ਗੈਜੇਟ ਡੈਸਕ- ਦੁਨੀਆ ਦੀਆਂ ਸਭ ਤੋਂ ਲੋਕਪ੍ਰਸਿੱਧ ਕੰਪਨੀਆਂ 'ਚੋਂ ਇਕ ਐਪਲ ਆਪਣੇ ਡਿਵਾਈਸ 'ਚ ਦਮਦਾਰ ਫੀਚਰਜ਼ ਅਤੇ ਸੇਫਟੀ ਲਈ ਕਾਫੀ ਮਸ਼ਹੂਰ ਹੈ। ਅਜਿਹੇ 'ਚ ਐਪਲ ਨੇ ਆਈ.ਓ.ਐੱਸ. 17.6.1 ਨੂੰ ਨਵਾਂ ਵਰਜ਼ਨ ਪੇਸ਼ ਕੀਤਾ ਹੈ। ਦੱਸ ਦੇਈਏ ਕਿ ਐਪਲ ਨੇ ਲਗਭਗ 10 ਦਿਨ ਪਹਿਲਾਂ ਹੀ ਆਈ.ਓ.ਐੱਸ. 17.6.1 ਵਰਜ਼ਨ ਨੂੰ ਪੇਸ਼ ਕੀਤਾ ਸੀ। ਐਪਲ ਯੂਜ਼ਰਜ਼ ਨੂੰ ਇਸ ਅਪਡੇਟ ਨਾਲ ਕਾਫੀ ਫਾਇਦਾ ਹੋਵੇਗਾ ਕਿਉਂਕਿ ਨਵੀਂ ਅਪਡੇਟ 'ਚ ਯੂਜ਼ਰਜ਼ ਨੂੰ ਐਡਵਾਂਸ ਡਾਟਾ ਪ੍ਰੋਟੈਕਸ਼ਨ ਦੀ ਸਹੂਲਤ ਮਿਲੇਗੀ। ਐਪਲ ਨੇ ਯੂਜ਼ਰਜ਼ ਦੁਆਰਾ ਐਡਵਾਂਸ ਡਾਟਾ ਪ੍ਰੋਟੈਕਸ਼ਨ ਨੂੰ ਆਨ ਅਤੇ ਆਫ ਕਰਨ ਦੀ ਪਰੇਸ਼ਾਨੀ ਨੂੰ ਦੂਰ ਕਰਨ ਲਈ ਇਸ ਨੂੰ ਦੁਬਾਰਾ ਲਾਂਚ ਕੀਤਾ ਹੈ।
iOS 17.6.1 ਅਪਡੇਟ ਨੂੰ ਇੰਝ ਕਰੋ ਇੰਸਟਾਲ
- ਆਈਫੋਨ 'ਚ iOS 17.6.1 ਅਪਡੇਟ ਨੂੰ ਇੰਸਟਾਲ ਕਰਨ ਲਈ ਸਭ ਤੋਂ ਪਹਿਲਾਂ ਡਿਵਾਈਸ ਦੀ ਸੈਟਿੰਗ 'ਚ ਜਾਓ।
- ਫਿਰ ਜਨਰਲ ਦੇ ਆਪਸ਼ਨ 'ਤੇ ਕਲਿੱਕ ਕਰੋ ਅਤੇ ਫਿਰ ਸਾਫਟਵੇਅਰ ਅਪਡੇਟ 'ਤੇ ਟੈਪ ਕਰੋ।
- ਅਜਿਹਾ ਕਰਨ ਤੋਂ ਬਾਅਦ ਜੇਕਰ ਅਪਡੇਟ ਉਪਲੱਬਧ ਹੋਵੇਗਾ ਤਾਂ ਡਿਟੇਲ ਸਾਹਮਣੇ ਆ ਜਾਵੇਗੀ।
ਐਡਵਾਂਸ ਪ੍ਰੋਟੈਕਸ਼ਨ
ਐਪਲ ਨੇ ਇੱਕ ਅਹਿਮ ਨੋਟ ਵਿੱਚ ਕਿਹਾ ਹੈ ਕਿ ਇਸ ਨਵੇਂ ਅਪਡੇਟ ਵਿੱਚ ਇੱਕ ਖਾਸ ਤਰ੍ਹਾਂ ਦੇ ਬਗ ਦੀ ਪਛਾਣ ਕਰਕੇ ਉਸ ਵਿੱਚ ਸੁਧਾਰ ਕੀਤਾ ਗਿਆ ਹੈ। ਯੂਜ਼ਰਜ਼ ਨੂੰ ਨਵੇਂ ਅੱਪਡੇਟ ਵਿੱਚ ਬਾਰ-ਬਾਰ ਐਡਵਾਂਸ ਡੇਟਾ ਪ੍ਰੋਟੇਕਸ਼ਨ ਇਨੇਬਲ ਅਤੇ ਡਿਸੇਬਲ ਨਹੀਂ ਕਰਨਾ ਹੋਵੇਗਾ।
