ਜਲੰਧਰ, 7 ਸਤੰਬਰ—ਦੁਨੀਆ ਦੀ ਮੰਨੀ-ਪ੍ਰਮੰਨੀ ਮੋਬਾਇਲ ਕੰਪਨੀ ਐਪਲ ਨੇ ਬੁੱਧਵਾਰ ਦੇਰ ਰਾਤ ਆਈਫੋਨ 7 ਤੇ ਆਈਫੋਨ 7 ਪਲੱਸ ਲਾਂਚ ਕਰ ਦਿੱਤਾ। ਆਈਫੋਨ 7 ਦੀ ਕੀਮਤ 649 ਡਾਲਰ ਰੱਖੀ ਗਈ ਹੈ, ਜਦਕਿ ਆਈਫੋਨ 7 ਪਲੱਸ 769 ਡਾਲਰ ਵਿਚ ਮੁਹੱਈਆ ਹੋਵੇਗਾ। ਫਿਲਹਾਲ ਦੋਵੇਂ ਫੋਨ ਅਮਰੀਕਾ, ਯੂ. ਕੇ. ਤੇ ਚੀਨ ਵਿਚ ਲਾਂਚ ਕੀਤੇ ਗਏ ਹਨ। ਭਾਰਤ ਵਿਚ ਇਹ ਫੋਨ 7 ਅਕਤੂਬਰ ਤੋਂ ਲਾਂਚ ਕੀਤੇ ਜਾਣਗੇ। ਦੋਵੇਂ ਫੋਨਾਂ ਦੀ ਵੱਧ ਤੋਂ ਵੱਧ ਸਮਰੱਥਾ 256 ਜੀ. ਬੀ. ਤਕ ਵਧਾਈ ਗਈ ਹੈ। ਦੋਵੇਂ ਫੋਨ 32 ਜੀ. ਬੀ., 128 ਜੀ. ਬੀ. ਤੇ 256 ਜੀ. ਬੀ. ਦੀ ਸਮਰੱਥਾ ਵਿਚ ਮੁਹੱਈਆ ਹੋਣਗੇ। ਇਸਦੇ ਨਾਲ ਹੀ ਕੰਪਨੀ ਨੇ ਆਈ. ਓ. ਐੱਸ. 10 ਬੀ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸਦੇ ਨਾਲ ਹੀ ਐਪਲ ਵਾਚ-2 ਨੂੰ ਵੀ ਲਾਂਚ ਕੀਤਾ ਹੈ।
ਆਈਫੋਨ 7 ਦੀਆਂ ਖੂਬੀਆਂ
1. ਡਿਜ਼ਾਈਨ : ਨਵਾਂ ਆਈਫੋਨ ਪਹਿਲੀ ਵਾਰ ਜੈੱਟ ਬਲੈਕ ਕਲਰ ਵਿਚ ਉਤਾਰਿਆ ਗਿਆ ਹੈ। ਇਸਦਾ ਸਟੇਨਲੈਸ ਸਟੀਲ ਦਾ ਲੋਗੋ ਵੀ ਜੈੱਟ ਬਲੈਕ ਕਲਰ ਵਿਚ ਹੀ ਹੈ। ਨਵੇਂ ਫੋਨ ਨੂੰ ਬਿਲਕੁਲ ਨਵਾਂ ਰੂਪ ਦਿੱਤਾ ਗਿਆ ਹੈ। ਨਵਾਂ ਫੋਨ ਗੋਲਡ, ਸਿਲਵਰ ਕਲਰ ਵਿਚ ਵੀ ਮੁਹੱਈਆ ਹੋਵੇਗਾ।
