ਗੈਜੇਟ ਡੈਸਕ– ਆਈਫੋਨ 12 ਯੂਜ਼ਰਸ ਲਈ ਚੰਗੀ ਖ਼ਬਰ ਆਈ ਹੈ। ਦਰਅਸਲ, ਐਪਲ ਨੇ ਇਸੇ ਸਾਲ ਬਾਜ਼ਾਰ ’ਚ ਆਈਫੋਨ 12 ਨੂੰ ਲਾਂਚ ਕੀਤਾ ਹੈ ਜਿਸ ਵਿਚ ਖ਼ਾਸ ਫੀਚਰ ਦੇ ਤੌਰ ’ਤੇ ਵਾਇਰਲੈੱਸ ਚਾਰਜਿੰਗ ਸੁਪੋਰਟ ਦਿੱਤੀ ਗਈ ਹੈ ਪਰ ਕੁਝ ਯੂਜ਼ਰਸ ਨੇ ਇਸ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਆਈਫੋਨ 12 ’ਚ ਦਿੱਤਾ ਗਿਆ ਵਾਇਰਲੈੱਸ ਚਾਰਜਿੰਗ ਫੀਚਰ ਠੀਕ ਢੰਗ ਨਾਲ ਕੰਮ ਨਹੀਂ ਕਰ ਰਿਹਾ ਜਿਸ ਕਾਰਨ ਡਿਵਾਈਸ ਨੂੰ ਚਾਰਜ ਕਰਨ ’ਚ ਪਰੇਸ਼ਾਨੀ ਹੋ ਰਹੀ ਹੈ। ਉਥੇ ਹੀ ਹੁਣ ਸਾਹਮਣੇ ਆਈ ਇਕ ਰਿਪੋਰਟ ’ਚ ਜਾਣਕਾਰੀ ਦਿੱਤੀ ਗਈ ਹੈ ਕਿ ਕੰਪਨੀ ਨੇ ਇਸ ਸਮੱਸਿਆ ਨੂੰ ਠੀਕ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਜਲਦ ਹੀ ਇਸ ਨੂੰ ਠੀਕ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ– ਐਪਲ ਨੇ ਆਈਫੋਨ ਦੇ ਇਸ ਫੀਚਰ ਨੂੰ ਲੈ ਕੇ ਬੋਲਿਆ ਝੂਠ, ਲੱਗਾ ਕਰੋੜਾਂ ਦਾ ਜੁਰਮਾਨਾ
9to5mac ਦੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਐਪਲ ਨੇ ਮੰਨਿਆ ਹੈ ਕਿ ਕਿਊ ਸਰਟੀਫਾਈਡ ਚਾਰਜਰ ਦਾ ਇਸਤੇਮਾਲ ਕਰਨ ’ਤੇ ਵਾਇਰਲੈੱਸ ਚਾਰਜਿੰਗ ’ਚ ਸਮੱਸਿਆਵਾਂ ਆ ਰਹੀਆਂ ਹਨ। ਕੰਪਨੀ ਨੇ ਐਲਾਨ ਕੀਤਾ ਹੈ ਕਿ ਅਸੀਂ ਇਸ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਜਲਦ ਹੀ ਇਸ ਸਮੱਸਿਆ ਨੂੰ ਠੀਕ ਕੀਤਾ ਜਾਵੇਗਾ।
ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਇਆ ਸਭ ਤੋਂ ਸਸਤਾ 5G ਸਮਾਰਟਫੋਨ, ਜਾਣੋ ਕੀਮਤ ਤੇ ਹੋਰ ਖੂਬੀਆਂ
ਰਿਪੋਰਟ ’ਚ ਜਾਣਕਾਰੀ ਦਿੱਤੀ ਗਈ ਹੈ ਕਿ ਆਈਫੋਨ 12 ’ਚ ਆ ਰਹੀ ਵਾਇਰਲੈੱਸ ਚਾਰਜਿੰਗ ਦੀ ਸਮੱਸਿਆ ਨੂੰ ਲੈ ਕੇ ਇਕ ਯੂਜ਼ਰ ਨੇ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਇਕ ਦਿਨ ਵਾਇਰਲੈੱਸ ਚਾਰਜਿੰਗ ਸੁਪੋਰਟ ਠੀਕ ਢੰਗ ਨਾਲ ਕੰਮ ਕਰਦਾ ਹੈ ਪਰ ਅਗਲੇ ਦਿਨ ਇਹ ਕੰਮ ਕਰਨਾ ਬੰਦ ਕਰ ਦਿੰਦਾ ਹੈ। ਐਪਲ ਫੋਰਮ ’ਚ ਲਗਭਗ 700 ਲੋਕਾਂ ਕੋਲ ਇਹੀ ਮੁੱਦਾ ਹੈ। ਇਸ ਦੇ ਜਵਾਬ ’ਚ ਇਕ ਐਪਲ ਅਧਿਕਾਰੀ ਨੇ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਅਸੀਂ ਇਸ ਮੁੱਦੇ ਤੋਂ ਜਾਣੂ ਹਾਂ ਅਤੇ ਇਸ ਨੂੰ ਠੀਕ ਕਰਨ ਲਈ ਕੰਮ ਕਰ ਰਹੇ ਹਾਂ। ਜਲਦ ਹੀ ਇਸ ਸਮੱਸਿਆ ਨੂੰ ਠੀਕ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ– Vi ਦਾ ਨਵਾਂ ਪਲਾਨ, 150GB ਡਾਟਾ ਤੇ ਅਨਲਿਮਟਿਡ ਕਾਲਿੰਗ ਸਮੇਤ ਮਿਲਣਗੇ ਇਹ ਫਾਇਦੇ
ਨੋਟ : ਆਈਫੋਨ 12 ’ਚ ਆ ਰਹੀ ਵਾਇਰਲੈੱਸ ਚਾਰਜਿੰਗ ਦੀ ਸਮੱਸਿਆ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਆਪਣੇ ਵਿਚਾਰ ਸਾਂਝੇ ਕਰੋ।
BS6 ਇੰਜਣ ਨਾਲ ਜਲਦ ਲਾਂਚ ਹੋਵੇਗੀ ਕਾਵਾਸਾਕੀ ਦੀ ਇਹ ਸ਼ਾਨਦਾਰ ਸਪੋਰਟਸ ਬਾਈਕ
NEXT STORY