ਗੈਜੇਟ ਡੈਸਕ– ਭਾਰਤੀ ਸਮਾਰਟਫੋਨ ਇੰਡਸਟਰੀ ’ਚ ਬਜਟ ਫੋਨਾਂ ਦੀ ਕਾਫੀ ਧੂਮ ਰਹਿੰਦੀ ਹੈ। ਬਜਟ ਕੈਟਾਗਰੀ ਦੇ ਹਰ ਇਕ ਪ੍ਰਾਈਜ਼ ਪੁਆਇੰਟ ’ਚ ਤਮਾਮ ਸਮਾਰਟਫੋਨ ਮੌਜੂਦ ਹਨ। ਇਸ ਵਿਚ ਸ਼ਾਓਮੀ, ਰੀਅਲਮੀ ਅਤੇ ਸੈਮਸੰਗ ਵਰਗੇ ਸਮਾਰਟਫੋਨਾਂ ਦਾ ਨਾਂਅ ਆਉਂਦਾ ਹੈ। ਇਨ੍ਹਾਂ ਸਮਾਰਟਫੋਨਾਂ ’ਚ 6,000mAh ਤਕ ਦੀ ਦਮਦਾਰ ਬੈਟਰੀ ਮਿਲਦੀ ਹੈ। ਨਾਲ ਹੀ ਫੋਟੋਗ੍ਰਾਫੀ ਲਈ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਉਥੇ ਹੀ ਇਸਤੇਮਾਲ ਲਈ ਪਾਵਰਫੁਲ ਪ੍ਰੋਸੈਸਰ ਦਿੱਤਾ ਗਿਆ ਹੈ। ਆਓ ਵੇਖਦੇ ਹਾਂ ਇਨ੍ਹਾਂ ਸਮਾਰਟਫੋਨਾਂ ਦੀ ਪੂਰੀ ਲਿਸਟ।
ਇਹ ਵੀ ਪੜ੍ਹੋ– ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ ਇਹ ਐਪਸ, ਫੋਨ ’ਚੋਂ ਤੁਰੰਤ ਕਰੋ ਡਿਲੀਟ
Xiaomi Redmi Note 10 Pro Max
ਕੀਮਤ– 18,999 ਰੁਪਏ
ਰੈੱਡਮੀ ਨੋਟ 10 ਪ੍ਰੋ ਮੈਕਸ ’ਚ 6.6 ਇੰਚ ਦੀ ਪੁਲਸ ਅਮੋਲੇਡ ਫੁਲ-ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਰੈਜ਼ੋਲਿਊਸ਼ਨ 2400x1080 ਪਿਕਸਲ ਹੈ। ਫੋਨ 3ਡੀ ਕਰਵਡ ਗਲਾਸ ਬਾਡੀ ਡਿਜ਼ਾਇਨ ਨਾਲ ਆਏਗਾ। ਪ੍ਰੋਸੈਸਰ ਦੇ ਤੌਰ ’ਤੇ ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 732ਜੀ ਮੋਬਾਇਲ ਪਲੇਟਫਾਰਮ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਵਿਚ ਐਡਰੀਨੋ 618 ਜੀ.ਪੀ.ਯੂ. ਦੀ ਸੁਪੋਰਟ ਮਿਲੇਗੀ। ਫੋਨ ਐਂਡਰਾਇਡ 11 ਬੇਸਡ MIUI 12 ਨੂੰ ਸੁਪੋਰਟ ਕਰਦਾ ਹੈ। ਫੋਨ ਦੇ ਰੀਅਰ ’ਚ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਈਮਰੀ ਕੈਮਰਾ 64 ਮੈਗਾਪਿਕਸਲ ਹੈ। ਇਸ ਤੋਂ ਇਲਾਵਾ 8 ਮੈਗਾਪਿਕਸਲ ਅਲਟਰਾ ਵਾਈਡ ਐਂਗਲ ਲੈੱਨਜ਼, 5 ਮੈਗਾਪਿਕਸਲ ਸੁਪਰ ਮੈਕ੍ਰੋ ਲੈੱਨਜ਼ ਅਤੇ 2 ਮੈਗਾਪਿਕਸਲ ਡੈਪਥ ਸੈਂਸਰ ਦੀ ਸੁਪੋਰਟ ਮਿਲੇਗੀ। ਪਾਵਰਬੈਕਅਪ ਲਈ ਫੋਨ ’ਚ 5020mAh ਦੀ ਬੈਟਰੀ ਦਿੱਤੀ ਗਈ ਹੈ ਜੋ 33 ਵਾਟ ਫਾਸਟ ਚਾਰਜਿੰਗ ਸੁਪੋਰਟ ਨਾਲ ਆਏਗੀ।
ਇਹ ਵੀ ਪੜ੍ਹੋ– ਆ ਗਿਆ ਦੇਸ਼ ਦਾ ਪਹਿਲਾ ਫੋਲਡੇਬਲ ਕੂਲਰ, ਆਵਾਜ਼ ਨਾਲ ਵੀ ਕਰ ਸਕੋਗੇ ਕੰਟਰੋਲ
