ਗੈਜੇਟ ਡੈਸਕ—ਅਮਰੀਕਾ ਦੀ ਟੈਕਨਾਲੋਜੀ ਕੰਪਨੀ ਐਪਲ ਨੇ ਅੱਜ ਨਿਊਯਾਰਕ ਦੇ ਬਰੁਕਲੀਨ ਅਕੈਡਮੀ ਆਫ ਹਾਰਵਰਡ ਗਿਲਮੈਨ ਦੇ ਓਪੇਰਾ ਹਾਊਸ 'ਚ ਆਪਣੇ ਹਾਰਡਵੇਅਰ ਈਵੈਂਟ ਦਾ ਆਯੋਜਨ ਕੀਤਾ।

ਇਸ ਈਵੈਂਟ 'ਚ ਕੰਪਨੀ ਨੇ ਸਭ ਤੋਂ ਪਹਿਲਾਂ ਮੈਕਬੁੱਕ ਏਅਰ2018 ਨੂੰ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਮੈਕ ਮਿਨੀ ਨੂੰ ਵੀ ਲਾਂਚ ਕਰ ਦਿੱਤਾ ਹੈ। ਮੈਕ ਮਿਨੀ 'ਚ 6th ਕੋਰ ਦਾ ਪ੍ਰੋਸੈਸਰ ਹੈ ਅਤੇ ਇਹ ਪਹਿਲੇ ਮਾਡਲ ਦੇ ਮੁਕਾਬਲੇ ਪੰਜ ਗੁਣਾ ਜ਼ਿਆਦਾ ਬਿਹਤਰ ਪਰਫਾਰਮੈਂਸ ਦਿੰਦਾ ਹੈ।

ਇਸ 'ਚ 64ਜੀ.ਬੀ. ਇੰਟਰਨਲ ਸਟੋਰੇਜ ਹੈ ਜਿਸ ਨੂੰ 2 ਟੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਕੰਪਨੀ ਨੇ ਇਸ 'ਚ ਟੀ2 ਸਕਿਓਰਟੀ ਚਿੱਪ ਵੀ ਦਿੱਤੀ ਹੈ। ਕੁਨੈਕਟੀਵੀ ਦੇ ਮਾਮਲੇ 'ਚ ਮੈਕ ਮਿਨੀ 'ਚ ਥੰਡਰਬੋਲਟ ਪੋਰਟ, ਐੱਚ.ਡੀ.ਐੱਮ.ਆਈ. ਅਤੇ ਯੂ.ਐੱਸ.ਬੀ. ਏ ਪੋਰਟ ਦਿੱਤਾ ਗਿਆ ਹੈ।

ਇਸ ਦੀ ਕੀਮਤ 799 ਡਾਲਰ ਕਰੀਬ 58,000 ਹਜ਼ਾਰ ਰੁਪਏ ਹੈ। ਇਹ ਅਗਲੇ ਹਫਤੇ ਸੇਲ ਲਈ ਉਪਲੱਬਧ ਹੋਵੇਗੀ। ਨਵੀਂ ਮੈਕਬੁੱਕ ਏਅਰ ਨੂੰ ਅੱਜ ਤੋਂ ਹੀ ਪ੍ਰੀ-ਆਰਡਰ ਕੀਤਾ ਜਾ ਸਕਦਾ ਹੈ।

ਰੇਟੀਨਾ ਡਿਸਪਲੇਅ ਨਾਲ ਲਾਂਚ ਹੋਈ ਨਵੀਂ Macbook Air 2018
NEXT STORY