ਜਲੰਧਰ— ਅਮਰੀਕੀ ਟੈਕਨਾਲੋਜੀ ਦਿੱਗਜ ਐਪਲ ਨੇ ਸਾਲ ਆਪਣੇ ਸਭ ਤੋਂ ਵੱਡੇ ਈਵੈਂਟ ਲਈ ਮੀਡੀਆ ਇਨਵਾਈਟ ਭੇਜਣੇ ਸ਼ੁਰੂ ਕਰ ਦਿੱਤੇ ਹਨ। 12 ਸਤੰਬਰ ਨੂੰ ਈਵੈਂਟ ਹੋਵੇਗਾ ਅਤੇ ਇਸੇ ਦਿਨ ਕੰਪਨੀ ਨਵੇਂ ਆਈਫੋਨ ਲਾਂਚ ਕਰੇਗੀ। ਰਿਪੋਰਟਾਂ ਮੁਤਾਬਕ ਐਪਲ ਇਸ ਵਾਰ ਤਿੰਨ ਨਵੇਂ ਆਈਫੋਨ ਲਾਂਚ ਕਰੇਗੀ। ਇਸ ਵਾਰ ਵੀ ਈਵੈਂਟ ਐਪਲ ਦੇ ਸਪੇਸਸ਼ਿੱਪ ਕੈਂਪਸ 'ਚ ਹੋਵੇਗਾ।

9to5 ਮੈਕ ਦੀ ਰਿਪੋਰਟ ਮੁਤਾਬਕ ਆਈਫੋਨ ਐਕਸ.ਐੱਸ. ਦੀਆਂ ਤਸਵੀਰਾਂ ਲੀਕ ਹੋਈਆਂ ਹਨ ਜਿਸ ਨੂੰ 12 ਸਤੰਬਰ ਨੂੰ ਪੇਸ਼ ਕੀਤਾ ਜਾਵੇਗਾ। ਇਸ ਮਾਰਕੀਟਿੰਗ ਇਮੇਜ 'ਚ ਨਵਾਂ ਕਲਰ ਆਪਸ਼ਨ ਦੇਖਿਆ ਜਾ ਸਕਦਾ ਹੈ ਜੋ ਗੋਲਡ ਹੈ ਪਰ ਇਹ ਉਹ ਗੋਲਡ ਨਹੀਂ ਹੈ ਜੋ ਪਹਿਲੇ ਆਈਫੋਨ ਦੇ ਮਾਡਲਸ 'ਚ ਮਿਲਦਾ ਰਿਹਾ ਹੈ। ਜ਼ਿਕਰਯੋਗ ਹੈ ਕਿ ਐਪਲ ਦੇ ਮੀਡੀਆ ਇਨਵਾਈਟ 'ਚ ਸਿਰਫ ਗੋਲਡ ਸਰਕਲ ਬਣਿਆ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ ਕੰਪਨੀ ਇਕ ਨਵਾਂ ਕਲਰ ਵੇਰੀਐਂਟ ਦੇਣ ਦੀ ਤਿਆਰੀ 'ਚ ਹੈ।

ਹੁਣ ਤਕ ਜਿੰਨੀਆਂ ਜਾਣਕਾਰੀਆਂ ਸਾਹਮਣੇ ਆਈਆਂ ਹਨ ਉਨ੍ਹਾਂ ਮੁਤਾਬਕ ਆਈਫੋਨ ਐਕਸ ਦੇ ਨਵੇਂ ਮਾਡਲ 'ਚ ਇਸ ਵਾਰ ਨਵਾਂ ਏ ਸੀਰੀਜ਼ ਪ੍ਰੋਸੈਸਰ, 512 ਜੀ.ਬੀ. ਮੈਮਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਕ ਵੱਡਾ ਆਈਫੋਨ ਐਕਸ ਆ ਸਕਦਾ ਹੈ ਜਿਸ ਦੀ ਡਿਸਪਲੇਅ 6.5-ਇੰਚ ਦੀ ਹੋਵੇਗੀ। ਹਾਲਾਂਕਿ ਇਸ ਦੇ ਫੀਚਰਸ ਆਈਫੋਨ ਐਕਸ ਵਰਗੇ ਹੀ ਹੋਣਗੇ। ਰਿਪੋਰਟਾਂ ਮੁਤਾਬਕ, ਇਕ ਆਈਫੋਨ ਸਸਤਾ ਹੋਵੇਗਾ ਜਿਸ ਵਿਚ ਓ.ਐੱਲ.ਈ.ਡੀ. ਨਹੀਂ ਸਗੋਂ ਐੱਲ.ਸੀ.ਡੀ. ਡਿਸਪਲੇਅ ਦਿੱਤੀ ਜਾਵੇਗੀ। ਖਬਰ ਇਹ ਵੀ ਹੈ ਕਿ ਇਸੇ ਸਮਾਰਟਫੋਨ 'ਚ 3ਡੀ ਟੱਚ ਵੀ ਹੋਵੇਗਾ, ਜਦੋਂ ਕਿ ਦੋ ਮਹਿੰਗੇ ਆਈਫੋਨ ਮਾਡਲਾਂ 'ਚੋਂ ਕੰਪਨੀ 3ਡੀ ਟੱਚ ਹਟਾਉਣ ਦੀ ਤਿਆਰੀ 'ਚ ਹੈ।

ਮੀਡੀਆ ਇਨਵਾਈਨ 'ਚ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਕੰਪਨੀ ਨੇ ਇਹ ਨਹੀਂ ਦੱਸਿਆ ਕਿ 12 ਸਤੰਬਰ ਨੂੰ ਕਿਹੜੇ ਪ੍ਰੋਡਕਟਸ ਲਾਂਚ ਹੋਣਗੇ ਪਰ ਇਸ ਇਨਵਾਈਟ 'ਚ Gather Around ਲਿਖਿਆ ਹੈ। ਕੰਪਨੀ ਇਸ ਈਵੈਂਟ 'ਚ ਆਈਫੋਨ ਦੇ ਨਵੇਂ ਮਾਡਲਸ ਤੋਂ ਇਲਾਵਾ ਐਪਲ ਵਾਚ ਵੀ ਲਾਂਚ ਕਰ ਸਕਦੀ ਹੈ। ਲੀਕਡ ਡਿਜ਼ਾਈਨ ਮੁਤਾਬਕ ਇਸ ਵਾਰ ਐੱਜ-ਟੂ-ਐੱਜ ਡਿਸਪਲੇਅ ਦੇ ਨਾਲ ਕੰਪਨੀ ਐਪਲ ਵਾਚ ਲਿਆਏਗੀ ਅਤੇ ਪਿਛਲੀ ਵਾਰ ਦੇ ਮੁਕਾਬਲੇ ਇਸ਼ ਵਾਰ ਡਿਸਪਲੇਅ 15 ਫੀਸਦੀ ਵੱਡੀ ਹੋਵੇਗੀ। ਇਸ ਤੋਂ ਇਲਾਵਾ ਬੈਟਰੀ ਲਾਈਫ ਐਕਸਟੈਂਡ ਕੀਤੀ ਜਾਵੇਗੀ ਅਤੇ ਹੈਲਥ ਨਾਲ ਜੁੜੇ ਫੀਚਰਸ ਨੂੰ ਵੀ ਬਿਹਤਰ ਕੀਤਾ ਜਾਵੇਗਾ।
IFA 2018: ਇਨ੍ਹਾਂ ਸ਼ਾਨਦਾਰ ਫੀਚਰਸ ਨਾਲ ਲਾਂਚ ਹੋਇਆ BlackBerry KEY2 LE
NEXT STORY