ਜਲੰਧਰ- ਤਾਇਵਾਨ ਦੀ ਕੰਪਨੀ ਅਸੂਸ ਨੇ ਆਪਣੀ ਮੈਕਸ ਸੀਰੀਜ਼ ਦਾ ਨਵਾਂ ਸਮਾਰਟਫੋਨ ਜ਼ੈਨਫੋਨ 4 ਮੈਕਸ (ਜ਼ੈੱਡ. ਸੀ554 ਕੇ. ਐਲ) ਰੂਸ 'ਚ ਲਾਂਚ ਕਰ ਦਿੱਤਾ ਹੈ। ਅਸੂਸ ਜੈੱਨਫੋਨ 4 ਮੈਕਸ (ਜ਼ੈੱਡ. ਸੀ. 554 ਕੇ.ਐੱਲ) ਦੀ ਕੀਮਤ 13,900 ਰੂਸੀ ਰੂਬਲ (ਕਰੀਬ 15,000 ਰੁਪਏ) ਹੈ। ਇਹ ਫੋਨ ਟਾਇਟੇਨੀਅਮ ਗ੍ਰੇਅ, ਰੋਜ਼ ਪਿੰਕ ਅਤੇ ਸੈਂਡ ਗੋਲਡ ਕਲਰ ਵੇਰਿਅੰਟ 'ਚ ਮਿਲੇਗਾ।
ਅਸੂਸ ਜੈੱਨਫੋਨ 4 ਮੈਕਸ 'ਚ 5.5 ਇੰਚ ਆਈ. ਪੀ. ਐੱਸ (1080x1920 ਪਿਕਸਲ) ਰੈਜ਼ੋਲਿਊਸ਼ਨ ਵਾਲੀ ਸਕ੍ਰੀਨ , 1.4 ਗੀਗਾਹਰਟਜ਼ ਆਕਟਾ-ਕੋਰ ਕਵਾਲਕਾਮ ਐੱਮ ਐੱਸ. ਐੱਮ8937 ਸਨੈਪਡ੍ਰੈਗਨ 430 ਪ੍ਰੋਸੈਸਰ ਹੈ। ਗਰਾਫਿਕਸ ਲਈ ਐਡਰੇਨੋ 505 ਜੀ. ਪੀ. ਊ ਹੈ। ਫੋਨ 'ਚ 4 ਜੀ. ਬੀ ਰੈਮ ਹੈ। ਇਹ ਫੋਨ 32 ਜੀ. ਬੀ/64 ਜੀ. ਬੀ ਦੇ ਦੋ ਸਟੋਰੇਜ਼ ਵੇਰਿਅੰਟ 'ਚ ਮਿਲੇਗਾ। ਫੋਨ 'ਚ ਅਪਰਚਰ ਐਫ /2.0 ਅਤੇ ਐੱਲ. ਈ. ਡੀ ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਡਿਊਲ ਕੈਮਰਾ ਸੈੱਟਅਪ ਹੈ। ਸੈਲਫੀ ਅਤੇ ਵੀਡੀਓ ਚੈਟ ਕਰਨ ਲਈ ਅਪਰਚਰ ਐੱਫ /2.2 ਦੇ ਨਾਲ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਫੋਨ ਦੇ ਰਿਅਰ 'ਤੇ ਇਕ ਫਿੰਗਰਪ੍ਰਿੰਟ ਸੈਂਸਰ ਹੈ। ਫੋਨ ਡਿਊਲ ਸਿਮ ਸਪੋਰਟ ਕਰਦਾ ਹੈ।
ਅਸੁਸ ਜ਼ੈਨਫੋਨ 4 ਮੈਕਸ (ਜ਼ੈੱਡ. ਸੀ554 ਕੇ.ਐੱਲ) 'ਚ ਐਂਡ੍ਰਾਇਡ 7.0 ਨੂਗਟ ਓ. ਐੱਸ, ਪਾਵਰ ਦੇਣ ਲਈ 5000 ਐੱਮ. ਏ. ਐੱਚ ਦੀ ਬੈਟਰੀ ਹੈ। ਫੋਨ 'ਚ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4 .1, ਜੀ. ਪੀ.ਐੱਸ, ਏ-ਜੀ. ਪੀ. ਐੱਸ, ਗਲੋਨਾਸ, ਯੂਐੱਸ. ਬੀ ਅਤੇ ਐੱਫ.ਐੱਮ ਰੇਡੀਓ ਜਿਹੇ ਫੀਚਰ ਹਨ। ਫੋਨ ਦਾ ਡਾਇਮੇਂਸ਼ਨ 154x76.9x8.9 ਮਿਲੀਮੀਟਰ ਅਤੇ ਭਾਰ 181 ਗਰਾਮ ਹੈ।
ਮੋਬਾਇਲ 'ਤੇ ਵੀਡੀਓ ਐਡੀਟਿੰਗ ਨੂੰ ਹੋਰ ਵੀ ਆਸਾਨ ਬਣਾਉਣਗੀਆਂ ਇਹ ਐਪਸ
NEXT STORY