ਜਲੰਧਰ - ਭਾਰਤੀ ਬਾਜ਼ਾਰ 'ਚ ਆਪਣੀ ਦਮਦਾਰ ਬਾਈਕ Dominar 400 ਨੂੰ ਲਾਂਚ ਕਰਨ ਦੇ ਬਾਅਦ ਬਜਾਜ਼ ਹੁਣ NS ਰੇਂਜ ਦੇ ਨਵੇ ਐਂਟਰੀ-ਲੈਵਲ ਮੋਟਰਸਾਈਕਲ ਲਾਂਚ ਕਰਨ ਵਾਲੀ ਹੈ। ਪਲਸਰ 150 ਪਲੇਟਫਾਰਮ 'ਤੇ ਤਿਆਰ ਕੀਤੀ ਗਈ ਇਸ ਨਵੀਂ ਬਾਈਕ ਨੂੰ ਕੰਪਨੀ ਨੇ Pulsar 160NS ਨਾਮ ਦਿੱਤਾ ਹੈ।
ਇਸ ਬਾਈਕ 'ਚ 160.3cc ਸਿੰਗਲ-ਸਿਲੈਂਡਰ DTS-i ਇੰਜਣ ਦਿੱਤਾ ਜਾਵੇਗਾ ਜੋ 15.2bhp ਦੀ ਪਾਵਰ ਅਤੇ 14 . 6Nm ਦਾ ਟਾਰਕ ਜਨਰੇਟ ਕਰੇਗਾ। ਇਸ ਇੰਜਣ ਨੂੰ 5 ਸਪੀਡ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੋਵੇਗਾ। ਇਸ ਤੋਂ ਇਲਾਵਾ ਬਾਈਕ 'ਚ ਨਵਾਂ ਆਇਲ-ਕੂਲਰ ਅਤੇ ਚਾਲਕ ਦੀ ਸੁਰੱਖਿਆ ਲਈ ਸਿੰਗਲ-ਚੈਨਲ ABS ਸਿਸਟਮ ਮਿਲੇਗਾ।
MSi ਨੇ ਭਾਰਤ 'ਚ ਪੇਸ਼ ਕੀਤੀ 4K ਲੈਪਟਾਪਸ ਦੀ ਨਵੀਂ ਰੇਂਜ
NEXT STORY