ਐਪਲ ਨੇ ਆਪਣੇ ਨੋਟ ਵਿੱਚ ਲਿਖਿਆ ਹੈ ਕਿ ਐਡਵਾਂਸ ਡੇਟਾ ਪ੍ਰੋਟੇਕਸ਼ਨ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਉਹ ਐਂਡ-ਟੂ-ਐਂਡ ਐਨਕ੍ਰਿਪਸ਼ਨ ਨੂੰ ਬਰਕਰਾਰ ਰੱਖਿਆ ਜਾ ਸਕੇ। ਇਸ ਤਰ੍ਹਾਂ ਜਦੋਂ ਵੀ ਯੂਜ਼ਰਜ਼ ਇਸ ਫੀਚਰ ਦਾ ਲਾਭ ਉਠਾਉਣ ਲਈ ਇਸ ਨੂੰ ਆਨ ਕਰਨਗੇ ਤਾਂ ਯੂਜ਼ਰਜ਼ ਦਾ ਡਾਟਾ ਸੇਫ ਰਹੇਗਾ। ਇਹ ਫੀਚਰ ਯੂਜ਼ਰਜ਼ ਦੇ ਡਾਟਾ ਨੂੰ ਚੋਰੀ ਹੋਣ ਤੋਂ ਬਚਾਏਗਾ। ਯੂਜ਼ਰਜ਼ ਆਈਕਲਾਊਡ ਫੀਚਰ ਦਾ ਇਸਤੇਮਾਲ ਕਰਦੇ ਸਮੇਂ ਇਸ ਸਹੂਲਤ ਦਾ ਬਿਹਤਰ ਢੰਗ ਨਾਲ ਇਸਤੇਮਾਲ ਕਰ ਸਕਦੇ ਹਨ। ਇਸ ਦੇ ਨਾਲ ਹੀ ਫੋਟੋ ਲਾਈਬ੍ਰੇਰੀ, ਕਲਾਊਡ ਡਰਾਈਵ ਅਤੇ ਸ਼ੇਅਰਡ ਫੋਲਡਰਸ 'ਚ ਵੀ ਡਾਟਾ ਸੁਰੱਖਿਅਤ ਰਹੇਗਾ।
ਕੁਝ ਹੀ ਯੂਜ਼ਰਜ਼ ਹੋਏ ਪ੍ਰਭਾਵਿਤ
ਐਪਲ ਨੇ ਦੱਸਿਆ ਹੈ ਕਿ ਐਡਵਾਂਸ ਡਾਟਾ ਪ੍ਰੋਟੈਕਸ਼ਨ ਫੀਚਰ 'ਚ ਆਉਣ ਵਾਲਾ ਬਗ ਬਹੁਤ ਹੀ ਛੋਟੇ ਪੱਧਰ 'ਤੇ ਆਈਫੋਨ ਯੂਜ਼ਰਜ਼ ਨੂੰ ਪ੍ਰਭਾਵਿਤ ਕਰ ਸਕਿਆ ਹੈ। ਬਗ ਕਾਰਨ ਹੀ ਐਡਵਾਂਸ ਡਾਟਾ ਪ੍ਰੋਟੈਕਸ਼ਨ ਫੀਚਰ ਆਨ ਕਰਨ ਦੌਰਾਨ ਯੂਜ਼ਰਜ਼ ਕੋਲ ਏਰਰ ਦਾ ਮੈਸੇਜ ਆ ਰਿਹਾ ਸੀ। ਉਥੇ ਹੀ ਐਪਲ ਆਈ.ਓ.ਐੱਸ. 18 ਅਪਡੇਟ ਦਾ ਚੌਥਾ ਪਬਲਿਕ ਬੂਟਾ ਵੀ ਜਾਰੀ ਕਰ ਚੁੱਕੀ ਹੈ।
ਭਾਰਤ 'ਚ ਲਾਂਚ ਹੋਇਆ Audi Q8 ਦਾ ਫੇਸਲਿਫਟ ਵਰਜ਼ਨ, ਜਾਣੋ ਕੀਮਤ ਤੇ ਖੂਬੀਆਂ
NEXT STORY