ਜਲੰਧਰ: ਤਾਈਵਾਨੀ ਕੰਪਨੀ ਆਸੂਸ ਨੇ ਜ਼ੈਨਫੋਨ ਸੀਰੀਜ਼ ਦੀ ਨਵੀਂ ਫਲੈਗਸ਼ਿਪ ਲਾਈਨਅਪ ਨੂੰ ਪੇਸ਼ ਕੀਤਾ ਹੈ, ਜਿਸ 'ਚ ਵਿੰਡੋਜ਼ 10 ਦਿੱਤੀ ਗਈ ਹੈ ਅਤੇ 6ਵੀ ਪੀੜ੍ਹੀ ਦਾ ਇੰਟੇਲ ਕੋਰ ਪ੍ਰੋਸੈਸਰ ਲਗਾ ਹੈ। ਆਸੂਸ ਨੇ ਜ਼ੈਨੈਬੁੱਕ ਸੀਰੀਜ਼ ਦੇ 3 ਨਵੇਂ ਮਾਡਲਸ ਜ਼ੈਨਬੁੱਕ UX303UB, ਜ਼ੈਨਬੁੱਕ UX305CA ਅਤੇ ਜ਼ੈਨਬੁੱਕ UX305UA ਨੂੰ ਪੇਸ਼ ਕੀਤਾ ਹੈ। ਹਾਈ ਐਂਡ ਫੀਚਰਸ ਵਾਲੇ ਇਸ ਲੈਪਟਾਪਸ ਨੂੰ ਆਸੂਸ ਦੇ ਸਟੋਰਸ ਅਤੇ ਆਨਲਾਈਨ ਰਿਟੇਲਰਾਂ ਤੋਂ ਖਰੀਦਿਆ ਜਾ ਸਕੇਗਾ।
ਜ਼ੈਨਬੁੱਕ UX303UB ਤੋਂ ਸ਼ੁਰੂਆਤ ਕਰੀਏ ਤਾਂ ਅਲਟਰਾ ਪੋਰਟੇਬਲ ਨੋਟਬੁੱਕ 'ਚ 13.3 ਇੰਚ ਦੀ ਏਲਈਡੀ ਬੈਕਲਿਟ ਫੁੱਲ ਏਚਡੀ ਡਿਸਪਲੇ (1920x1080 ਪਿਕਸਲ) ਦਿੱਤੀ ਗਈ ਹੈ ਜਿਸ ਨੂੰ 170 ਡਿਗਰੀ ਤੋਂ ਵੀ ਵੇਖਿਆ ਜਾ ਸਕਦਾ ਹੈ। ਇਹ ਇੰਟੇਲ ਦੇ 2.3GHz ਕੋਰ i5-6200U ਚਿਪਸੈਟ 'ਤੇ ਚੱਲਦਾ ਹੈ ਜਿਸ ਦੇ ਨਾਲ ਨਵੀਦਿਆ ਜੀਫੋਰਸ 940M ਅਤੇ ਇੰਟੇਲ HD ਗ੍ਰਾਫਿਕਸ GPU, 8GB ਰੈਮ ਦਿੱਤੀ ਗਈ ਹੈ। ਹੋਰ ਫੀਚਰਸ ਦੀ ਗੱਲ ਕਰੀਏ ਤਾਂ ਜ਼ੈਨਬੁੱਕ UX303UB 'ਚ 1TB ਦੀ ਡਾਟਾ ਹਾਰਡ ਡ੍ਰਾਇਵ, HD ਵੈੱਬ ਕੈਮਰਾ, 802.11ac+ ਬਲੂਟੁੱਥ 4.0, 3 USB 3.0ਪੋਰਟ, 1 ਮਿਨੀ ਡਿਸਪਲੇ ਪੋਰਟ, ਐਕਸਟਰਨਲ ਵੀਡੀਓ ਨੂੰ ਡਿਸਪਲੇ ਕਰਨ ਲਈ 1 HDMI 1.4 ਪੋਰਟ ਅਤੇ 50WHr ਦੀ ਬੈਟਰੀ ਲੱਗੀ ਹੈ। ਇਸ ਦੀ ਕੀਮਤ 71,490 ਰੁਪਏ ਹੈ।
ਆਸੂਸ ਜ਼ੈਨਬੁੱਕ UX305CA 'ਚ 13.3 ਇੰਚ ਦੀ ਬੈਕਲਿਟ ਡਿਸਪਲੇ ਦੇ ਨਾਲ ਫੁੱਲ HD ਰੈਜੋਲਿਊਸ਼ਨ ਮਿਲੇਗਾ। ਇਸ 'ਚ 2.2GHz ਇੰਟੇਲ ਕੋਰ M3-6Y30 ਚਿਪਸੈੱਟ, ਇੰਟੇਲ ਗ੍ਰਾਫਿਕਸ 515 ਅਤੇ 8 GB ਰੈਮ ਦਿੱਤੀ ਗਈ ਹੈ। ਇਸ 'ਚ 44Whr ਦੀ ਬੈਟਰੀ ਅਤੇ 256 GB ਦੀ SSD ਲੱਗੀ ਹੈ। ਇਸ ਦੀ ਸ਼ੁਰੁਆਤੀ ਕੀਮਤ 55,490 ਰੁਪਏ ਹੈ।
ਆਸੂਸ UX30UA 'ਚ 13.3 ਇੰਚ ਦੀ LED ਬੈਕਲਿਟ ਡਿਸਪਲੇ QHD (3200x1800 ਪਿਕਸਲ) ਡਿਸਪਲੇ ਰੈਜੋਲਿਉੂਸ਼ਨ ਨਾਲ ਦਿੱਤੀ ਗਈ ਹੈ। ਇਸ 'ਚ 2.5GHZ ਇੰਟੇਲ ਕੋਰ i7-6500U ਪ੍ਰੋਸੈਸਰ, ਇੰਟੇਲ HD ਗ੍ਰਾਫਿਕਸ 520 ਅਤੇ 8 GB DDR3 ਰੈਮ, 512 GB ਦੀ SSD, 56Whr ਬੈਟਰੀ, 2 USB 3.0 ਪੋਰਟ ਅਤੇ 1 USB 2.0 ਪੋਰਟ ਦਿੱਤਾ ਗਿਆ ਹੈ। ਕੋਰ i5 ਪ੍ਰੋਸੈਸਰ ਦੇ ਨਾਲ ਇਸ ਦੀ ਕੀਮਤ 74,190 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਸਮਾਰਟਫੋਨ ਬਾਜ਼ਾਰ 'ਚ ਐਪਲ ਨੇ Xiaomi ਨੂੰ ਛੱਡਿਆ ਪਿਛੇ
NEXT STORY