2. ਹੋਮ ਬਟਨ : ਹੋਮ ਬਟਨ ਆਈਫੋਨ ਦੀ ਆਤਮਾ ਹੁੰਦੀ ਹੈ। ਇਸ ਫੋਨ ਵਿਚ ਹੋਮ ਬਟਨ ਨਾਲ ਟੈਪਟਿਕ ਇੰਜਣ ਲਗਾਇਆ ਗਿਆ ਹੈ, ਜਿਸ ਨਾਲ ਹੋਮ ਬਟਨ ਦੀ ਸਮਰੱਥਾ ਪਹਿਲਾਂ ਦੇ ਮੁਕਾਬਲੇ ਬਿਹਤਰ ਹੋ ਜਾਵੇਗੀ।
3. ਵਾਟਰ ਤੇ ਡਸਟਪਰੂਫ : ਨਵੇਂ ਆਈਫੋਨ ਵਿਚ ਆਈ. ਪੀ. 67 ਪ੍ਰੋਟੈਕਸ਼ਨ ਸਟੈਂਡਰਡ ਨੂੰ ਫਾਲੋ ਕੀਤਾ ਗਿਆ ਹੈ, ਜਿਸ ਨਾਲ ਨਵਾਂ ਆਈਫੋਨ ਪਾਣੀ ਵਿਚ ਡੁੱਬਣ ਜਾਂ ਮਿੱਟੀ ਪੈਣ 'ਤੇ ਵੀ ਸੁਰੱਖਿਅਤ ਰਹੇਗਾ।
4. ਕੈਮਰਾ : ਨਵੇਂ ਆਈਫੋਨ ਵਿਚ ਲੱਗੇ ਕੈਮਰੇ ਦਾ ਐਕਸਪੋਜ਼ਰ ਪਿਛਲੇ ਫੋਨ ਦੇ ਮੁਕਾਬਲੇ ਤਿੰਨ ਗੁਣਾ ਵੱਧ ਹੈ, ਇਸ ਵਿਚ 6 ਐਲੀਮੈਂਟਸ ਲੈੱਨਜ਼ ਲੱਗਿਆ ਹੈ, ਜੋ 7 ਫੀਸਦੀ ਤੇਜ਼ੀ ਨਾਲ ਕੰਮ ਕਰਦਾ ਹੈ ਜੇਕਰ ਤੁਸੀਂ ਫੋਨ ਤੋਂ ਬਹੁਤ ਸਾਰੀਆਂ ਫੋਟੋਆਂ ਇਕੋ ਸਮੇਂ ਖਿੱਚੋਗੇ ਤਾਂ ਇਹ ਬੈਸਟ ਫੋਟੋ ਦੀ ਚੋਣ ਕਰਕੇ ਤੁਹਾਨੂੰ ਖੁਦ ਹੀ ਦੱਸ ਦੇਵੇਗਾ। ਆਈਫੋਨ 7 ਪਲੱਸ 'ਚ 12 ਮੈਗਾ ਪਿਕਸਲ ਦੇ ਦੋ ਕੈਮਰੇ ਲਗਾਏ ਗਏ ਹਨ, ਇਨ੍ਹਾਂ ਵਿਚੋਂ ਇਕ ਕੈਮਰਾ ਫੋਟੋ ਖਿੱਚਣ ਦਾ ਕੰਮ ਕਰੇਗਾ, ਜਦਕਿ ਦੂਸਰੇ ਕੈਮਰੇ ਨਾਲ ਫੋਟੋ ਨੂੰ ਜ਼ੂਮ ਇਨ ਜਾਂ ਜ਼ੂਮ ਆਊਟ ਕੀਤਾ ਜਾ ਸਕੇਗਾ। ਇਸਦਾ ਮਤਲਬ ਇਹ ਹੈ ਕਿ ਤੁਹਾਨੂੰ ਦੂਰ ਦੀ ਫੋਟੋ ਖਿੱਚਣ 'ਚ ਵੀ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ ਤੇ ਇਹ ਕੈਮਰਾ ਪ੍ਰੋਫੈਸ਼ਨਲ ਕੈਮਰੇ ਵਾਂਗ ਕੰਮ ਕਰੇਗਾ।
