ਗੈਜੇਟ ਡੈਸਕ– ਬੈਟਲਗ੍ਰਾਊਂਡਸ ਮੋਬਾਇਲ ਇੰਡੀਆ (BGMI) ਦੇ ਭਾਰਤ ’ਚ ਬੈਨ ਹੋਣ ਤੋਂ ਬਾਅਦ ਮੇਡ ਇਨ ਇੰਡੀਆ ਬੈਟਲਗ੍ਰਾਊਂਡਸ ਗੇਮ ਨੂੰ ਲਾਂਚ ਕਰਨ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਹੁਣ ਜਲਦ ਦੇਸੀ ਬੈਟਲ ਰਾਇਲ ਗੇਮ Indus ਨੂੰ ਲਾਂਚ ਕੀਤਾ ਜਾਵੇਗਾ। ਫਿਲਹਾਲ ਇਸਦਾ ਟ੍ਰੇਲਰ ਪੇਸ਼ ਕੀਤਾ ਗਿਆ ਹੈ। ਇਸ ਗੇਮ ਨੂੰ ਸੂਪਰ ਗੇਮਿੰਗ ਕੰਪਨੀ ਬਣਾ ਰਹੀ ਹੈ। ਸੂਪਰ ਗੇਮਿੰਗ ਨੇ Indus ਦੇ ਟ੍ਰੇਲਰ ਨੂੰ ਸੁਤੰਤਰਤਾ ਦਿਵਸ ਮੌਕੇ ਪੇਸ਼ ਕੀਤਾ ਸੀ। ਹੁਣ ਤਕ ਇਸਨੂੰ ਲੱਖਾਂ ਲੋਕਾਂ ਦੁਆਰਾ ਵੇਖਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ– BGMI ਤੋਂ ਬਾਅਦ ਸਰਕਾਰ ਨੇ ਇਕ ਹੋਰ ਚੀਨੀ ਐਪ ਕੀਤਾ ਬੈਨ, ਜਾਣੋ ਕੀ ਹੈ ਕਾਰਨ
Indus ਬੈਟਲਗ੍ਰਾਊਂਡਸ ਰਾਇਲ ਗੇਮ ਨੂੰ ਮੋਬਾਇਲ, ਪੀਸੀ ਅਤੇ ਗੇਮਿੰਗ ਕੰਸੋਲ ਲਈ ਵੀ ਜਾਰੀ ਕੀਤਾ ਜਾਵੇਗਾ। ਇਸ ਗੇਮ ’ਚ ਬੈਟਲਗ੍ਰਾਊਂਡਸ ਮੋਬਾਇਲ ਇੰਡੀਆ ਦੀ ਤਰ੍ਹਾਂ ਹੀ ਸ਼ਾਨਦਾਰ ਗ੍ਰਾਫਿਕਸ ਮਿਲਣ ਵਾਲੇ ਹਨ। ਟ੍ਰੇਲਰ ਦੇ ਅਨੁਸਾਰ ਗੇਮ ’ਚ ਪਲੇਅਰਾਂ ਨੂੰ ਫਿਊਚਰਿਸਟਿਕ ਵਿਖਾਇਆ ਗਿਆ ਹੈ, ਜੋ ਗਣਪਤੀ ਤੋਂ ਪ੍ਰੇਰਿਤ ਸਕਿਨ ’ਚ ਵਿਖਾਈ ਦਿੰਦੇ ਹਨ। ਇਸਤੋਂ ਇਲਾਵਾ ਇੰਡਸ ਬੈਟਲਗ੍ਰਾਊਂਡਸ ਰਾਇਲ ਗੇਮ ’ਚ ਆਸਮਾਨ ਤੋਂ ਜੰਪ, ਲੈਂਡ ਮੈਪ ਵਰਗੇ ਫੀਚਰ ਦੇ ਨਾਲ ਹਾਈਟੈੱਕ ਹਥਿਆਰ ਵਾਲਾ ਪਲੇਅਰ ਅਤੇ ਸ਼ਾਨਦਾਰ ਐਨੀਮੇਸ਼ਨ ਮਿਲਦਾ ਹੈ।
ਇਹ ਵੀ ਪੜ੍ਹੋ– ਤੁਹਾਡੀ ਹਰ ਐਕਟੀਵਿਟੀ ’ਤੇ ਨਜ਼ਰ ਰੱਖ ਰਿਹੈ Instagram, ਚੋਰੀ ਫੜੀ ਗਈ ਤਾਂ ਦਿੱਤਾ ਇਹ ਬਿਆਨ
