ਜਲੰਧਰ- ਜਰਮਨ ਦੀ ਸਪੋਰਟਸ ਕਾਰ ਨਿਰਮਾਤਾ ਕੰਪਨੀ ਪੋਰਸ਼ (Porsche) ਨੇ 911 R ਕਾਰ ਦਾ ਲਿਮਟਿਡ ਐਡੀਸ਼ਨ ਭਾਰਤ 'ਚ ਡਿਲੀਵਰ ਕਰ ਦਿੱਤਾ ਹੈ। ਇਸ ਨੂੰ ਖਾਸ ਤੌਰ 'ਤੇ ਪੋਰਸ਼ ਦੀਆਂ ਕਾਰਾਂ ਨੂੰ ਪਸੰਦ ਕਰਨ ਵਾਲੇ ਕਿਸੇ ਵਿਅਕਤੀ ਨੇ ਖਰੀਦਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਕਾਰ ਦੇ ਸਿਰਫ 991 ਯੂਨਿਟ ਹੀ ਬਣਾਏ ਗਏ ਹਨ ਜਿਨ੍ਹਾਂ 'ਚੋਂ ਇਕ ਹਾਲ ਹੀ 'ਚ ਭਾਰਤ 'ਚ ਪਹੁੰਚਿਆ ਹੈ।
ਇਸ ਕਾਰ ਦੇ ਭਾਰਤ ਪੁੱਜਣ 'ਤੇ ਪੋਰਸ਼ ਇੰਡੀਆ ਦੇ ਨਿਦੇਸ਼ਕ, ਪਵਨ ਸ਼ੇੱਟੀ ਨੇ ਕਿਹਾ ਹੈ ਕਿ 911 ਕਾਰ ਨੂੰ ਦੁਨੀਆ 'ਚ ਪਹਿਲੀ ਵਾਰ ਸੰਨ 1960 'ਚ ਪੇਸ਼ ਕੀਤਾ ਗਿਆ ਸੀ ਅਤੇ ਤੱਦ ਇਸ ਕਾਰ ਨੇ ਕੰਪਨੀ ਨੂੰ ਇਕ ਨਵੇਂ ਮੁਕਾਮ 'ਤੇ ਪਹੁੰਚਿਆ ਦਿੱਤਾ ਸੀ। ਨਾਲ ਹੀ ਕਿਹਾ ਗਿਆ ਕਿ ਇਸ ਕਾਰ ਨੂੰ ਅਤੇ ਬਿਹਤਰੀਨ ਬਣਾ ਕੇ ਕੰਪਨੀ ਨੇ ਇਹ ਨਵਾਂ 911 R ਲਿਮਟਿਡ ਐਡੀਸ਼ਨ ਬਣਾਇਆ ਹੈ ਜੋ ਹੁਣ ਭਾਰਤ ਪਹੁੰਚ ਚੁੱਕਿਆ ਹੈ।
ਪੋਰਸ਼ 911 R ਲਿਮਟਿਡ ਐਡੀਸ਼ਨ 'ਚ 4.0 ਲਿਟਰ ਦਾ 6 ਸਿਲੈਂਡਰ ਇੰਜਣ ਲਗਾ ਹੈ ਜੋ 493 ਬੀ. ਐੱਚ. ਪੀ ਦੀ ਪਾਵਰ ਅਤੇ 460 ਐੱਨ. ਐੱਮ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨਾਲ ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜਨ 'ਚ ਸਿਰਫ਼ 3.8 ਸੈਕਿੰਡ ਦਾ ਸਮਾਂ ਲੈਂਦੀ ਹੈ।
ਜਾਣੋ ਕਿਹੜੇ ਸਰਚ ਇੰਜਨ ਹਨ ਗੂਗਲ ਤੋਂ ਵੀ ਜ਼ਿਆਦਾ ਸਕਿਓਰ
NEXT STORY