ਜਲੰਧਰ- ਐਪਲ ਨੇ ਨਵੇਂ ਸਾਫਟਵੇਅਰ ਅਪਡੇਟ ਨੂੰ ਜਾਰੀ ਕੀਤਾ ਹੈ। ਇਹ ਅਪਡੇਟ ਪਿਛਲੇ ਹਫਤੇ iOS 'ਤੇ ਇਕ ਟੈਕਸਟ-ਅਧਾਰਿਤ ਬਗ ਨੂੰ ਫਿਕਸ ਕਰਨ ਲਈ ਰਿਲੀਜ਼ ਕੀਤੀ ਗਈ ਹੈ। ਨਵੀਂ ਅਪਡੇਟ iOS 11.2.6 ਦੇ ਨਾਂ ਨਾਲ iPhone ਅਤੇ iPad, watchOS 4.2.3 ਨੂੰ ਐਪਲ ਵਾਚ, tvOS 11.2.6 ਨੂੰ ਐਪਲ ਟੀ. ਵੀ. ਅਤੇ macOS 10.13.3 ਨੂੰ Mac ਲਈ ਜਾਰੀ ਕੀਤੀ ਗਈ ਹੈ।
ਇਸ ਅਪਡੇਟ ਨੂੰ ਤੇਲੁਗੂ ਕੈਰੇਕਟਰ ਨੂੰ ਲੈ ਕੇ iphone 'ਚ ਆ ਰਹੀ ਸਮੱਸਿਆ ਨੂੰ ਧਿਆਨ 'ਚ ਰੱਖਦੇ ਹੋਏ ਪੇਸ਼ ਕੀਤਾ ਗਿਆ ਹੈ। ਕੁਝ ਸਮਾਂ ਪਹਿਲਾਂ ਰਿਪੋਰਟ ਸਾਹਮਣੇ ਆਈ ਸੀ ਕਿ iOS 11 'ਤੇ ਚੱਲਣ ਵਾਲੇ ਐਪਲ ਡਿਵਾਇਸ 'ਤੇ ਜਦੋਂ ਯੂਜ਼ਰਸ ਇਸ ਤੇਲੁਗੂ ਕੈਰੇਕਟਰ ਨੂੰ ਟਾਈਪ ਕਰਦੇ ਹਨ ਜਾਂ ਉਨ੍ਹ ਨੂੰ ਇਹ ਅੱਖਰ ਕਿਸੇ ਐਪ ਦੀ ਮਦਦ ਨਾਲ ਕੋਈ ਦੂਜਾ ਯੂਜ਼ਰਸ ਭੇਜਦਾ ਹੈ ਤਾਂ ਉਸ ਨੂੰ ਓਪਨ ਕਰਦੇ ਹੀ ਉਨ੍ਹਾਂ ਦੀ ਡਿਵਾਈਸ ਕਰੈਸ਼ ਹੋ ਜਾਂਦਾ ਹੈ। iOS 11 'ਤੇ ਕਈ ਐਪ ਇਸ ਅੱਖਰ ਦੀ ਵਜ੍ਹਾ ਨਾਲ ਚੱਲਣਾ ਬੰਦ ਹੋ ਗਏ ਸਨ। ਇਸ ਦਾ ਸਭ ਤੋਂ ਜ਼ਿਆਦਾ ਅਸਰ ਵਟਸਐਪ, ਫੇਸਬੁੱਕ, ਜੀ-ਮੇਲ ਜਿਹੀਆਂ ਐਪਸ 'ਤੇ ਦੇਖਣ ਨੂੰ ਮਿਲਿਆ ਸੀ।
ਇਹ ਵੀ ਵੇਖਿਆ ਗਿਆ ਸੀ ਕਿ ਇਸ ਬਗ ਨਾਲ ਸਿਰਫ ਉਨ੍ਹਾਂ ਡਿਵਾਈਸਿਜ਼ ਨੂੰ ਸਮੱਸਿਆ ਆ ਰਹੀ ਸੀ ਜੋ ਕਿ iOS 11.2.5 'ਤੇ ਕੰਮ ਕਰ ਰਹੀਆਂ ਸਨ। ਦੂਜੇ ਪਾਸੇ iOS 11.3 beta ਵਰਜ਼ਨ 'ਤੇ ਚੱਲ ਰਹੀਆਂ ਡਿਵਾਈਸਿਜ਼ ਨੂੰ ਤੇਲੁਗੂ ਕੈਰੇਕਟਰ ਬਗ ਸਾਹਮਣੇ ਨਹੀਂ ਆਇਆ ਸੀ।
Airtel ਨੇ ਪੇਸ਼ ਕੀਤਾ ਨਵਾਂ ਪਲਾਨ, ਯੂਜ਼ਰਸ ਨੂੰ 28 ਦਿਨਾਂ ਲਈ ਮਿਲੇਗਾ 5GB ਡਾਟਾ
NEXT STORY