ਜਲੰਧਰ- ਸਾਰੇ ਵਿਵਾਦਾਂ ਤੋਂ ਬਾਅਦ ਐਪਲ ਨੇ ਦੋ ਦਿਨ ਪਹਿਲਾਂ ਹੀ ਆਈਫੋਨ ਸਲੋ ਕਰਨ ਦੇ ਮਾਮਲੇ 'ਤੇ ਮੁਆਫੀ ਮੰਗੀ ਸੀ ਅਤੇ ਕਿਹਾ ਸੀ ਕਿ ਜਲਦ ਹੀ ਘੱਟ ਕੀਮਤ 'ਤੇ ਬੈਟਰੀ ਬਦਲਣ ਦਾ ਪ੍ਰੋਗਰਾਮ ਸ਼ੁਰੂ ਹੋਵੇਗਾ। ਹੁਣ ਕੰਪਨੀ ਨੇ ਬੈਟਰੀ ਬਦਲਣ ਦੀ ਪ੍ਰਕਿਰਿਆ ਨੂੰ ਗਲੋਬਲੀ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਇਸ ਤੋਂ ਪਹਿਲਾਂ ਆਪਣੇ ਬਿਆਨ 'ਚ ਕਿਹਾ ਸੀ ਅਸੀਂ ਹਮੇਸ਼ਾਂ ਤੋਂ ਚਾਹੁੰਦੇ ਹਾਂ ਕਿ ਸਾਡੇ ਗਾਹਕ ਆਪਣੇ ਆਈਫੋਨ ਦਾ ਇਸਤੇਮਾਲ ਜ਼ਿਆਦਾ ਤੋਂ ਜ਼ਿਆਦਾ ਦਿਨਾਂ ਤੱਕ ਕਰ ਸਕਣ। ਇਸ ਲਈ ਬੈਟਰੀ ਰਿਪਲੇਸਮੈਂਟ ਦੀ ਕੀਮਤ 50 ਡਾਲਰ ਤੱਕ ਘੱਟ ਕਰਦੇ ਹਾਂ। ਹੁਣ ਸਾਡੇ ਯੂਜ਼ਰਸ 79 ਡਾਲਰ ਦੀ ਜਗ੍ਹਾ ਸਿਰਫ 29 ਡਾਲਰ 'ਚ ਬਦਲ ਸਕਣਗੇ।
2000 ਰੁਪਏ+ਟੈਕਸ ਨਾਲ ਬੈਟਰੀ ਹੋਵੇਗੀ ਚੇਂਜ -
ਭਾਰਤ 'ਚ ਪੁਰਾਣੇ ਆਈਫੋਨ ਦੀ ਬੈਟਰੀ ਰਿਪਲੇਸਮੈਂਟ ਦੀ ਕੀਮਤ 2000 ਰੁਪਏ ਹੋਵੇਗੀ। ਇਸ ਤੋਂ ਇਲਾਵਾ ਟੈਕਸ ਵੀ ਦੇਣਾ ਹੋਵੇਗਾ। ਜਿੰਨ੍ਹਾਂ ਫੋਨਜ਼ ਦੀ ਬੈਟਰੀ ਬਦਲਵਾਈ ਜਾ ਸਕੇਗੀ, ਉਨ੍ਹਾਂ 'ਚ iPhone 6, iPhone 6 Plus, iPhone 6s, iPhone 6s Plus, iPhone S5, iPhone 7 ਅਤੇ iPhone 7 Plus ਸ਼ਾਮਿਲ ਹੈ। ਬੈਟਰੀ ਬਦਲਣ ਦਾ ਪ੍ਰੋਗਰਾਮ ਦਸੰਬਰ 2018 ਤੱਕ ਚੱਲੇਗਾ। ਜੇਕਰ ਤੁਸੀਂ ਬੈਟਰੀ ਚੇਂਜ ਕਰਨੀ ਹੈ ਤਾਂ ਆਲੇ-ਦੁਆਲੇ ਦੇ ਕਿਸੇ ਐਪਲ ਰਿਟੇਲ ਸਟੋਰ 'ਤੇ ਜਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਐਪਲ ਦੀ ਸਰਵਿਸ ਸੈਂਟਰ ਵੀ ਜਾ ਸਕਦੇ ਹੋ।
Kenwood ਨੇ ਬਣਾਇਆ ਪਹਿਲਾ ਵਾਇਸਲੈੱਸ ਐਂਡਰਾਇਡ ਆਟੋ ਕੁਨੈਕਟੀਵਿਟੀ ਸਿਸਟਮ
NEXT STORY