ਗੈਜੇਟ ਡੈਸਕ-ਐਪਲ ਨੇ ਹਾਲ ਹੀ 'ਚ ਆਪਣੇ ਸਭ ਤੋਂ ਸਸਤੇ ਆਈਫੋਨ ਐੱਸ.ਈ. 2020 ਨੂੰ ਪੇਸ਼ ਕੀਤਾ ਹੈ। ਹੁਣ ਖਬਰ ਹੈ ਕਿ ਐਪਲ ਆਈਫੋਨ ਐੱਸ.ਈ. 2020 ਭਾਰਤ 'ਚ ਮੈਨਿਊਫੈਕਚਰ ਕਰੇਗਾ। ਭਾਰਤ 'ਚ ਆਈਫੋਨ ਮੈਨਿਊਫੈਕਚਰ ਹੋਣ ਨਾਲ ਕੰਪਨੀ ਨੂੰ ਵੀ ਫਾਇਦਾ ਹੋਵੇਗਾ ਕਿ ਉਸ ਨੂੰ 20 ਫੀਸਦੀ ਆਯਾਤ ਸ਼ੁਲਕ ਨਹੀਂ ਦੇਣਾ ਹੋਵੇਗਾ। ਰਿਪੋਰਟ ਮੁਤਾਬਕ ਐਪਲ ਤਾਈਵਾਨ ਦੇ ਮੈਨਿਊਫੈਕਚਰਰ ਵਿਸਟ੍ਰੋਨ (Wistron) ਨਾਲ ਇਸ ਦੇ ਲਈ ਗੱਲ ਕਰ ਰਿਹਾ ਹੈ ਤਾਂ ਕਿ ਭਾਰਤ 'ਚ ਆਈਫੋਨ ਐੱਸ.ਈ. 2020 ਦੇ ਪ੍ਰੋਡਕਸ਼ਨ ਲਈ ਪਾਰਟਸ ਉਪਲੱਬਧ ਕਰਵਾਏ ਜਾ ਸਕਣ। ਸਾਲ 2017 'ਚ ਹੀ ਐਪਲ ਨੇ ਭਾਰਤ 'ਚ ਆਈਫੋਨ ਦੇ ਕੁਝ ਮਾਡਲਸ ਨੂੰ ਮੈਨਿਊਫੈਕਚਰਰ ਕਰਨਾ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਸਾਲ 2019 'ਚ ਐਪਲ ਨੇ ਆਈਫੋਨ ਐਕਸ.ਆਰ. ਦਾ ਪ੍ਰੋਡਕਸ਼ਨ ਭਾਰਤ 'ਚ ਸ਼ੁਰੂ ਕੀਤਾ ਸੀ।
ਦਿ. ਇਨਫਾਰਮੇਸ਼ਨ ਦੀ ਰਿਪੋਰਟ ਮੁਤਾਬਕ ਅਗਲੇ ਮਹੀਨੇ ਤੋਂ ਐਪਲ ਦੇ ਚੀਨ ਦੇ ਸਪਲਾਇਰ ਨੂੰ iPhone SE (2020) ਦੇ ਪਾਟਰਸ ਨੂੰ ਤਾਈਵਾਨ ਦੀ ਕੰਪਨੀ Wistron ਨੂੰ ਸਪਲਾਈ ਕਰਨ ਨੂੰ ਕਿਹਾ ਹੈ। ਇਸ ਕਦਮ ਨਾਲ ਐਪਲ ਦਾ ਆਯਾਤ ਟੈਕਸ ਨਹੀਂ ਦੇਣਾ ਹੋਵੇਗਾ। ਦੱਸ ਦੇਈਏ ਕਿ ਐਪਲ ਦਾ ਪਹਿਲਾ ਮੇਡ ਇਨ ਇੰਡੀਆ ਆਈਫੋਨ ਐੱਸ.ਈ. ਹੀ ਹੈ।
ਦੱਸ ਦੇਈਏ ਕਿ ਹਾਲ ਹੀ 'ਚ ਆਈਫੋਨ ਐੱਸ.ਈ. (2020) ਨੂੰ ਭਾਰਤ 'ਚ 42,500 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਗਿਆ ਹੈ। ਇਹ ਫੋਨ 64ਜੀ.ਬੀ.,128ਜੀ.ਬੀ.ਰੈਮ ਅਤੇ 256ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ 'ਚ ਉਪਲੱਬਧ ਹੈ। ਫੋਨ 'ਚ ਡਿਊਲ ਮਿਸ ਸਪੋਰਟ ਹੈ ਜਿਸ 'ਚ ਇਕ ਈ-ਸਿਮ ਹੈ। ਇਸ ਤੋਂ ਇਲਾਵਾ ਨਵੇਂ ਆਈਫੋਨ 'ਚ ਵਾਇਰਲੈਸ ਚਾਰਜਿੰਗ ਦਾ ਵੀ ਸਪੋਰਟ ਦਿੱਤਾ ਗਿਆ ਹੈ।
ਸੈਮਸੰਗ ਨੇ ਆਪਣੇ ਇਨ੍ਹਾਂ ਸਮਾਰਟਫੋਨ ਦੀ ਕੀਮਤ 'ਚ ਕੀਤਾ ਵਾਧਾ
NEXT STORY