ਜਲੰਧਰ- ਜੇਕਰ ਤੁਸੀਂ ਵੀ ਆਈਫੋਨ ਖਰੀਦਣ ਬਾਰੇ ਸੋਚ ਰਹੇ ਹੋ ਅਤੇ ਕੀਮਤ ਘੱਟ ਹੋਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਡੇ ਲਈ ਵੱਡੀ ਖੁਸ਼ਖਬਰੀ ਹੈ। ਆਨਲਾਈਨ ਵੈੱਬਸਾਈਟ ਐਮੇਜ਼ਾਨ ਇੰਡੀਆ ਐਪਲ ਆਈਫੋਨ 6 ਦੇ 16ਜੀ.ਬੀ. ਵੈਰੀਐਂਟ 'ਤੇ ਭਾਰੀ ਡਿਸਕਾਊਂਟ ਦੇ ਰਹੀ ਹੈ। 52,000 ਰੁਪਏ ਦੀ ਕੀਮਤ ਵਾਲੇ ਇਸ ਆਈਫੋਨ ਨੂੰ ਤੁਸੀਂ 30,300 ਰੁਪਏ 'ਚ ਖਰੀਦ ਸਕਦੇ ਹੋ। ਬਿਹਤਰੀਨ ਫੀਚਰਜ਼ ਨਾਲ ਲੈਸ ਆਈਫੋਨ 6 'ਤੇ ਤੁਹਾਨੂੰ 21,700 ਰੁਪਏ ਦਾ ਡਿਸਕਾਊਂਟ ਮਿਲ ਰਿਹੈ ਹੈ।
ਆਈਫੋਨ 6 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 4.7-ਇੰਚ ਦੀ ਡਿਸਪਲੇ ਮੌਜੂਦ ਹੈ। ਇਸ ਵਿਚ ਇਕ 64-ਬਿਟ ਕਵਾਡ ਕੋਰ ਐਪਲ ਏ8 ਮੋਬਾਇਲ ਚਿੱਪਸੈੱਟ ਮੌਜੂਦ ਹੈ ਅਤੇ ਇਸ ਵਿਚ 1ਜੀ.ਬੀ. ਦੀ ਰੈਮ ਦਿੱਤੀ ਗਈ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਐੱਲ.ਈ.ਡੀ. ਫਲੈਸ਼ ਦੇ ਨਾਲ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ਫੋਨ 'ਚ 1.2 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਵੀ ਦਿੱਤਾ ਗਿਆ ਹੈ।
Porsche ਨੇ ਲਾਂਚ ਕੀਤਾ ਆਪਣੀ ਸਭ ਤੋਂ ਤਾਕਤਵਾਰ 911 R ਕਾਰ ਦਾ Limited Edition
NEXT STORY