੰਬਈ 'ਚ ਸਿੱਧੀ ਵਿਨਾਇਕ ਮੰਦਿਰ ਤੋਂ ਸ਼ੁਰੂ ਕੀਤੀ। ਇਸ ਦੌਰਾਨ ਐਪਲ ਇੰਡੀਆ ਦੇ ਹੈੱਡ ਸੰਜੇ ਕੌਲ ਵੀ ਕੁੱਕ ਨਾਲ ਦਿਖਾਈ ਦਿੱਤੇ। ਹੋਰ ਚੀਜ਼ਾਂ ਦੇ ਨਾਲ, ਕੁੱਕ ਨੇ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਬੇਟੇ ਅੰਕਿਤ ਅੰਬਾਨੀ ਨਾਲ ਵੀ ਗੱਲ-ਬਾਤ ਕੀਤੀ। ਇਕ ਹਫਤੇ ਤੱਕ ਕੁੱਕ ਵੱਲੋਂ ਅਲੱਗ-ਅਲੱਗ ਲੋਕਾਂ ਨਾਲ ਮੁਲਾਕਾਤ ਕੀਤੀ ਜਾਵੇਗੀ।
ਅੱਜ (ਬੁਧਵਾਰ) ਕੁੱਕ ਟਾਟਾ ਗਰੁੱਪ ਦੇ ਚੇਅਰਮੈਨ ਸਾਇਰਸ ਮਿਸਤਰੀ ਤੇ ਹੋਰ ਲੋਕਾਂ ਨਾਲ ਮੁਲਾਕਾਤ ਕਰਨਗੇ।
ਬੈਂਗਲੁਰੂ ਤੇ ਦਿੱਲੀ ਜਾਣ ਤੋਂ ਪਹਿਲਾਂ ਐਪਲ ਦੇ ਸੀ. ਈ. ਓ. ਹੈਦਰਾਬਾਦ ਦਾ ਦੌਰਾ ਵੀ ਕਰਨਗੇ। ਮਿਲੀ ਜਾਣਕਾਰੀ ਦੇ ਮੁਤਾਬਿਕ ਕੁੱਕ ਕੇ. ਚੰਦਰਸ਼ੇਖਰ ਰਾਓ ਨਾਲ ਵੀ ਮੁਲਾਕਾਤ ਕਰਨਗੇ। ਸਰਕਾਰੀ ਸੂਤਰਾਂ ਦੀ ਮੰਨੀਏ ਤਾਂ ਤੇਲੰਗਾਨਾ 'ਚ ਐਪਲ ਆਪਣਾ ਟੈਕਨਾਲੋਜੀ ਸੈਂਟਰ ਖੋਲ੍ਹਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਐਪਲ ਵਰਗੇ ਵੱਡੇ ਬ੍ਰੈਂਡ ਦਾ ਅਮਰੀਕਾ ਤੋਂ ਬਾਹਰ ਇਹ ਪਹਿਲਾ ਟੈਕਨਾਲੋਜੀ ਸੈਂਟਰ ਹੋਵੇਗਾ।
ਭਾਰਤੀ ਕੰਪਨੀ ਨੇ ਬਣਾਇਆ ਦੁਨੀਆ ਦਾ ਸਭ ਤੋਂ ਸਸਤਾ ਸਮਾਰਟਫੋਨ, ਕੀਮਤ ਸਿਰਫ਼ 99 ਰੁਪਏ
NEXT STORY