ਨਵੀਂ ਦਿੱਲੀ, (ਭਾਸ਼ਾ)– ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਆਡੀ ਨੇ ਅੱਜ ਈ-ਟ੍ਰਾਨ ਚੇਨ ਦੀਆਂ 3 ਨਵੀਆਂ ਇਲੈਕਟ੍ਰਿਕ ਐੱਸ. ਯੂ. ਵੀ. ਪੇਸ਼ ਕੀਤੀਆਂ, ਜਿਨ੍ਹਾਂ ਦੀ ਕੀਮਤ 99.99 ਰੁਪਏ ਤੋਂ ਸ਼ੁਰੂ ਹੈ। ਆਡੀ ਇੰਡੀਆ ਨੇ ਕਿਹਾ ਕਿ ਇਹ ਇਲੈਕਟ੍ਰਿਕ ਐੱਸ. ਯੂ. ਵੀ. ਈ-ਟ੍ਰਾਨ 50, ਈ-ਟ੍ਰਾਨ 55 ਅਤੇ ਈ-ਟ੍ਰਾਨ ਸਪੋਰਟਬੈਕ ਹਨ।
ਇਸ ਪੇਸ਼ਕਸ਼ ’ਤੇ ਆਡੀ ਇੰਡੀਆ ਦੇ ਮੁਖੀ ਬਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਅਸੀਂ ਇਲੈਕਟ੍ਰਿਕ ਗੱਡੀਆਂ ਦੀ ਆਪਣੀ ਯਾਤਰਾ ਦੀ ਸ਼ੁਰੂਆਤ ਕਰਦੇ ਹੋਏ ਇਕ ਨਹੀਂ ਸਗੋਂ ਤਿੰਨ ਐੱਸ. ਯੂ. ਵੀ. ਦੀ ਪੇਸ਼ਕਸ਼ ਕੀਤੀ ਹੈ। ਇਹ ਤਿੰਨੇ ਐੱਸ. ਯੂ. ਵੀ. ’ਚ ਲਗਜ਼ਰੀ, ਜ਼ੀਰੋ ਨਿਕਾਸੀ, ਸ਼ਾਨਦਾਰ ਪ੍ਰਦਰਸ਼ਨ ਅਤੇ ਰੋਜ਼ਾਨਾ ਦੀ ਵਰਤੋਂ ਦਾ ਸਹੀ ਮੇਲ-ਜੋਲ ਹੈ।
ਕੰਪਨੀ 3 ਸਾਲ ਦੇ ਅੰਦਰ ਇਨ੍ਹਾਂ ਗੱਡੀਆਂ ਨੂੰ ਮੁੜ ਖਰੀਦਣ ਦੀ ਪੇਸ਼ਕਸ਼ ਵੀ ਕਰ ਰਹੀ ਹੈ ਅਤੇ 8 ਸਾਲ ਦੀ ਬੈਟਰੀ ਵਾਰੰਟੀ ਦਿੱਤੀ ਜਾਏਗੀ। ਆਡੀ ਕਿਊਰੇਟੇਡ ਮਾਲਕੀਅਤ ਪੈਕੇਜ ਦੇ ਤਹਿਤ ਆਡੀ ਇੰਡੀਆ ਦੋ ਸਾਲ ਤੋਂ ਲੈ ਕੇ ਪੰਜ ਸਾਲ ਤੱਕ ਲਈ ਸਰਵਿਸ ਯੋਜਨਾਵਾਂ ਦਾ ਬਦਲ ਵੀ ਦੇ ਰਹੀ ਹੈ।
ਵੱਡੀ ਤਿਆਰੀ ’ਚ ਮਰਸਡੀਜ਼ ਬੈਂਜ਼: 2022 ਤਕ ਆਪਣੇ ਸਾਰੇ ਮਾਡਲਾਂ ਦੇ ਇਲੈਕਟ੍ਰਿਕ ਵਰਜ਼ਨ ਲਿਆਏਗੀ
NEXT STORY