ਜਲੰਧਰ- ਬੈਗ ਜਾਂ ਅਲਮਾਰੀ 'ਚ ਦਸਤਾਵੇਜਾਂ ਦੀ ਵੱਧਦੀ ਸੰਖਿਆਂ ਤੋਂ ਪਰੇਸ਼ਾਨ ਹੋ ਤਾਂ Tiny Scanner ਐਪ ਤੁਹਾਡੇ ਲਈ ਵਧੀਆ ਸਾਬਤ ਹੋ ਸਕਦਾ ਹੈ। ਇਸ ਨਾਲ ਤੁਸੀਂ ਦਸਤਾਵੇਜਾਂ ਨੂੰ ਫੋਨ ਤੋਂ ਸਕੈਨ ਕਰ ਕੇ ਨਾ ਸਿਰਫ ਉਨ੍ਹਾਂ ਨੂੰ ਫੋਨ ਦੀ ਇੰਟਰਨਲ ਮੈਮਰੀ, ਸਗੋਂ ਕੰਪਿਊਟਰ ਅਤੇ ਗੂਗਲ ਡ੍ਰਾਈਵ 'ਚ ਵੀ ਸੰਭਾਲ ਸਕਦੇ ਹੋ। 'ਟਾਈਨੀ ਸਨੈਨਰ-ਪੀ. ਜੀ. ਐੇੱਫ ਸਕਨਰ ਐਪ' ਤੋਂ ਫਾਇਲਾਂ ਦੀ ਸਾਫਟ ਕਾਪੀ ਬਣਾਉਣਾ ਬੇਹੱਦ ਆਸਾਨ ਹੈ। ਐਪ ਖੋਲ੍ਹ ਕੇ ਉਸ 'ਚ ਦਿੱਤੇ ਕੈਮਰੇ ਦੇ ਆਪਸ਼ਨ 'ਤੇ ਟੈਪ ਕਰ ਕੇ ਸਭ ਤੋਂ ਅਹਿਮ ਦਸਤਾਵੇਜ ਦੀ ਫੋਟੋ ਖਿੱਚੋ।
ਤੁਸੀਂ ਚਾਹੋ ਤਾਂ ਇਸ 'ਚ ਦਸਤਾਵੇਜ ਦਾ ਕੁਝ ਹਿੱਸਾ ਕ੍ਰਾਪ ਵੀ ਕਰ ਸਕਦੇ ਹੋ। ਇਸ ਤੋਂ ਬਾਅਦ ਫੋਟੋ ਨੂੰ ਪੋਰਟਬਲ ਡਾਕਿਊਮੈਂਟ ਫਾਰਮੇਟ (ਪੀ. ਡੀ. ਐੱਫ) 'ਚ 'ਸੇਵ' ਕਰਨ ਦਾ ਆਪਸ਼ਨ ਆ ਜਾਵੇਗਾ। ਐਪ 'ਚ ਅਹਿਮ ਦਸਤਾਵੇਜਾਂ ਦੀ ਸਾਫਟ ਕਾਪੀ 'ਤੇ ਪਾਸਵਰਡ ਦਾ ਸੁਰੱਖਿਆ ਕਵਚ ਲਾਉਣ ਅਤੇ ਉਸ ਨੂੰ ਦੋਸਤਾਂ ਨਾਲ ਸਾਂਝਾ ਕਰਨ ਦਾ ਆਪਸ਼ਨ ਵੀ ਦਿੱਤਾ ਗਿਆ ਹੈ।
'ਟਾਈਨੀ ਸਕੈਨਰ ਪੀ. ਡੀ. ਐੱਫ. ਸਕੈਨਰ ਐਪ' ਗੂਗਲ ਪਲੇਸਟੋਰ 'ਤੇ ਫਰੀ 'ਚ ਉਪਲੱਬਧ ਹੈ। ਇਸ ਨੂੰ 4.7 ਰੇਟਿੰਗ ਮਿਲੀ ਹੈ ਅਤੇ ਹੁਣ ਤੱਕ ਇਹ 50 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਸ ਨੂੰ ਇੰਸਟਾਲ ਕਰਨ ਲਈ ਫੋਨ 'ਚ ਐਂਡਰਾਇਡ 3.0 ਹਨੀਕੰਬ ਜਾਂ ਉਸ ਤੋਂ ਉੱਪਰ ਦਾ ਆਪਰੇਟਿੰਗ ਸਿਸਟਮ ਹੋਣਾ ਜ਼ਰੂਰੀ ਹੈ।
ਵੋਡਾਫੋਨ ਦਾ ਧਮਾਕੇਦਾਰ ਆਫਰ, ਇੰਟਰਨੈਸ਼ਨਲ ਰੋਮਿੰਗ 'ਤੇ ਇਨਕਮਿੰਗ ਮੁਫਤ
NEXT STORY