ਗੈਜੇਟ ਡੈਸਕ– ਐਪਲ ਨੇ 7 ਸਤੰਬਰ ਨੂੰ ਆਈਫੋਨ 14 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਤਹਿਤ ਚਾਰ ਨਵੇਂ ਆਈਫੋਨ iPhone 14, iPhone 14 Plus, iPhone 14 Pro ਅਤੇ iPhone 14 Pro Max ਲਾਂਚ ਕੀਤੇ ਗਏ ਹਨ। ਨਵੇਂ ਆਈਫੋਨ ਦੀ ਲਾਂਚਿੰਗ ਦੇ ਨਾਲ ਹੀ ਐਪਲ ਨੇ ਪੁਰਾਣੇ ਆਈਫੋਨ ਮਾਡਲਾਂ ਨੂੰ ਬੰਦ ਕਰ ਦਿੱਤਾ ਹੈ, ਜਿਸ ਵਿਚ ਆਈਫੋਨ 11, ਆਈਫੋਨ 12 ਮਿੰਨੀ ਅਤੇ ਆਈਫੋਨ 13 ਪ੍ਰੋ ਵਰਗੇ ਪ੍ਰਸਿੱਧ ਮਾਡਲ ਸ਼ਾਮਲ ਹਨ। ਦੱਸ ਦੇਈਏ ਕਿ ਆਈਫੋਨ 13 ਪ੍ਰੋ ਨੂੰ ਐਪਲ ਨੇ ਪਿਛਲੇ ਸਾਲ ਹੀ 1,19,900 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਲਾਂਚ ਕੀਤਾ ਸੀ।
ਇਹ ਵੀ ਪੜ੍ਹੋ- Steve Jobs ਦੀ ਧੀ ਨੇ ਉਡਾਇਆ iPhone 14 ਦਾ ਮਜ਼ਾਕ, ਸੈਮਸੰਗ ਨੇ ਵੀ ਕੀਤਾ ਟ੍ਰੋਲ
ਬੰਦ ਹੋਏ ਇਹ ਆਈਫੋਨ ਮਾਡਲ
ਐਪਲ ਨੇ ਆਈਫੋਨ 11, ਆਈਫੋਨ 12 ਮਿੰਨੀ ਅਤੇ ਆਈਫੋਨ 13 ਪ੍ਰੋ ਸੀਰੀਜ਼ ਨੂੰ ਬੰਦ ਕਰ ਦਿੱਤਾ ਹੈ। ਆਈਫੋਨ 13 ਪ੍ਰੋ ਸੀਰੀਜ਼ ’ਚ 13 ਪ੍ਰੋ ਅਤੇ ਆਈਫੋਨ 13 ਪ੍ਰੋ ਮੈਕਸ ਨੂੰ ਬੰਦ ਕੀਤਾ ਗਿਆ ਹੈ। ਐਪਲ ਨੇ ਇਨ੍ਹਾਂ ਆਈਫੋਨ ਮਾਡਲਾਂ ਨੂੰ ਆਪਣੀ ਅਧਿਕਾਰਤ ਵੈੱਬਸਾਈਟ ਤੋਂ ਵੀ ਹਟਾ ਦਿੱਤਾ ਹੈ। ਹੁਣ ਇਹ ਆਈਫੋਨ ਤੁਹਾਨੂੰ ਐਪਲ ਸਟੋਰ ’ਤੇ ਵਿਖਾਈ ਨਹੀਂ ਦੇਣਗੇ। ਹਾਲਾਂਕਿ, ਇਨ੍ਹਾਂ ਆਈਫੋਨ ਮਾਡਲਾਂ ਨੂੰ ਆਨਲਾਈਨ ਈ-ਕਾਮਰਸ ਵੈੱਬਸਾਈਟ ਜਿਵੇਂ- ਐਮਾਜ਼ੋਨ ਇੰਡੀਆ ਅਤੇ ਫਲਿਪਕਾਰਟ ਦੇ ਨਾਲ-ਨਾਲ ਆਫਲਾਈਨ ਸਟੋਰ ਅਤੇ ਕ੍ਰੋਮਾ ਤੋਂ ਖਰੀਦਿਆ ਜਾ ਸਕੇਗਾ।
ਇਹ ਵੀ ਪੜ੍ਹੋ- 28 ਲੱਖ ਰੁਪਏ ’ਚ ਵਿਕਿਆ 15 ਸਾਲ ਪੁਰਾਣਾ iPhone, ਜਾਣੋ ਕੀ ਹੈ ਖ਼ਾਸ
ਪੁਰਾਣੇ ਆਈਫੋਨ ਹੋਏ ਸਸਤੇ
ਐਪਲ ਦੇ ਆਈਫੋਨ 14 ਸੀਰੀਜ਼ ਦੀ ਲਾਂਚਿੰਗ ਤੋਂ ਬਾਅਦ ਹੀ ਆਈਫੋਨ 13 ਦੀਆਂ ਕੀਮਤਾਂ ’ਚ ਕਟੌਤੀ ਹੋਈ ਹੈ। ਆਈਫੋਨ 13 ਦੇ 128 ਜੀ.ਬੀ. ਵੇਰੀਐਂਟ ਦੀ ਸ਼ੁਰੂਆਤੀ ਕੀਮਤ ਪਹਿਲਾਂ 79,990 ਰੁਪਏ ਸੀ, ਜੋ ਕਿ ਹੁਣ 69,990 ਰੁਪਏ ਹੋ ਗਈ ਹੈ। ਯਾਨੀ ਨਵੇਂ ਆਈਫੋਨ ਦੀ ਲਾਂਚਿੰਗ ਤੋਂ ਬਾਅਦ ਪੁਰਾਣੇ ਆਈਫੋਨ ਦੀ ਕੀਮਤ ’ਚ ਲਗਭਗ 10 ਹਜ਼ਾਰ ਰੁਪਏ ਦੀ ਕਟੌਤੀ ਕੀਤੀ ਗਈ ਹੈ।
ਇਹ ਵੀ ਪੜ੍ਹੋ- ਯੂਜ਼ਰਜ਼ ਦੀ ਜਾਨ ਬਚਾਏਗਾ iPhone 14, ਐਕਸੀਡੈਂਟ ਹੋਣ ’ਤੇ ਐਮਰਜੈਂਸੀ ਨੰਬਰ ’ਤੇ ਭੇਜੇਗਾ ਅਲਰਟ
Steve Jobs ਦੀ ਧੀ ਨੇ ਉਡਾਇਆ iPhone 14 ਦਾ ਮਜ਼ਾਕ, ਸੈਮਸੰਗ ਨੇ ਵੀ ਕੀਤਾ ਟ੍ਰੋਲ
NEXT STORY