ਨਵੀਂ ਦਿੱਲੀ, (ਭਾਸ਼ਾ)- ਫਰਵਰੀ 2022 ਵਿਚ ਗ੍ਰੇਟਰ ਨੋਇਡਾ ਵਿਚ ਆਯੋਜਿਤ ਹੋਣ ਵਾਲਾ ਆਟੋ ਐਕਸਪੋ ਕੋਵਿਡ-19 ਮਹਾਮਾਰੀ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ।
ਉਦਯੋਗ ਸੰਗਠਨ ਸਿਆਮ ਨੇ ਸੋਮਵਾਰ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਦੀ ਤੀਜੀ ਲਹਿਰ ਦੇ ਡਰ ਕਾਰਨ ਆਟੋ ਐਕਸਪੋ ਨੂੰ ਮੁਲਤਵੀ ਕੀਤਾ ਗਿਆ ਹੈ। ਦੋ ਸਾਲਾਂ ਵਿਚ ਇਕ ਵਾਰ ਆਯੋਜਿਤ ਹੋਣ ਵਾਲਾ ਇਹ ਆਟੋ ਸ਼ੋਅ ਆਖਰੀ ਵਾਰ ਫਰਵਰੀ 2020 ਵਿਚ ਆਯੋਜਿਤ ਕੀਤਾ ਗਿਆ ਸੀ।
ਸੁਸਾਇਟੀ ਆਫ਼ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਦੇ ਡਾਇਰੈਕਟਰ ਜਨਰਲ ਰਾਜੇਸ਼ ਮੈਨਨ ਨੇ ਇੱਕ ਬਿਆਨ ਵਿੱਚ ਕਿਹਾ, "ਆਟੋ ਐਕਸਪੋ ਵਰਗੇ ਕਾਰੋਬਾਰੀ ਸ਼ੋਅ ਵਿਚ ਸੰਕਰਮਣ ਫ਼ੈਲਣ ਦਾ ਜੋਖ਼ਮ ਬਹੁਤ ਜ਼ਿਆਦਾ ਹੈ ਕਿਉਂਕਿ ਇੱਥੇ ਬਹੁਤ ਭੀੜ ਹੁੰਦੀ ਹੈ ਅਤੇ ਸਮਾਜਕ ਦੂਰੀ ਬਣਾਈ ਰੱਖਣਾ ਮੁਸ਼ਕਲ ਹੋਵੇਗਾ। ਇਸ ਲਈ ਇਸ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।” ਉਨ੍ਹਾਂ ਕਿਹਾ ਕਿ ਆਟੋ ਐਕਸਪੋ ਦੀ ਅਗਲੀ ਤਾਰੀਖ਼ ਨੂੰ ਇਸ ਸਾਲ ਦੇ ਅੰਤ ਵਿਚ ਕੋਵਿਡ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਅਤੇ ਗਲੋਬਲ ਆਟੋ ਸ਼ੋਅ ਦੇ ਓ. ਆਈ. ਸੀ. ਏ. ਕੈਲੰਡਰ ਦੇ ਅਨੁਸਾਰ ਅੰਤਿਮ ਰੂਪ ਦਿੱਤਾ ਜਾਵੇਗਾ।"
Thomson ਦੀਆਂ ਦੋ ਫੁਲੀ-ਆਟੋਮੈਟਿਕ ਵਾਸ਼ਿੰਗ ਮਸ਼ੀਨਾਂ ਭਾਰਤ ’ਚ ਲਾਂਚ, ਕੀਮਤ 12,499 ਰੁਪਏ ਤੋਂ ਸ਼ੁਰੂ
NEXT STORY