ਸੂਪਰ ਗੇਮਿੰਗ ਦੇ ਕੋ-ਫਾਊਂਡਰ ਅਤੇ ਸੀ.ਈ.ਓ. ਰੋਬੀ ਜਾਨ ਨੇ ਕਮਿਊਨਿਟੀ ਪਲੇਟੈਸਟ ਹੋਸਟਿੰਗ ਦੌਰਾਨ ਕਿਹਾ ਕਿ ਇੰਡਸ ’ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ, ਅਜੇ ਡਿਵੈਲਪਰ ਟੀਮ ਇਸ ਗੇਮ ਨੂੰ ਖੇਡ ਪਾ ਰਹੀ ਹੈ। ਇਸ ਵਿਚ ਕੁਝ ਸੁਧਾਰ ਤੋਂ ਬਾਅਦ ਹੀ ਇਸਨੂੰ ਫਾਈਨਲ ਰਿਲੀਜ਼ ਕੀਤਾ ਜਾਵੇਗਾ। ਹਾਲਾਂਕਿ, ਅਜੇ ਤਕ ਗੇਮ ਦੀ ਲਾਂਚਿੰਗ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ। ਟ੍ਰੇਲਰ ਮੁਤਾਬਕ, ਇਸ ਗੇਮ ਦਾ ਪਰੀ-ਰਜਿਸਟ੍ਰੇਸ਼ਨ ਇਸ ਸਾਲ ਦੇ ਅਖੀਰ ਤਕ ਸ਼ੁਰੂ ਕੀਤਾ ਜਾਵੇਗਾ। ਰਜਿਸਟ੍ਰੇਸ਼ਨ ਲਈ ਐਪ ਸਟੋਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ– ਐਂਡਰਾਇਡ ਫੋਨ ’ਤੇ ਮੰਡਰਾ ਰਿਹੈ ਨਵੇਂ ਮਾਲਵੇਅਰ ਦਾ ਖਤਰਾ, ਚੋਰੀ ਕਰ ਰਿਹਾ ਨਿੱਜੀ ਡਾਟਾ
ਇਹ ਵੀ ਪੜ੍ਹੋ– Vodafone Idea ਦਾ ਧਮਾਕੇਦਾਰ ਆਫਰ, ਇਨ੍ਹਾਂ ਗਾਹਕਾਂ ਨੂੰ ਮਿਲੇਗਾ 75GB ਤਕ ਮੁਫ਼ਤ ਡਾਟਾ
ਥੋੜ ਦਿਨ ਪਹਿਲਾਂ ਹੀ BGMI ਹੋਈ ਸੀ ਬੈਨ
ਦੱਸ ਦੇਈਏ ਕਿ ਸਰਕਾਰ ਨੇ ਪਿਛਲੇ ਦਿਨੀਂ ਬੈਟਲਗ੍ਰਾਊੰਡਸ ਮੋਬਾਇਲ ਇੰਡੀਆ ਨੂੰ ਭਾਰਤ ’ਚ ਬੈਨ ਕਰ ਦਿੱਤਾ ਸੀ। ਇਸ ਚੀਨੀ ਗੇਮ ਨੂੰ ਦੇਸ਼ ਦੀ ਸੁਰੱਖਿਆ ਨੂੰ ਖਤਰਾ ਅਤੇ ਹਿੰਸਕ ਗੇਮ ਹੋਣ ਕਾਰਨ ਬੈਨ ਕੀਤਾ ਗਿਆ ਸੀ। ਇਸਤੋਂ ਪਹਿਲਾਂ ਵੀ ਲਗਭਗ 350 ਚੀਨੀ ਐਪ ਨੂੰ ਸੁਰੱਖਿਆ ਕਾਰਨਾਂ ਕਕੇ ਭਾਰਤ ’ਚ ਬੈਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ– WhatsApp ’ਚ ਆ ਰਹੇ 3 ਨਵੇਂ ਪ੍ਰਾਈਵੇਸੀ ਫੀਚਰ, ਜ਼ੁਕਰਬਰਗ ਨੇ ਕੀਤਾ ਐਲਾਨ
ਇਨ੍ਹਾਂ ਸਮਾਰਟਫੋਨਜ਼ ਨੂੰ ਮਿਲਣਾ ਸ਼ੁਰੂ ਹੋਇਆ ਐਂਡਰਾਇਡ 13, ਜਾਣੋ ਇਸਦੇ ਟਾਪ ਫੀਚਰ
NEXT STORY