ਗੈਜੇਟ ਡੈਸਕ– ਕਈ ਸਾਲਾਂ ’ਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਐਪਲ ਨੇ ਆਪਣੀ ਨਵੀਂ ਆਈਫੋਨ ਸੀਰੀਜ਼ ਸਤੰਬਰ ’ਚ ਲਾਂਚ ਨਹੀਂ ਕੀਤੀ। ਨਵੀਂ ਆਈਫੋਨ 12 ਸੀਰੀਜ਼ ਦੀ ਲਾਂਚ ਤਾਰੀਖ਼ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਹੁਣ ਇਕ ਤਾਜ਼ਾ ਰਿਪੋਰਟ ’ਚ ਕਿਹਾ ਜਾ ਰਿਹਾ ਹੈ ਕਿ ਐਪਲ ਦਾ ਨਵਾਂ ਆਈਫੋਨ 12 ਸਮਾਰਟਫੋਨ 13 ਅਕਤੂਬਰ ਨੂੰ ਲਾਂਚ ਕੀਤਾ ਜਾ ਸਕਦਾ ਹੈ।
MacRoumors ਮੁਤਾਬਕ, ਲਾਂਚ ਈਵੈਂਟ ਖ਼ਤਮ ਹੋਣ ਦੇ ਨਾਲ ਹੀ ਪ੍ਰੀ-ਆਰਡਰ ਸ਼ੁਰੂ ਹੋ ਜਾਣਗੇ ਅਤੇ ਨਵੇਂ ਸਮਾਰਟਫੋਨ 16 ਅਕਤੂਬਰ ਤੋਂ ਉਪਲੱਬਧ ਹੋਣਗੇ। ਹਾਲਾਂਕਿ ਕੁਝ ਸੂਤਰਾਂ ਨੇ ਕਿਹਾ ਹੈ ਕਿ ਫੋਨ 23 ਅਕਤੂਬਰ ਤੋਂ ਮਿਲਣੇ ਸ਼ੁਰੂ ਹੋਣਗੇ। ਇਨ੍ਹਾਂ ਫੋਨਾਂ ਰਾਹੀਂ ਇਸ ਵਾਰ ਕੰਪਨੀ 5ਜੀ ਕੁਨੈਕਟੀਵਿਟੀ ਵੀ ਦੇਣ ਜਾ ਰਹੀ ਹੈ।
ਲਾਂਚ ਕੀਤੇ ਜਾਣਗੇ 4 ਮਾਡਲ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਆਈਫੋਨ 12 ਸੀਰੀਜ਼ ਰਾਹੀਂ ਕੰਪਨੀ ਇਕੱਠੇ 4 ਮਾਡਲ ਲਾਂਚ ਕਰਨ ਜਾ ਰਹੀ ਹੈ। ਇਸ ਵਿਚ 6.1 ਇੰਚ ਡਿਸਪਲੇਅ ਵਾਲੇ ਆਈਫੋਨ ਅਤੇ ਆਈਫੋਨ 12 ਪ੍ਰੋ ਹੋਣਗੇ। ਇਸ ਤੋਂ ਇਲਾਵਾ 6.7 ਇੰਚ ਵਾਲਾ ਆਈਫੋਨ 12 ਪ੍ਰੋ ਮੈਕਸ ਅਤੇ ਇਕ ਆਈਫੋਨ 12 ਮਿਨੀ ਮਾਡਲ ਹੋ ਸਕਦਾ ਹੈ। ਆਈਫੋਨ 12 ਮਿਨੀ ਸਮਾਰਟਫੋਨ ’ਚ 5.4 ਇੰਚ ਦੀ ਡਿਸਪਲੇਅ ਮਿਲ ਸਕਦੀ ਹੈ।
ਇੰਨੀ ਹੋ ਸਕਦੀ ਹੈ ਕੀਮਤ
ਇਕ ਤਾਜ਼ਾ ਰਿਪੋਰਟ ’ਚ ਇਹ ਵੀ ਸਾਹਮਣੇ ਆਇਆ ਸੀ ਕਿ ਆਈਫੋਨ 12 ਦੀ ਕੀਮਤ ਪਿਛਲੇ ਸਾਲ ਆਏ ਆਈਫੋਨ 11 ਨਾਲੋਂ ਜ਼ਿਆਦਾ ਹੋ ਸਕਦੀ ਹੈ। ਰਿਪੋਰਟ ਮੁਤਾਬਕ, 5ਜੀ ਸੁਪੋਰਟ ਕਰਨ ਵਾਲੇ ਆਈਫੋਨ 12 ਦੀ ਕੀਮਤ ਪਿਛਲੇ ਸਾਲ ਜਿੰਨੀ ਰੱਖਣਾ ਸੰਭਵ ਨਹੀਂ ਹੈ। ਆਈਫੋਨ 12 ਦੀ ਕੀਮਤ 699 ਡਾਲਰ ਤੋਂ 749 ਡਾਲ ਦੇ ਵਿਚਕਾਰ ਹੋ ਸਕਦੀ ਹੈ।
ਅਮਰੀਕੀ ਚੋਣਾਂ ਨੂੰ ਲੈ ਕੇ ਫੇਸਬੁੱਕ ਨੇ ਹਟਾਏ ਚੀਨ ਤੋਂ ਚੱਲਣ ਵਾਲੇ 150 ਫਰਜ਼ੀ ਖਾਤੇ
NEXT STORY