5. ਰੇਟਿਨਾ ਐੱਚ. ਡੀ. ਡਿਸਪਲੇਅ : ਇਹ ਫੋਨ 6 ਅਤੇ 6 ਪਲੱਸ ਦੇ ਮੁਕਾਬਲੇ 25 ਫੀਸਦੀ ਜ਼ਿਆਦਾ ਵਿਰਾਈਟ ਹੋਵੇਗਾ। ਇਸ ਵਿਚ ਸਿਨੇਮਾ ਸਟੈਂਡਰਡ ਤੋਂ ਇਲਾਵਾ ਥ੍ਰੀ ਡੀ ਟੱਚ ਅਤੇ ਕਲਰ ਮੈਨੇਜਮੈਂਟ ਦੀ ਵੀ ਸਹੂਲਤ ਦਿੱਤੀ ਗਈ ਹੈ।
6. ਆਡੀਓ ਸਪੀਕਰ : ਨਵੇਂ ਫੋਨ ਦੇ ਆਡੀਓ ਸਪੀਕਰ ਦੀ ਸਮਰੱਥਾ 6 ਅਤੇ 6 ਐੱਸ ਦੇ ਮੁਕਾਬਲੇ ਦੁੱਗਣੀ ਹੈ। ਇਸ ਵਿਚ ਦੋ ਸਟੀਰੀਓ ਸਪੀਕਰ ਦਿੱਤੇ ਗਏ ਹਨ, ਜੋ ਕਿ ਬੈਸਟ ਕੁਆਲਿਟੀ ਦੀ ਆਡੀਓ ਮੁਹੱਈਆ ਕਰਵਾਉਂਦੇ ਹਨ।
7. ਏਅਰਪੋਡ : ਆਡੀਓ ਨੂੰ ਬਿਹਤਰ ਬਣਾਉਣ ਲਈ ਡਿਜੀਟਲ ਲਾਈਟਨਿੰਗ ਏਅਰਪੋਡ ਲਾਂਚ ਕੀਤੇ ਗਏ ਹਨ ਪਰ ਇਹ ਰਵਾਇਤੀ ਡਿਵਾਈਸ ਨਾਲ ਮੋਨੋਪਿਨ ਦੇ ਤੌਰ 'ਤੇ ਵੀ ਕੰਮ ਕਰਨਗੇ।
8. ਵਾਇਰਲੈਸ ਏਅਰਪੋਡਸ : ਐਪਲ ਨੇ ਸੰਗੀਤ ਸੁਣਨ ਦੇ ਸ਼ੌਕੀਨਾਂ ਲਈ ਵਾਇਰਲੈਸ ਏਅਰਪੋਡਸ ਲਾਂਚ ਕੀਤਾ ਹੈ। ਇਹ ਏਅਰਪੋਡ ਡਬਲਯੂ. 1 ਚਿਪ ਨਾਲ ਲੈਸ ਹੈ ਅਤੇ ਇਕ ਵਾਰ ਚਾਰਜ ਕਰਨ 'ਤੇ 24 ਘੰਟੇ ਸੁਣਿਆ ਜਾ ਸਕਦਾ ਹੈ।
9. ਪ੍ਰਫਾਰਮੈਂਸ : ਨਵੇਂ ਆਈਫੋਨ 'ਚ ਏ-10 ਫਿਊਜਨ ਚਿਪ ਲਗਾਈ ਗਈ ਹੈ, ਜੋ ਕਿ ਏ-9 ਅਤੇ ਏ-8 ਪ੍ਰੋਸੈਸਰ ਦੇ ਮੁਕਾਬਲੇ ਕਾਫੀ ਬਿਹਤਰ ਹੈ। ਇਸਦੀ ਪ੍ਰਫਾਰਮੈਂਸ ਏ-8 ਦੇ ਮੁਕਾਬਲੇ ਤਿੰਨ ਗੁਣਾ ਵੱਧ ਹੈ, ਜਦਕਿ ਏ-9 ਦੇ ਮੁਕਾਬਲੇ ਇਹ ਡੇਢ ਗੁਣਾ ਤਕ ਬਿਹਤਰ ਪ੍ਰਫਾਰਮੈਂਸ ਦਿੰਦੀ ਹੈ। ਗ੍ਰਾਫਿਕਸ ਪ੍ਰਫਾਰਮੈਂਸ ਦੇ ਮਾਮਲੇ ਵਿਚ ਵੀ ਇਹ ਏ-8 ਦੇ ਮੁਕਾਬਲੇ ਤਿੰਨ ਗੁਣਾ ਅਤੇ ਏ-9 ਦੇ ਮੁਕਾਬਲੇ 50 ਫੀਸਦੀ ਪ੍ਰਫਾਰਮੈਂਸ ਦਿੰਦੀ ਹੈ। ਆਈਫੋਨ-7 ਤੇ 7 ਐੱਸ ਦੀ ਬੈਟਰੀ ਆਈਫੋਨ 6 ਦੇ ਮੁਕਾਬਲੇ ਦੋ ਘੰਟੇ ਜ਼ਿਆਦਾ ਚੱਲੇਗੀ।
