ਜਲੰਧਰ : ਚਾਹੇ ਐਪਲ ਆਈਫੋਨ ਦੀ ਗੱਲ ਹੋਵੇ ਜਾਂ ਆਈਪੈਡ ਦੀ, 21ਵੀਂ ਸਦੀ 'ਚ ਐਪਲ ਪ੍ਰਾਡਕਟਸ ਦੇ ਸਲਾਨਾ ਚੱਕਰ ਨੂੰ ਦੇਖਿਆ ਜਾਵੇ ਤਾਂ ਇਸ ਦਾ ਗ੍ਰਾਫ ਸਦਾ ਉੱਪਰ ਵੱਲ ਨੂੰ ਹੀ ਗਿਆ ਹੈ। ਹੁਣ ਮੈਕ ਰੂਮਰਜ਼ ਦੀ ਇਕ ਰਿਪੋਰਟ ਦੇ ਮੁਤਾਬਿਕ ਐਪਲ ਦੀ 2017-18 ਦੀ ਪ੍ਰਾਡਕਟ ਸਟੈਟਰਜੀ ਬਾਰੇ ਪਤਾ ਲੱਗਾ ਹੈ। ਐਪਲ ਪ੍ਰਾਡਕਟਸ ਦੀ ਪ੍ਰਡਿਕਸ਼ਨ 'ਚ ਸਭ ਤੋਂ ਅੱਗੇ ਮਿੰਗ-ਚੁਈ ਕੁਓ, ਕੇ. ਜੀ. ਆਈ. ਸਕਿਓਰਿਟੀਜ਼ ਦਾ ਕਹਿਣਾ ਹੈ ਕਿ ਐਪਲ ਅਗਲੇ ਸਾਲ ਤੱਕ 3 ਆਈਐਡ ਮਾਡਲਸ ਲਾਂਚ ਕਰ ਸਕਦੀ ਹੈ।
ਇਨ੍ਹਾਂ 'ਚ ਸਭ ਤੋਂ ਪਹਿਲਾਂ 10.5 ਇੰਚ ਸਕ੍ਰੀਨ ਵਾਲਾ ਆਈਐਡ ਪ੍ਰੋ ਜੋ ਕਿ ਮਿਡ-ਸਾਈਜ਼ ਪੈਕੇਜ 'ਚ ਐਪਲ ਦੀ ਬਿਹਤਰੀਨ ਐਕਸਪੀਰੀਅੰਸ ਲੱਭਣ ਵਾਲਿਆਂ ਲਈ ਬੈਸਟ ਆਪਸ਼ਨ ਹੋਵੇਗੀ। ਇਸ ਤੋਂ ਇਲਾਵਾ 12.9 ਇੰਚ ਸਕ੍ਰੀਨ ਵਾਲਾ ਆਈਐਡ ਪ੍ਰੋ 2 ਤੇ ਸਸਤਾ 9.7 ਇੰਚ ਆਈਐਡ ਹੋਵੇਗਾ। ਰੂਮਰਜ਼ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ 2018 ਤੱਕ ਐਪਲ ਆਈਐਡਜ਼ 'ਚ ਓ. ਐੱਲ. ਈ. ਡੀ. ਟੈਕਨਾਲੋਜੀ ਪੂਰੀ ਤਰ੍ਹਾਂ ਅਪਣਾ ਲਵੇਗੀ। ਇਸ ਤਰ੍ਹਾਂ ਆਈਪੈਡ ਫਲੈਕਸੀਬਲ ਟਚ ਸਕ੍ਰੀਨ ਦੇ ਨਾਲ ਬਿਹਤਰ ਹਾਰਡਵੇਅਰ ਅਪਗ੍ਰੇਡ ਵਾਲਾ ਐਪਲ ਪ੍ਰਾਡਕਟ ਬਣ ਜਾਵੇਗਾ।
ਘੱਟ ਕੀਮਤ 'ਚ ਰਿਲਾਇੰਸ ਨੇ ਲਾਂਚ ਕੀਤੇ ਦੋ ਨਵੇਂ ਸਮਾਰਟਫੋਨਸ, ਜਾਣੋ ਖੂਬੀਆਂ
NEXT STORY