ਗੈਜੇਟ ਡੈਸਕ- ਐਪਲ ਨੇ ਆਖ਼ਿਰਕਾਰ ਭਾਰਤੀ ਐਪਲ ਵਾਚ ਯੂਜ਼ਰਜ਼ ਲਈ AFib History ਫੀਚਰ ਜਾਰੀ ਕਰ ਦਿੱਤਾ ਹੈ। AFib ਹਿਸਟਰੀ ਨੂੰ ਪਿਛਲੇ ਸਾਲ watchOS 9 ਦੇ ਨਾਲ ਜਾਰੀ ਕੀਤਾ ਗਿਆ ਸੀ। ਇਸਦੀ ਇਜਾਜ਼ਤ ਅਮਰੀਕੀ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਨੇ ਦਿੱਤੀ ਹੈ। AFib ਹਿਸਟਰੀ ਫੀਚਰ ਦੀ ਮਦਦ ਨਾਲ ਅਨਿਯਮਿਤ ਦਿਲ ਦੀ ਧੜਕਨ ਦੀ ਹਿਸਟਰੀ ਦੀ ਜਾਣਕਾਰੀ ਲੈ ਸਕਣਗੇ। AFib ਹਿਸਟਰੀ ਫੀਚਰ ਦੀ ਮਦਦ ਨਾਲ ਕਿਸੇ ਯੂਜ਼ਰ ਦੀ ਸਿਹਤ ਦੀ ਜਾਂਚ ਕਰਨ 'ਚ ਡਾਕਟਰਾਂ ਨੂੰ ਵੀ ਮਦਦ ਮਿਲੇਗੀ।
AFib ਹਿਸਟਰੀ ਫੀਚਰ ਐਪਲ ਵਾਚ ਸੀਰੀਜ਼ 4 ਅਤੇ ਉਸਤੋਂ ਬਾਅਦ ਦੇ ਵਰਜ਼ਨ 'ਤੇ ਮਿਲੇਗਾ। ਇਹ ਫੀਚਰ ਆਈ.ਓ.ਐੱਸ. 16 ਵਰਜ਼ਨ ਵਾਲੇ ਆਈਫੋਨ 'ਤੇ ਹੀ ਕੰਮ ਕਰੇਗਾ। ਇਸਤੋਂ ਇਲਾਵਾ ਇਹ ਫੀਚਰ 22 ਸਾਲਾਂ ਤੋਂ ਜ਼ਿਆਦਾ ਉਮਰ ਵਾਲੇ ਯੂਜ਼ਰਜ਼ ਲਈ ਹੀ ਹੈ।
ਇਸ ਫੀਚਰ ਨੂੰ ਪਾਉਣ ਲਈ ਸਭ ਤੋਂ ਪਹਿਲਾਂ ਆਪਣੇ ਆਈਫੋਨ ਨੂੰ ਅਪਡੇਟ ਕਰੋ। ਇਸਤੋਂ ਇਲਾਵਾ ਆਪਣੀ ਐਪਲ ਵਾਚ ਨੂੰ ਵੀ ਅਪਡੇਟ ਕਰੋ। ਇਸਤੋਂ ਬਾਅਦ ਆਈਫੋਨ ਦੇ ਹੈਲਥ ਐਪ ਨੂੰ ਓਪਨ ਕਰੋ। ਹੁਣ Heart 'ਤੇ ਟੈਬ ਕਰੋ ਅਤੇ ਫਿਰ AFib History 'ਤੇ ਟੈਪ ਕਰੋ।
ਇਸਤੋਂ ਬਾਅਦ ਆਪਣੀ ਜਨਮ ਤਾਰੀਖ਼ ਪਾਓ ਅਤੇ ਜੇਕਰ ਪਹਿਲੇ ਤੋਂ ਹਾਰਟ ਨੂੰ ਲੈ ਕੇ ਕੋਈ ਸਮੱਸਿਆ ਹੈ ਤਾਂ Yes 'ਤੇ ਕਲਿੱਕ ਕਰੋ। ਇਸਤੋਂ ਬਾਅਦ ਡਨ 'ਤੇ ਕਲਿੱਕ ਕਰੋ। ਇਸ ਸੈਟਿੰਗ ਤੋਂ ਬਾਅਦ ਆਈਫੋਨ ਹੈਲਥ ਐਪ 'ਚ AFib ਹਿਸਟਰੀ ਦਿਸਣ ਲੱਗੇਗੀ। ਤੁਸੀਂ AFib ਹਿਸਟਰੀ ਡਾਟਾ ਨੂੰ ਪੀ.ਡੀ.ਐੱਫ. ਫਾਈਲ 'ਚ ਆਪਣੇ ਡਾਕਟਰ ਦੇ ਨਾਲ ਵੀ ਸ਼ੇਅਰ ਕਰ ਸਕੋਗੇ।
ChatGPT ਬਣਿਆ ਫਿਟਨੈੱਸ ਟ੍ਰੇਨਰ, ਇਸਦੀ ਮਦਦ ਨਾਲ ਵਿਅਕਤੀ ਨੇ ਘਟਾਇਆ 11 ਕਿੱਲੋ ਭਾਰ
NEXT STORY