ਅਮਰੀਕਾ-ਚੀਨ ਵਿਚਾਲੇ ਟ੍ਰੇਡ ਵਾਰ ਤੇਜ਼ ਹੋਣ ਕਾਰਨ ਅਮਰੀਕੀ ਬਾਜ਼ਾਰ ’ਚ ਇਸ ਸਾਲ ਦੀ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਇਸ ਨਾਲ ਅਮਰੀਕਾ ਦੀਆਂ 5 ਪ੍ਰਮੁੱਖ ਟੈੱਕ ਕੰਪਨੀਆਂ ਮਾਈਕ੍ਰੋਸਾਫਟ, ਐਪਲ, ਅਮੇਜ਼ਨ, ਅਲਫਾਬੈਟ ਅਤੇ ਫੇਸਬੁੱਕ ਦੇ ਨਿਵੇਸ਼ਕਾਂ ਨੂੰ 162 ਅਰਬ ਡਾਲਰ (11.34 ਲੱਖ ਕਰੋੜ ਰੁਪਏ) ਦਾ ਨੁਕਸਾਨ ਹੋਇਆ।

ਐਪਲ ਦੇ ਸ਼ੇਅਰਾਂ ’ਚ 5 ਫੀਸਦੀ ਦੀ ਗਿਰਾਵਟ
ਅਮਰੀਕੀ ਸ਼ੇਅਰ ਬਾਜ਼ਾਰ ’ਚ ਪਿਛਲੇ ਹਫਤੇ ਤੋਂ ਗਿਰਾਵਟ ਜਾਰੀ ਹੈ। ਪੰਜਾਂ ਕੰਪਨੀਆਂ ਦਾ ਕੁਲ ਮਾਰਕੀਟ ਕੈਪ ਸ਼ੁੱਕਰਵਾਰ ਨੂੰ 66 ਅਰਬ ਡਾਲਰ (4.62 ਲੱਖ ਕਰੋੜ ਰੁਪਏ) ਘਟਿਆ ਸੀ। ਇਸ ਤਰ੍ਹਾਂ 2 ਦਿਨਾਂ ’ਚ 228 ਅਰਬ ਡਾਲਰ (16 ਲੱਖ ਕਰੋੜ ਰੁਪਏ) ਘੱਟ ਗਿਆ। ਐਪਲ ਦਾ ਸ਼ੇਅਰ ਦੋ ਦਿਨਾਂ ’ਚ 5.2 ਫੀਸਦੀ ਟੁੱਟ ਗਿਆ। ਉਥੇ ਹੀ ਅਮੇਜ਼ਨ ਦੇ ਸ਼ੇਅਰ ’ਚ ਗਿਰਾਵਟ ਨਾਲ ਸੀ.ਈ.ਓ. ਜੈਫ ਬੇਜੋਸ ਦੀ ਨੈੱਟਵਰਥ 24,010 ਕਰੋੜ ਰੁਪਏ ਘੱਟ ਗਈ। ਫੇਸਬੁੱਕ ਦਾ ਸ਼ੇਅਰ ਡਿੱਗਣ ਨਾਲ ਮਾਰਕ ਜ਼ੁਕਰਬਰਗ ਨੂੰ 19,600 ਕਰੋੜ ਰੁਪਏ ਦਾ ਨੁਕਸਾਨ ਹੋਇਆ। ਮਾਈਕ੍ਰੋਸਾਫਟ ਦੀ ਗਿਰਾਵਟ ਨਾਲ ਬਿਲ ਗੇਟਸ ਦੀ ਨੈੱਟਵਰਥ 14,070 ਕਰੋੜ ਰੁਪਏ ਘੱਟ ਹੋ ਗਈ।

ਐਪਲ ਦੇ ਪ੍ਰੋਡਕਟ ਹੋਣਗੇ ਪ੍ਰਭਾਵਿਤ
ਜਾਣਕਾਰਾਂ ਮੁਤਾਬਕ, ਚੀਨ ਦੇ ਇੰਪੋਰਟ ’ਤੇ ਨਵੇਂ ਟੈਰਿਫ ਲੱਗਣ ਨਾਲ ਐਪਲ ਦੇ ਪ੍ਰੋਡਕਟ ਵੀ ਪ੍ਰਭਾਵਿਤ ਹੋਣਗੇ ਕਿਉਂਕਿ ਅਮਰੀਕੀ ਰਾਸ਼ਟਪਤੀ ਡੋਨਾਲਡ ਟਰੰਪ ਨੇ ਪਿਛਲੇ ਦਿਨੀਂ ਕਿਹਾ ਕਿ ਚੀਨ ’ਚ ਮੈਨਿਊਫੈਕਚਰਿੰਗ ਵਾਲੇ ਪ੍ਰੋਡਕਟਸ ਨੂੰ ਛੋਟ ਨਹੀਂ ਮਿਲੇਗੀ। ਟਰੰਮ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ 300 ਅਰਬ ਡਾਲਰ ਦੇ ਵਾਧੂ ਚਾਈਨੀਜ਼ ਇੰਪੋਰਟ ’ਤੇ 1 ਸਤੰਬਰ ਤੋਂ 10 ਫੀਸਦੀ ਸ਼ੁਲਕ ਲੱਗੇਗਾ। ਨਾਲ ਹੀ ਸੋਮਵਾਰ ਨੂੰ ਚੀਨ ਦੀ ਕਰੰਸੀ ਯੁਆਨ ਡਾਲਰ ਦੇ ਮੁਕਾਬਲੇ 11 ਸਾਲ ਦੇ ਹੇਠਲੇ ਪੱਧਰ ’ਤੇ ਪਹੁੰਚ ਗਈ। ਉਧਰ, ਅਮਰੀਕਾ ਨੇ ਚੀਨ ਨੂੰ ਕਰੰਸੀ ਮੈਨਿਪੁਲੇਟਰ ਐਲਾਨ ਕਰ ਦਿੱਤਾ।
ਹੁਣ ਵਟਸਐਪ ਮੈਸੇਜ ਵੀ ਪੜ ਕੇ ਸੁਣਾਏਗਾ ਗੂਗਲ ਅਸਿਸਟੈਂਟ
NEXT STORY