ਜਲੰਧਰ-ਜੇਕਰ ਤੁਸੀਂ ਸ਼ਾਨਦਾਰ ਸਪੈਸੀਫਿਕੇਸ਼ਨ ਨਾਲ ਲੈਸ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਜਿਸ ਦੀ ਕੀਮਤ ਵੀ ਘੱਟ ਹੋਵੇ, ਪਰ ਪਰਫਾਰਮੇਂਸ ਵਧੀਆ ਹੋਵੇ ਤਾਂ ਅਜਿਹੇ ਇਹ 4 ਸਮਾਰਟਫੋਨਜ਼ ਹਨ ਜਿਨ੍ਹਾਂ ਦੀ ਕੀਮਤ 15,000 ਰੁਪਏ ਤੋਂ ਵੀ ਘੱਟ ਹੈ।
1. ਸ਼ਿਓਮੀ Redmi Note 5 Pro ਸਮਾਰਟਫੋਨ-
ਕੀਮਤ-ਇਸ ਸਮਾਰਟਫੋਨ 'ਚ 4 ਜੀ. ਬੀ. ਵੇਰੀਐਂਟ ਦੀ ਕੀਮਤ 13,999 ਰੁਪਏ ਹੈ ਅਤੇ 6 ਜੀ. ਬੀ. ਵੇਰੀਐਂਟ ਦੀ ਕੀਮਤ 16,999 ਰੁਪਏ ਹੈ।
ਸਪੈਸੀਫਿਕੇਸ਼ਨ-ਇਸ ਸਮਾਰਟਫੋਨ 'ਚ 5.99 ਇੰਚ ਦੀ ਫੁੱਲ HD ਪਲੱਸ ਡਿਸਪਲੇਅ ਨਾਲ ਰੈਜ਼ੋਲਿਊਸ਼ਨ 2160x1920 ਪਿਕਸਲ ਹੈ। ਸਕਰੀਨ 'ਚ ਅਸਪੈਕਟ ਰੇਸ਼ੀਓ 18:9 ਹੈ। ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 12 ਮੈਗਾਪਿਕਸਲ ਦਾ ਅਤੇ 5 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ, ਇਸ ਦੇ ਨਾਲ ਫ੍ਰੰਟ 'ਚ 20 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ ਦੇ ਪ੍ਰੋਸੈਸਰ ਦੀ ਗੱਲ ਕਰੀਏ ਤਾਂ ਡਿਵਾਈਸ 'ਚ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 636 ਦਾ ਚਿਪਸੈੱਟ ਲੱਗਾ ਹੈ। ਫੋਨ 'ਚ 4GB ਰੈਮ /64 GBਇੰਟਰਨਲ ਸਟੋਰੇਜ ਅਤੇ 6GB/64GB ਇੰਟਰਨਲ ਸਟੋਰੇਜ 2 ਵੇਰੀਐਂਟ ਮੌਜੂਦ ਹਨ। ਡਿਵਾਈਸ 'ਚ 4,000mAh ਦੀ ਬੈਟਰੀ ਦਿੱਤੀ ਗਈ ਹੈ।
2. Honor 9 Lite ਸਮਾਰਟਫੋਨ-
ਕੀਮਤ-ਇਸ ਸਮਾਰਟਫੋਨ 'ਚ ਰੈਮ 3GB/32GB ਇੰਟਰਨਲ ਸਟੋਰੇਜ ਦੀ ਕੀਮਤ 14,600 ਰੁਪਏ ਅਤੇ 4GB/64GB ਇੰਟਰਨਲ ਸਟੋਰੇਜ ਦੀ ਕੀਮਤ 17,500 ਰੁਪਏ ਹੈ।
ਸਪੈਸੀਫਿਕੇਸ਼ਨ-ਸਮਾਰਟਫੋਨ 'ਚ 5.6 ਇੰਚ ਫੁੱਲ HD Plus IPS LCD ਡਿਸਪਲੇਅ ਨਾਲ 1080x2160 ਪਿਕਸਲ ਰੈਜ਼ੋਲਿਊਸ਼ਨ ਅਤੇ 18:9 ਅਸਪੈਕਟ ਰੇਸ਼ੀਓ ਦਿੱਤਾ ਗਿਆ ਹੈ। ਡਿਵਾਈਸ 'ਚ ਪਾਵਰ ਦੇਣ ਦੇ ਲਈ ਹਾਈਸਿਲੀਕਾਨ ਕਿਰਿਨ 659 ਪ੍ਰੋਸੈਸਰ ਦਿੱਤਾ ਗਿਆ ਹੈ। ਗ੍ਰਾਫਿਕਸ ਦੇ ਲਈ ਮਾਲੀ ਟੀ830 ਐੱਮ. ਪੀ. 2 ਦਿੱਤਾ ਗਿਆ ਹੈ। ਸਮਾਰਟਫੋਨ 'ਚ 3 ਜੀ. ਬੀ. ਰੈਮ/32 ਜੀ. ਬੀ. ਇੰਟਰਨਲ ਸਟੋਰੇਜ ਅਤੇ 4 ਜੀ. ਬੀ. ਰੈਮ/64 ਜੀ. ਬੀ. ਇੰਟਰਨਲ ਸਟੋਰੇਜ ਨਾਲ ਉਪਲੱਬਧ ਹਨ। ਫੋਨ ਦੀ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 256 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਡਿਵਾਈਸ 'ਚ ਐਂਡਰਾਇਡ 8.0 Oreo ਆਪਰੇਟਿੰਗ ਸਿਸਟਮ 'ਤੇ ਆਧਾਰਿਤ EMUI 8.0 'ਤੇ ਚੱਲਦਾ ਹੈ। ਸਮਾਰਟਫੋਨ 'ਚ 13 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦਾ ਡਿਊਲ ਰਿਅਰ ਅਤੇ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਡਿਵਾਈਸ 'ਚ 3,000mAh ਦੀ ਬੈਟਰੀ ਦਿੱਤੀ ਗਈ ਹੈ।