ਵਾਟਰਪਰੂਫ ਐਪਲ ਵਾਚ
ਐਪਲ ਨੇ ਆਪਣੇ ਈਵੈਂਟ ਦੌਰਾਨ ਵਾਟਰਪਰੂਫ ਐਪਲ ਵਾਚ ਵੀ ਲਾਂਚ ਕੀਤੀ ਹੈ। ਇਹ ਘੜੀ ਲਗਾ ਕੇ ਤੁਸੀਂ 50 ਮੀਟਰ ਡੂੰਘੇ ਪਾਣੀ ਵਿਚ ਵੀ ਤੈਰਾਕੀ ਕਰ ਸਕਦੇ ਹੋ। ਨਵੀਂ ਐਪਲ ਵਾਚ ਆਪ੍ਰੇਟਿੰਗ ਸਿਸਟਮ ਨਾਲ ਹੀ ਚੱਲੇਗੀ। ਇਸਦੇ ਨਾਲ ਹੀ ਕੰਪਨੀ ਨੇ ਨਾਈਕੀ ਨਾਲ ਮਿਲ ਕੇ ਸਪੋਰਟਸ ਵਾਚ ਵੀ ਲਾਂਚ ਕੀਤੀ ਹੈ। ਐਪਲ ਵਾਚ 2 ਅਤੇ ਐਪਲ ਵਾਚ ਨਾਈਕੀ ਦੀ ਕੀਮਤ 369 ਡਾਲਰ ਰੱਖੀ ਗਈ ਹੈ, ਜਦਕਿ ਸੀਰੀਜ਼ 1 ਦੀ ਐਪਲ ਵਾਚ 269 ਡਾਲਰ ਵਿਚ ਮਿਲੇਗੀ। ਇਸਦੀ ਬੁਕਿੰਗ 9 ਸਤੰਬਰ ਤੋਂ ਕੀਤੀ ਜਾ ਸਕਦੀ ਹੈ ਅਤੇ ਇਹ 16 ਸਤੰਬਰ ਤਕ ਮੁਹੱਈਆ ਹੋਵੇਗੀ। ਨਾਈਕੀ ਵਾਚ ਅਕਤੂਬਰ ਵਿਚ ਮਿਲੇਗੀ।
ਆਈ ਵਰਕ
ਸਕੂਲ, ਕਾਲਜ ਅਤੇ ਦਫਤਰ ਵਿਚ ਕੰਮ ਕਰਨ ਵਾਲੇ ਲੋਕਾਂ ਲਈ ਪ੍ਰਾਜੈਕਟ ਬਣਾਉਣ ਤੇ ਸ਼ੇਅਰ ਕਰਨ ਲਈ ਆਈ ਵਰਕ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ। ਇਸ ਵਿਚ ਇਕ ਸਮੇਂ ਵਿਚ 4 ਜਾਂ ਇਸ ਤੋਂ ਜ਼ਿਆਦਾ ਲੋਕ ਇਕ ਹੀ ਪ੍ਰਾਜੈਕਟ 'ਤੇ ਕੰਮ ਕਰ ਸਕਦੇ ਹਨ ਅਤੇ ਇਕ-ਦੂਸਰੇ ਦੇ ਕੰਮ ਨੂੰ ਦੇਖ ਸਕਦੇ ਹਨ।
Apple Live Event : ਐਪਲ ਇਵੈਂਟ ਨਾਲ ਜੁੜੀਆਂ ਖਾਸ ਗੱਲਾਂ
NEXT STORY