ਜਲੰਧਰ— ਆਉਣ ਵਾਲੇ ਦਿਨਾਂ 'ਚ ਐਂਡ੍ਰਾਇਡ ਯੂਜ਼ਰ ਲਈ ਚੰਗੀ ਖਬਰ ਆ ਸਕਦੀ ਹੈ। ਐਪਲ ਜਲਦੀ ਹੀ ਆਪਣੀ ਆਈਮੈਸੇਜਿੰਗ ਸਰਵਿਸ ਨੂੰ ਐਂਡ੍ਰਾਇਡ 'ਤੇ ਲਾਂਚ ਕਰਨ ਦਾ ਐਲਾਨ ਕਰ ਸਕਦੀ ਹੈ। ਕੰਪਨੀ ਵੱਲੋਂ ਇਹ ਐਲਾਨ ਸਾਨ ਫ੍ਰਾਂਸਿਸਕੋ 'ਚ ਚੱਲ ਰਹੀ ਐਪਨ ਦੀ ਡਬਲਯੂ.ਡਬਲਯੂ.ਡੀ.ਸੀ. ਡਿਵੈੱਲਪਰ ਕਾਨਫਰੰਸ 'ਚ ਸੋਮਵਾਰ ਨੂੰ ਹੋਣ ਵਾਲੇ ਕੀਨੋਟ ਐਡ੍ਰੈੱਸ 'ਚ ਕੀਤਾ ਜਾ ਸਕਦਾ ਹੈ।
'ਮੈਕ ਡੇਲੀ ਨਿਊਜ਼' ਦੀ ਇਕ ਰਿਪੋਰਟ ਮੁਤਾਬਕ, ਐਪਲ ਐਂਡ੍ਰਾਇਡ 'ਤੇ ਆਪਣੀ ਆਈਮੈਸੇਜਿੰਗ ਸਰਵਿਸ ਪੇਸ਼ ਕਰਨ ਲਈ ਤਿਆਰ ਹੈ। ਆਈਮੈਸੇਜ 'ਚ ਐਂਡ-ਟੂ-ਐਂਡ ਇਨਕ੍ਰਿਪਸ਼ਨ ਫੀਚਰ ਸਮੇਤ ਬਹੁਤ ਸਾਰੇ ਫੀਚਰ ਹਨ ਜਿਸ ਨਾਲ ਐਪਲ ਯੂਜ਼ਰ ਐਂਡ੍ਰਾਇਡ 'ਤੇ ਸ਼ਿਫਟ ਨਹੀਂ ਹੁੰਦੇ।
ਖਾਸ ਗੱਲ ਇਹ ਹੈ ਕਿ ਗੂਗਲ ਵੱਲੋਂ ਤਿੰਨ ਹਫਤੇ ਪਹਿਲਾਂ ਇੰਸਟੈਂਟ ਮੈਸੰਜਰ ਐਲੋ ਪੇਸ਼ ਕਰਨ ਤੋਂ ਬਾਅਦ ਐਪਲ ਦੀ ਆਈਮੈਸੇਜਿੰਗ ਨੂੰ ਲੈ ਕੇ ਇਹ ਖਬਰ ਆਈ ਹੈ। ਗੂਗਲ ਨੇ ਇਸ ਐਪ ਨੂੰ ਆਈ.ਓ.ਐੱਸ. ਅਤੇ ਐਂਡ੍ਰਾਇਡ ਲਈਲਾਂਚ ਕੀਤਾ ਸੀ। ਇਸ ਐਪ 'ਚ ਇਨਬਿਲਟ ਗੂਗਲ ਸਰਚ ਸਮੇਤ ਐਂਡ-ਟੂ-ਐਂਡ ਇਨਕ੍ਰਿਪਸ਼ਨ ਵਰਗੇ ਫੀਚਰ ਮੌਜੂਦ ਹਨ। ਸ਼ਾਇਦ ਆਈਮੈਸੇਜਿੰਗ ਦੀ ਦੂਜੇ ਪਲੇਟਫਾਰਮ 'ਤੇ ਲਾਂਚਿੰਗ ਐਪਲ ਦਾ ਗੂਗਲ ਐਲੋ ਨੂੰ ਜਵਾਬ ਹੋ ਸਕਦਾ ਹੈ। ਹਾਲਾਂਕਿ ਐਪਲ ਆਈਮੈਸੇਜਿੰਗ ਨੂੰ ਐਂਡ੍ਰਾਇਡ 'ਤੇ ਡਬਲਯੂ.ਡਬਲਯੂ.ਡੀ.ਸੀ. 'ਤੇ ਲਾਂਚ ਕਰੇਗੀ।
ਫਿਲਹਾਲ, ਐਪਲ ਦੀ ਆਈਮੈਸੇਜਿੰਗ ਇਕ ਕਲੋਜ਼ਡ ਸਰਵਿਸ ਹੈ ਜੋ ਸਿਰਫ ਆਈਫੋਨ, ਆਈਪੈਡ, ਮੈਕ ਅਤੇ ਆਈਪੋਡ ਟੱਚ ਡਿਵਾਈਸ 'ਤੇ ਕੰਮ ਕਰਦੀ ਹੈ। ਐਂਡ੍ਰਾਇਡ 'ਤੇ ਆਉਣ ਨਾਲ ਇਸ ਸਰਵਿਸ ਨੂੰ ਇਕ ਵੱਡਾ ਯੂਜ਼ਰ ਬੇਸ ਮਿਲੇਗਾ ਜੋ ਐਪਲ ਯੂਜ਼ਰ ਨਾਲੋਂ ਜ਼ਿਆਦਾ ਹੋ ਸਕਦਾ ਹੈ।
GigJam ਮਾਈਕ੍ਰੋਸਾਫਟ ਦੀ ਨਵੀਂ ਆਫਿਸ ਐਪ ਹੁਣ ਹਰੇਕ ਲਈ ਹੋਈ ਅਵੇਲੇਬਲ
NEXT STORY