ਗੈਜੇਟ ਡੈਸਕ-ਐਪਲ ਆਪਣੇ ਸਸਤੇ iPhone SE 2 ਨੂੰ ਲਾਂਚ ਕਰਨ ਤੋਂ ਬਾਅਦ ਹੁਣ ਆਈਫੋਨ 12 'ਤੇ ਕੰਮ ਕਰ ਰਹੀ ਹੈ। ਆਈਫੋਨ 12 ਐਪਲ ਦਾ ਪਹਿਲਾ 5ਜੀ ਫੋਨ ਹੋਵੇਗਾ, ਜਿਸ ਦੀ ਲਾਂਚਿੰਗ ਇਸ ਸਾਲ ਕੀਤੀ ਜਾਵੇਗੀ। ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਆਈਫੋਨ 12 ਸੀਰੀਜ਼ ਦੀ ਸ਼ੁਰੂਆਤੀ ਕੀਮਤ 600 ਤੋਂ 700 ਡਾਲਰ ਦੇ ਕਰੀਬ ਹੋਵੇਗੀ। ਭਾਵ ਕਿ ਆਈਫੋਨ 12 ਦਾ ਬੇਸ ਵੇਰੀਐਂਟ ਐਪਲ ਆਈਫੋਨ 11 ਤੋਂ ਵੀ ਸਸਤਾ ਹੋ ਸਕਦਾ ਹੈ। ਰਿਪੋਰਟ 'ਚ ਤਾਂ ਇਹ ਵੀ ਦੱਸਿਆ ਗਿਆ ਹੈ ਕਿ ਆਈਫੋਨ 12 ਪ੍ਰੋ ਦਾ ਡਿਜ਼ਾਈਨ ਕਾਫੀ ਹੱਦ ਤਕ ਪੁਰਾਣੇ ਆਈਫੋਨ 5 ਨਾਲ ਪ੍ਰੇਰਿਤ ਹੋਵੇਗਾ।

ਇਨ੍ਹਾਂ ਫੀਚਰਸ ਨਾਲ ਆ ਸਦਕਾ ਹੈ ਆਈਫੋਨ 12
1. ਐਪਲ ਆਈਫੋਨ 12 'ਚ ਕੰਪਨੀ ਏ14 ਬਾਈਓਨਿਕ ਪ੍ਰੋਸੈਸਰ ਦੇਵੇਗੀ।
2. ਇਸ ਸੀਰੀਜ਼ ਤਹਿਤ ਕੰਪਨੀ ਚਾਰ ਮਾਡਲ ਲਾਂਚ ਕਰੇਗੀ ਜਿਨ੍ਹਾਂ ਦਾ ਡਿਸਪਲੇਅ ਸਾਈਜ਼ ਵੱਖ-ਵੱਖ ਹੋਵੇਗਾ।
3. ਆਈਫੋਨ 12 'ਚ 5.4 ਇੰਚ ਦੀ ਸਕਰੀਨ, ਆਈਫੋਨ 12 ਪਲੱਸ 'ਚ 6.1 ਇੰਚ ਦੀ ਸਕਰੀਨ, ਆਈਫੋਨ 12 ਪ੍ਰੋ 'ਚ 6.1 ਇੰਚ ਦੀ ਸਕਰੀਨ ਅਤੇ ਆਈਫੋਨ 12 ਪ੍ਰੋ ਮੈਕਸ 'ਚ 6.7 ਇੰਚ ਦੀ ਸਕਰੀਨ ਦਿੱਤੀ ਜਾ ਸਕਦੀ ਹੈ।
4. ਇੰਨ੍ਹਾਂ 'ਚੋਂ ਦੋ ਆਈਫੋਨ ਮਾਡਲਸ 'ਚ ਡਿਊਲ ਰੀਅਰ ਕੈਮਰਾ, ਐੱਲ.ਸੀ.ਡੀ. ਸਕਰੀਨ ਅਤੇ ਪਤਲਾ ਐਲਯੂਮੀਨਿਯਮ ਅਲਾਏ ਫ੍ਰੇਮ ਦਾ ਇਸਤੇਮਾਲ ਕੀਤਾ ਜਾਵੇਗਾ। ਉੱਥੇ, ਦੋ ਹੋਰ ਮਾਡਲਸ 'ਚ ਟ੍ਰਿਪਲ ਰੀਅਰ ਕੈਮਰਾ, LCD ਸਕਰੀਨ ਅਤੇ ਸਟੇਨਲੈਸ ਸਟੀਲ ਮਿਡਲ ਫ੍ਰੇਮ ਦਾ ਇਸਤੇਮਾਲ ਹੋਵੇਗਾ।
5. ਇਨ੍ਹਾਂ ਨੂੰ ਅਕਤੂਬਰ 'ਚ ਬਾਜ਼ਾਰ 'ਚ ਪੇਸ਼ ਕੀਤਾ ਜਾਵੇਗਾ।
ਹੁਣ ਫ੍ਰੀ 'ਚ ਕਰ ਸਕੋਗੇ Google Meet ਦੀ ਵਰਤੋਂ, ਜ਼ੂਮ ਨੂੰ ਮਿਲੇਗੀ ਸਖਤ ਟੱਕਰ
NEXT STORY