ਗੈਜੇਟ ਡੈਸਕ- ਆਸੁਸ ਆਪਣੇ ਸਮਾਰਟਫੋਨ ਨੂੰ ਸਮੇਂ-ਸਮੇਂ 'ਚ ਅਪਡੇਟ ਦੇ ਕੇ ਉਨ੍ਹਾਂ ਨੂੰ ਹੋਰ ਜ਼ਿਆਦਾ ਬਿਹਤਰ ਬਣਾ ਰਿਹਾ ਹੈ। ਤਾਇਵਾਨ ਦੀ ਟੈਕਨਾਲੌਜੀ ਦਿੱਗਜ ਨੇ ਹੁਣ ਆਪਣੇ ਦੋ ਨਵੇਂ ਸਮਾਰਟਫੋਨ Zenfone 5Z ਤੇ Zenfone Max Pro M1 ਲਈ OTA ਅਪਡੇਟ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ 'ਚੋਂ Zenfone 5Z ਕੰਪਨੀ ਦਾ ਫਲੈਗਸ਼ਿਪ ਸਮਾਰਟਫੋਨ ਹੈ ਤੇ Zenfone Max Pro M1 ਕੰਪਨੀ ਦਾ ਪਹਿਲਾ ਸਮਾਰਟਫੋਨ ਹੈ ਜੋ ਸਟਾਕ ਐਂਡ੍ਰਾਇਡ ਓਰੀਓ ਦੇ ਨਾਲ ਆਉਂਦਾ ਹੈ।
Asus Zenfone 5Z
ਵਰਜਨ ਨੰਬਰ 80.30.96.221 ਦੇ ਨਾਲ ਆਉਣ ਵਾਲੀ ਇਸ ਅਪਡੇਟ 'ਚ ਅਕਤੂਬਰ 2018 ਦਾ ਲੇਟੈਸਟ ਸਕਿਓਰਿਟੀ ਪੈਚ ਸ਼ਾਮਲ ਹੈ। ਇਸ 'ਚ ਕੁਝ ਕੈਮਰਾ ਸੁਧਾਰ ਵੀ ਸ਼ਾਮਿਲ ਕੀਤੇ ਗਏ ਹਨ। ਕੈਮਰਾ 'ਚ ਕੀਤੇ ਸੁਧਾਰਾਂ 'ਚ ਪਹਿਲਾਂ ਤੋਂ ਜ਼ਿਆਦਾ ਬਿਹਤਰ ਤਰੀਕੇ ਨਾਲ ਆਪਟੀਮਾਇਜ਼ ਕੀਤਾ ਗਿਆ 19-ਬੇਸਡ ਸੀਨ ਡਿਟੈਕਸ਼ਨ, ਆਟੋ ਬ੍ਰਾਈਟਨੈੱਸ ਲੈਵਲ, HDR ਮੋਡ, ਆਟੋ ਵਾਈਟ ਬੇਲੈਂਸ ਤੇ ਨੌਆਇਸ ਰਿਡਕਸ਼ਨ 'ਚ ਸੁਧਾਰ ਸ਼ਾਮਲ ਹਨ।
Asus Zenfone Max Pro (M1) ਲਈ ਅਪਡੇਟ OPM1.WW_Phone-15.2016.1810.334-20181019 ਵਰਜ਼ਨ ਨੰਬਰ ਤੋਂ ਰਿਲੀਜ ਹੋਵੇਗੀ। ਇਹ ਅਪਡੇਟ ਵੀ ਸਮਾਰਟਫੋਨ ਲਈ ਅਕਤੂਬਰ 2018 ਸਕਿਓਰਿਟੀ ਪੈਚ ਲੈ ਕੇ ਆਉਂਦੀ ਹੈ। ਇਸ ਤੋਂ ਇਲਾਵਾ ਅਪਡੇਟ ਬੈਟਰੀ ਤੇ ਪਾਵਰ ਆਪਟੀਮਾਇਜੇਸ਼ਨ ਡਬਲ ਟੈਪ ਕਰਨ 'ਤੇ ਡਿਸਪਲੇਅ ਨੂੰ ਵੇਕਅਪ ਕਰਨ ਵਾਲੇ ਫੀਚਰ 'ਚ ਸੁਧਾਰ ਲੈ ਕੇ ਆਉਂਦੀ ਹੈ।
ਅਪਡੇਟ ਹਮੇਸ਼ਾ ਦੀ ਤਰ੍ਹਾਂ OTA ਦੇ ਰਾਹੀਂ ਰੋਲ-ਆਊਟ ਕੀਤੀ ਜਾਵੇਗੀ। ਅਪਡੇਟ ਫੇਸਡ ਤਰੀਕੇ ਨਾਲ ਮਿਲੇਗੀ, ਇਸ ਲਈ ਅਜਿਹਾ ਹੋ ਸਕਦਾ ਹੈ ਕਿ ਅਪਡੇਟ ਨੂੰ ਸਾਰੀਆਂ ਡਿਵਾਈਸਿਜ਼ ਤੱਕ ਪੁੱਜਣ 'ਚ ਥੋੜ੍ਹਾ ਸਮਾਂ ਲਗੇ।
Twitter ’ਚੋਂ ਹਟਾਇਆ ਜਾ ਸਕਦੈ ਇਹ ਖਾਸ ਫੀਚਰ
NEXT STORY