ਗੈਜੇਟ ਡੈਸਕ– ਅਸੂਸ ਪਿਛਲੇ ਕੁਝ ਹਫਤਿਆਂ ਤੋਂ ਆਪਣੇ ਜ਼ਿਆਦਾਤਰ ਸਮਾਰਟਫੋਨ ’ਚ ਲੇਟੈਸ ਐਂਡਰਾਇਡ 8.1 ਓਰੀਓ ’ਤੇ ਬੇਸਡ ਕਸਟਮ ਸਕਿਨ ZenUI 5.0 ਰੋਲ ਆਊਟ ਕਰ ਰਹੀ ਹੈ। ਇਨ੍ਹਾਂ ’ਚੋਂ ਇਕ ਸਮਾਰਟਫੋਨ ਜ਼ੈੱਨਫੋਨ 4 ਮੈਕਸ ਵੀ ਹੈ, ਜਿਸ ਨੂੰ ਕੰਪਨੀ ਨੇ ਪਿਛਲੇ ਸਾਲ ਲਾਂਚ ਕੀਤਾ ਸੀ। ਸਮਾਰਟਫੋਨ ਨੂੰ ਐਂਡਰਾਇਡ 7.0 ਨੂਗਟ ’ਤੇ ਬੇਸਡ ZenUI 4.0 ਦੇ ਨਾਲ ਲਾਂਚ ਕੀਤਾ ਗਿਆ ਸੀ। ਇਹ ਸਮਾਰਟਫੋਨ ਕੰਪਨੀ ਦਾ ਬਜਟ ਸਮਾਰਟਫੋਨ ਹੈ।
XDA Developers ਮੁਤਾਬਕ, ਅਪਡੇਟ ’ਚ ਐਂਡਰਾਇਡ ਓਰੀਓ ਦੇ ਨਾਲ ਆਉਣ ਵਾਲੇ ਸਾਰੇ ਫੀਚਰਸ ਦਿੱਤੇ ਗਏ ਹਨ। ਇਨ੍ਹਾਂ ’ਚ ਪਿਕਚਰ-ਇੰਨ-ਪਿਕਚਰ ਮੋਡ, ਨੋਟੀਫਿਕੇਸ਼ਨ ਚੈਨਲਸ, ਬੈਕਗ੍ਰਾਊਂਡ ਐਪ ਆਪਟਿਮਾਈਜੇਸ਼ਨ ਅਤੇ ਨੋਟੀਫਿਕੇਸ਼ਨ ਸਨੂਜ਼ਿੰਗ ਫੀਚਰ ਸ਼ਾਮਲ ਹਨ। ਇਸ ਤੋਂ ਇਲਾਵਾ ਅਪਡੇਟ ’ਚ ਅਸੂਸ ਦੇ ZenUI ’ਚ ਆਉਣ ਵਾਲੇ ਕੁਝ ਫੀਚਰਸ ਵੀ ਦਿੱਤੇ ਗਏ ਹਨ। ਇਨ੍ਹਾਂ ਫੀਚਰਸ ’ਚ ਸੈਟਿੰਗਸ ’ਚ ਕੀਤੇ ਗਏ ਬਦਲਾਅ, ਲਾਕ ਸਕਰੀਨ ’ਤੇ ਵਾਲਪੇਪਰ ਸਲਾਈਡਸ਼ੋਅ, ਸਮਾਰਟ ਸਕਰੀਨ ਆਨ, ਸੁਜੈਸਟੇਡ ਐਪਸ, ਸ਼ਡਿਊਲ ਚਾਰਜਿੰਗ, ਰੈਮ ਆਪਟਿਮਾਈਜੇਸ਼ਨ ਲਈ OptiFlex 3.0 ਵਰਗੇ ਫੀਚਰਸ ਹਨ।
ਇੰਨਾ ਹੀ ਨਹੀਂ ਅਸੂਸ ਨੇ ਇਸ ਵਿਚ ਟਵਿੱਨ ਐਪਸ ਅਤੇ ਐਪਸ ਅਤੇ ਫੇਸ ਅਨਲਾਕ ਫੀਚਰ ਵੀ ਦਿੱਤਾ ਗਿਆ ਹੈ। ਇਹ ਅਪਡੇਟ ਜਲਦੀ ਹੀ ਕੁਝ ਹੋਰ ਸਮਾਰਟਫੋਨ ’ਚ ਵੀ ਰੋਲ ਆਊਟ ਕੀਤੀ ਜਾਵੇਗੀ। ਜਿਵੇਂ ਹੀ ਅਪਡੇਟ ਤੁਹਾਡੇ ਸਮਾਰਟਫੋਨ ਲਈ ਉਪਲੱਬਧ ਹੋਵੇਗੀ ਤੁਹਾਨੂੰ ਇਸ ਦੀ ਨੋਟੀਫਿਕੇਸ਼ਨ ਪ੍ਰਾਪਤ ਹੋ ਜਾਵੇਗੀ। ਇਸ ਤੋਂ ਇਲਾਵਾ ਤੁਸੀਂ ਸੈਟਿੰਗ ’ਚ ਜਾ ਕੇ ਮੈਨੁਅਲੀ ਵੀ ਅਪਡੇਟ ਬਾਰੀ ਚੈੱਕ ਕਰ ਸਕਦੇ ਹੋ।
ਅਗਲੇ ਮਹੀਨੇ ਆ ਸਕਦੀ ਹੈ KTM ਦੀ ਸਭ ਤੋਂ ਸਸਤੀ ਬਾਈਕ
NEXT STORY