ਮੈਲਬੋਰਨ/ਟੋਕੀਓ- ਆਸਟ੍ਰੇਲੀਆ ਅਤੇ ਜਾਪਾਨ ਦੀਆਂ ਹਵਾਈ ਕੰਪਨੀਆਂ ਨੇ ਆਪਣੀਆਂ ਸਾਰੀਆਂ ਉਡਾਣਾਂ 'ਚ ਸੈਮਸੰਗ ਗਲੈਕਸੀ ਨੋਟ-7 ਲਿਜਾਣ 'ਤੇ ਰੋਕ ਲਾ ਦਿੱਤੀ ਹੈ। ਇਸ ਹੈਂਡਸੈੱਟ 'ਚ ਅੱਗ ਲੱਗਣ ਦੀ ਘਟਨਾ ਅਤੇ ਉਸ ਤੋਂ ਹੋਣ ਵਾਲੇ ਖਤਰੇ ਨੂੰ ਵੇਖਦਿਆਂ ਸੁਰੱਖਿਆ ਵਜੋਂ ਇਹ ਕਦਮ ਚੁੱਕਿਆ ਗਿਆ ਹੈ। ਅਮਰੀਕਾ ਅਤੇ ਕੁਝ ਹੋਰ ਏਅਰਲਾਈਨਸ ਵਲੋਂ ਰੋਕ ਲਾਏ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਵੀ ਇਹ ਕਦਮ ਚੁੱਕਿਆ ਹੈ।
ਏਅਰਲਾਈਨਸ ਕੁਆਂਟਾਸ ਅਤੇ ਵਰਜਿਨ ਆਸਟ੍ਰੇਲੀਆ ਨੇ ਇਕ ਬਿਆਨ 'ਚ ਆਪਣੇ ਗਾਹਕਾਂ ਨੂੰ ਉਡਾਣਾਂ 'ਚ ਸੈਮਸੰਗ ਗਲੈਕਸੀ ਨੋਟ-7 ਨਾ ਲਿਜਾਣ ਦੀ ਸਲਾਹ ਦਿੱਤੀ ਹੈ। ਇਸ 'ਚ ਕਿਹਾ ਗਿਆ ਹੈ, ''ਇਨ੍ਹਾਂ ਹੈਂਡਸੈੱਟਸ ਨੂੰ ਜਹਾਜ਼ਾਂ 'ਚ ਲਿਜਾਣ 'ਤੇ ਰੋਕ ਲਾਈ ਜਾ ਰਹੀ ਹੈ। ਸੈਮਸੰਗ ਦੇ ਹੋਰ ਹੈਂਡਸੈੱਟਸ 'ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ।'' ਉਥੇ ਹੀ ਜਾਪਾਨ ਦੇ ਟਰਾਂਸਪੋਰਟ ਮੰਤਰਾਲਾ ਨੇ ਹਫਤੇ ਦੇ ਅਖੀਰ 'ਚ ਇਹ ਹੁਕਮ ਜਾਰੀ ਕੀਤੇ। ਇਸ ਤੋਂ ਪਹਿਲਾਂ ਏਅਰਲਾਈਨਸ ਨੂੰ ਯਾਤਰੀਆਂ ਨੂੰ ਸਮਾਰਟਫੋਨ ਜਹਾਜ਼ 'ਚ ਚਾਰਜ ਨਾ ਕਰਨ ਦੀ ਅਪੀਲ ਕਰਨ ਲਈ ਕਿਹਾ ਗਿਆ ਸੀ। ਬਾਅਦ 'ਚ ਹਵਾਬਾਜ਼ੀ ਅਥਾਰਟੀ ਨੇ ਬੀਤੇ ਸ਼ਨੀਵਾਰ ਸਾਰੀਆਂ ਏਅਰਲਾਈਨਸ ਨੂੰ ਸੈਮਸੰਗ ਗਲੈਕਸੀ ਨੋਟ-7 ਲਿਜਾਣ 'ਤੇ ਤੁਰੰਤ ਰੋਕ ਲਾਉਣ ਲਈ ਕਿਹਾ। ਜ਼ਿਕਰਯੋਗ ਹੈ ਕਿ ਅਮਰੀਕੀ ਟਰਾਂਸਪੋਰਟ ਵਿਭਾਗ ਨੇ ਬੀਤੇ ਸ਼ੁੱਕਰਵਾਰ ਜਹਾਜ਼ਾਂ 'ਚ ਸੈਮਸੰਗ ਗਲੈਕਸੀ ਨੋਟ-7 ਨੂੰ ਲਿਜਾਣ 'ਤੇ ਰੋਕ ਲਾ ਦਿੱਤੀ। ਅਜਿਹਾ ਨਾ ਕਰਨ 'ਤੇ ਜੁਰਮਾਨੇ ਦੇ ਨਾਲ ਹੈਂਡਸੈੱਟ ਨੂੰ ਜ਼ਬਤ ਕਰ ਲਿਆ ਜਾਵੇਗਾ।
13 MP ਕੈਮਰਾ ਅਤੇ 3GB ਰੈਮ ਨਾਲ ਲਾਂਚ ਹੋਇਆ P7 ਮੈਕਸ
NEXT STORY