3. Honor 7X ਸਮਾਰਟਫੋਨ-
ਕੀਮਤ- ਇਸ ਸਮਾਰਟਫੋਨ ਦੇ 32 ਜੀ. ਬੀ. ਵੇਰੀਐਂਟ ਦੀ ਕੀਮਤ 12,999 ਰੁਪਏ ਅਤੇ 64 ਜੀ. ਬੀ. ਸਟੋਰੇਜ ਵਾਲੇ ਫੋਨ ਦੀ ਕੀਮਤ 15,999 ਰੁਪਏ ਹੈ।
ਸਪੈਸੀਫਿਕੇਸ਼ਨ-ਇਸ ਸਮਾਰਟਫੋਨ 'ਚ 5.93 ਇੰਚ ਫੁੱਲ HD ਪਲੱਸ ਡਿਸਪਲੇਅ ਨਾਲ 2160x1080 ਪਿਕਸਲ ਰੈਜ਼ੋਲਿਊਸ਼ਨ ਅਤੇ 18:9 ਅਸਪੈਕਟ ਰੇਸ਼ੀਓ ਦਿੱਤਾ ਗਿਆ ਹੈ। ਡਿਵਾਈਸ 'ਚ 2.36GHz Kirin 659 ਆਕਟਾ-ਕੋਰ ਪ੍ਰੋਸੈਸਰ 'ਤੇ ਚੱਲਦਾ ਹੈ। ਸਟੋਰੇਜ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 4 ਜੀ. ਬੀ. ਰੈਮ /32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਫੋਨ ਦੀ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ ਵਧਾਈ ਜਾ ਸਕਦੀ ਹੈ। ਫੋਨ 'ਚ ਐਂਡਰਾਈਡ 7.0 ਨੂਗਟ EMUI 5.1 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਸਮਾਰਟਫੋਨ 'ਚ 16 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦਾ ਰਿਅਰ ਕੈਮਰਾ ਨਾਲ ਫ੍ਰੰਟ 'ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ 'ਚ 3340mAh ਦੀ ਬੈਟਰੀ ਦਿੱਤੀ ਗਈ ਹੈ।
4. Xiaomi Redmi Note 5 ਸਮਾਰਟਫੋਨ-
ਕੀਮਤ-ਇਸ ਸਮਾਰਟਫੋਨ ਦੀ ਕੀਮਤ 9,999 ਰੁਪਏ ਹੈ।
ਸਪੈਸੀਫਿਕੇਸ਼ਨ-ਸਮਾਰਟਫੋਨ 'ਚ 5.99 ਇੰਚ ਫੁੱਲ HD ਡਿਸਪਲੇਅ ਨਾਲ ਸਕਰੀਨ ਅਸਪੈਕਟ ਰੇਸ਼ੀਓ 18:9 ਦਿੱਤਾ ਗਿਆ ਹੈ। ਡਿਵਾਈਸ 'ਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਕਵਾਲਕਾਮ ਸਨੈਪਡ੍ਰੈਗਨ 625 ਦਾ ਚਿਪਸੈੱਟ ਦਿੱਤਾ ਗਿਆ ਹੈ। ਸਮਾਰਟਫੋਨ 'ਚ ਐਂਡਰਾਇਡ ਨੂਗਟ 'ਤੇ ਕੰਮ ਕਰਦਾ ਹੈ। ਡਿਵਾਈਸ 'ਚ 3 ਜੀ. ਬੀ. ਰੈਮ/32 ਜੀ. ਬੀ. ਇੰਟਰਨਲ ਸਟੋਰੇਜ ਅਤੇ 4 ਜੀ. ਬੀ. /64 ਜੀ. ਬੀ. ਇੰਟਰਨਲ ਸਟੋਰੇਜ ਦੋ ਵੇਰੀਐਂਟਸ ਮੌਜੂਦ ਹਨ। ਬੈਟਰੀ ਲਈ ਸਮਾਰਟਫੋਨ 'ਚ 4,000mAh ਦੀ ਬੈਟਰੀ ਦਿੱਤੀ ਗਈ ਹੈ।
ਇਨ੍ਹਾਂ ਤਰੀਕਿਆ ਨਾਲ ਹੈਕਰਸ ਕਰਦੇ ਹਨ ਸਟ੍ਰਾਂਗ ਪਾਸਵਰ ਨੂੰ ਕ੍ਰੈਕ
NEXT STORY