ਜਲੰਧਰ— ਅਸੂਸ ਨੇ ਨਵੇਂ ਮੈਟਲ ਕਨਵਰਟੇਬਲ ਅਲਟ੍ਰਾਬੁੱਕ ਨੂੰ ਪੇਸ਼ ਕੀਤਾ ਹੈ ਜਿਸ ਦਾ ਨਾਂ ਜ਼ੈਨਬੁੱਕ ਫਲਿੱਪ ਯੂ.ਐਕਸ360 ਹੈ। ਇਸ ਅਲਟ੍ਰਾਬੁੱਕ ਦੀ ਮੋਟਾਈ 13.9 ਐੱਮ.ਐੱਮ. ਹੈ ਅਤੇ ਭਾਰ 1.31 ਕਿਲੋਗ੍ਰਾਮ ਹੈ। ਇਸ ਦਾ ਬਿਹਤਰੀਨ ਡਿਜ਼ਾਈਨ ਕਿਸੇ ਨੂੰ ਵੀ ਆਕਰਸ਼ਿਤ ਕਰ ਸਕਦਾ ਹੈ ਅਤੇ ਇਸ ਵਿਚ ਲੱਗੀ ਬੈਟਰੀ 12 ਘੰਟਿਆਂ ਤੱਕ ਤੁਹਾਡਾ ਸਾਥ ਦੇ ਸਕਦੀ ਹੈ। ਇਸ ਦੇ ਹੋਰ ਫੀਚਰਸ ਇਸ ਪ੍ਰਕਾਰ ਹਨ-
13.3-ਇੰਚ ਦੀ ਫੁੱਲ-ਐੱਚ.ਡੀ. ਟਚਸਕ੍ਰੀਨ
6ਵੀਂ ਪੀੜ੍ਹੀ ਦਾ ਇੰਟੈਲ ਕੋਰ ਐੱਮ ਪ੍ਰੋਸੈਸਰ
512 ਜੀ.ਬੀ. ਸਾਟਾ3 ਐੱਮ.2 ਐੱਸ.ਐੱਸ.ਡੀ.
8 ਜੀ.ਬੀ. ਤੱਕ ਦੀ ਰੈਮ
2 ਯੂ.ਐੱਸ.ਬੀ. 3.0, 1 ਮਾਈਕ੍ਰੋ ਐੱਚ.ਡੀ.ਐੱਮ.ਆਈ., 1 ਯੂ.ਐੱਸ.ਬੀ.-ਸੀ, ਐੱਸ.ਡੀ.ਐਕਸ.ਸੀ. ਕਾਰਡ ਰਿਡਰ ਪੋਰਟ ਦਿੱਤਾ ਗਿਆ ਹੈ।
ਅਸੂਸ ਜ਼ੈਨਫੋਨ ਫਲਿੱਪ ਗ੍ਰੇ ਅਤੇ ਗੋਲਡ ਰੰਗਾਂ 'ਚ ਕੰਪਨੀ ਦੀ ਵੈੱਬਸਾਈਟ 'ਤੇ ਉਪਲੱਬਧ ਹੋਵੇਗਾ ਜਿਸ ਦੀ ਕੀਮਤ 699 ਡਾਲਰ (47,000 ਰੁਪਏ) ਰੱਖੀ ਗਈ ਹੈ।
Alibaba Group ਨੇ ਬਣਾਈ ਦੁਨੀਆ ਦੀ ਪਹਿਲੀ ਇੰਟਰਨੈੱਟ ਨਾਲ ਕੁਨੈਕਟਿਡ ਸਮਾਰਟ ਕਾਰ
NEXT STORY