ਆਟੋ ਡੈਸਕ– ਕਾਵਾਸਾਕੀ ਨੇ ਦੋ ਸਾਲ ਪਹਿਲਾਂ ਆਪਣੀ ਸਪੋਰਟਸ ਬਾਈਕ ਨਿੰਜ 300 ਨੂੰ ਭਾਰਤ ’ਚ ਲਾਂਚ ਕੀਤਾ ਸੀ। ਇਸ ਬਾਈਕ ਨੂੰ ਲੋਕਾਂ ਨੇ ਕਾਫੀ ਪਸੰਦ ਵੀ ਕੀਤਾ ਪਰ ਇਸ ਨੂੰ ਬੀ.ਐੱਸ.-6 ਇੰਜਣ ਨਾਲ ਲਿਆਉਣ ਦੀ ਬਜਾਏ ਕੰਪਨੀ ਨੇ ਇਸ ਨੂੰ ਬੰਦ ਹੀ ਕਰ ਦਿੱਤਾ ਸੀ। ਹੁਣ ਜਾਣਕਾਰੀ ਮਿਲੀ ਹੈ ਕਿ ਕਾਵਾਸਾਕੀ ਇਸ ਸਪੋਰਟਸ ਬਾਈਕ ਨੂੰ ਇਕ ਵਾਰ ਫਿਰ ਬੀ.ਐੱਸ.-6 ਇੰਜਣ ਨਾਲ ਅਗਲੇ ਸਾਲ ਭਾਰਤ ’ਚ ਲਾਂਚ ਕਰਨ ਵਾਲੀ ਹੈ। ਜਾਣਕਾਰੀ ਮੁਤਾਬਕ, ਕੰਪਨੀ ਇਸ ਬਾਈਕ ਦੇ ਕੁਝ ਪਾਰਟਸ ਭਾਰਤ ’ਚ ਹੀ ਬਣਾ ਰਹੀ ਹੈ ਜਿਸ ਨਾਲ ਬਾਈਕ ਦੀ ਕੀਮਤ ਪਹਿਲਾਂ ਨਾਲੋਂ ਘੱਟ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ– ਸਰਕਾਰ ਦੇ ਇਸ ਫੈਸਲੇ ਨਾਲ ਗੱਡੀਆਂ ਦੀ ਚੋਰੀ ’ਤੇ ਲੱਗੇਗੀ ਰੋਕ, ਲਾਪਰਵਾਹੀ ਕਰਨ ’ਤੇ ਹੋਵੇਗੀ ਜੇਲ
ਇਨ੍ਹਾਂ ਪਾਰਟਸ ਨੂੰ ਭਾਰਤ ’ਚ ਤਿਆਰ ਕਰੇਗੀ ਕੰਪਨੀ
ਜਾਣਕਾਰੀ ਲਈ ਦੱਸ ਦੇਈਏ ਕਿ ਇਸ ਬਾਈਕ ਦੀ ਹੈੱਡਲਾਈਟ, ਬਾਡੀ ਪੈਨਲ, ਬ੍ਰੇਕ, ਇਲੈਕਟ੍ਰਿਕ ਕੇਬਲ, ਟਾਇਰ ਅਤੇ ਇੰਜਣ ਦੇ ਕੁਝ ਪਾਰਟਸ ਨੂੰ ਭਾਰਤ ’ਚ ਹੀ ਬਣਾਇਆ ਜਾਵੇਗਾ ਜਿਸ ਕਾਰਨ ਇਹ ਬਾਕੀ ਹੁਣ ਪਹਿਲਾਂ ਨਾਲੋਂ ਘੱਟ ਕੀਮਤ ’ਚ ਉਪਲੱਬਧ ਹੋ ਸਕਦੀ ਹੈ।
ਇੰਜਣ
ਬਾਈਕ ’ਚ ਨਵੇਂ ਇੰਜਣ ਨਾਲ ਕਈ ਹੋਰ ਫੀਚਰਜ਼ ਜੋੜੇ ਜਾਣਗੇ। ਕਾਵਾਸਾਕੀ ਨਿੰਜ 300 ਬੀ.ਐੱਸ.-6 ਦੀ ਗੱਲ ਕਰੀਏ ਤਾਂ ਇਸ ਵਿਚ 296 ਸੀਸੀ ਦਾ ਅਪਗ੍ਰੇਡਿਡ ਪੈਰਲਲ-ਟਵਿਨ ਬੀ.ਐੱਸ.-6 ਇੰਜਣ ਲੱਗਾ ਹੋਵੇਗਾ ਜੋ 39 ਬੀ.ਐੱਚ.ਪੀ. ਦੀ ਪਾਵਰ ਅਤੇ 27 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰੇਗਾ। ਇਸ ਬਾਈਕ ’ਚ 6-ਸਪੀਡ ਗਿਅਰਬਾਕਸ ਨਾਲ ਸਲਿਪਰ ਕਲੱਚ ਸਟੈਂਡਰਡ ਤੌਰ ’ਤੇ ਦਿੱਤਾ ਜਾਵੇਗਾ। ਨਿੰਜਾ 300 ’ਚ 17 ਲੀਟਰ ਦਾ ਫਿਊਲ ਟੈਂਕ ਮਿਲੇਗਾ।
ਅਮਰੀਕਾ ਤੇ ਜਾਪਾਨ ਤੋਂ ਬਾਅਦ ਭਾਰਤੀ ਕੰਪਨੀਆਂ ’ਤੇ ਹੁੰਦਾ ਹੈ ਸਭ ਤੋਂ ਜ਼ਿਆਦਾ ਸਾਈਬਰ ਹਮਲਾ
NEXT STORY