Realme Narzo 30 Pro 5G
ਕੀਮਤ– 16,999 ਰੁਪਏ
ਰੀਅਲਮੀ ਨਾਰਜ਼ੋ 30 ਪ੍ਰੋ ਐਂਡਰਾਇਡ 10 ਆਪਰੇਟਿੰਗ ਸਿਸਟਮ ’ਤੇ ਆਧਾਰਿਤ ਹੈ ਅਤੇ ਇਸ ਨੂੰ MediaTek Dimensity 800U ਪ੍ਰੋਸੈਸਰ ’ਤੇ ਪੇਸ਼ ਕੀਤਾ ਗਿਆ ਹੈ। ਇਸ ਵਿਚ 1080x2400 ਪਿਕਸਲ ਦੇ ਸਕਰੀਨ ਰੈਜ਼ੋਲਿਊਸ਼ਨ ਨਾਲ 6.5 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਇਸ ਸਮਾਰਟਫੋਨ ’ਚ 30 ਵਾਟ ਡਾਰਟ ਚਾਰਜ ਸੁਪੋਰਟ ਨਾਲ 5000mAh ਦੀ ਬੈਟਰੀ ਦਿੱਤੀ ਗਈ ਹੈ। ਇਸ ਵਿਚ ਤਿੰਨ ਰੀਅਰ ਕੈਮਰੇ ਮੌਜੂਦ ਹਨ। ਫੋਨ ਦਾ ਪ੍ਰਾਈਮਰੀ ਸੈਂਸਰ 48 ਮੈਗਾਪਿਕਸਲ ਦਾ ਹੈ ਜਦਕਿ ਇਸ ਵਿਚ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਸ਼ੂਟਰ ਮੌਜੂਦ ਹੈ। ਫੋਨ ’ਚ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਪੰਚ ਹੋਲ ਕਟਆਊਟ ਨਾਲ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– ਸ਼ਾਨਦਾਰ ਆਫਰ: ਹੁਣ ਸਿਰਫ਼ 299 ਰੁਪਏ ’ਚ ਘਰ ਲੈ ਜਾਓ ਆਈਟੈੱਲ ਦਾ 4ਜੀ ਸਮਾਰਟਫੋਨ
Samsung Galaxy M31s
ਕੀਮਤ– 18,499 ਰੁਪਏ
ਸੈਮਸੰਗ ਗਲੈਕਸੀ M31s ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਹ 6.5 ਇੰਚ ਦੇ ਫੁਲ-ਐੱਚ.ਡੀ. ਪਲੱਸ Infinity-O Super AMOLED ਡਿਸਪਲੇਅ ਪੈਨਲ ਦੇ ਨਾਲ ਆਉਂਦਾ ਹੈ। ਡਿਸਪਲੇਅ ਦੀ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿਲਾ ਗਲਾਸ 3 ਦਿੱਤਾ ਗਿਆ ਹੈ। ਫੋਨ ਦੇ ਬੈਕ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਫੋਨ ਦੇ ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਹ Exynos 9611 SoC ’ਤੇ ਚਲਦਾ ਹੈ। ਫੋਨ 6,000mAh ਦੀ ਦਮਦਾਰ ਬੈਟਰੀ ਨਾਲ ਆਉਂਦਾ ਹੈ। ਫੋਨ ’ਚ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਫੀਚਰ 25 ਵਾਟ ਦੀ ਫਾਸਟ ਚਾਰਜਿੰਗ ਨਾਲ ਦਿੱਤਾ ਗਿਆ ਹੈ। ਫੋਨ ਦੇ ਕੈਮਰਾ ਫੀਚਰ ਦੀ ਗੱਲ ਕਰੀਏ ਤਾਂ ਇਹ 64 ਮੈਗਾਪਿਕਸਲ ਲੈੱਨਜ਼ ਨਾਲ ਆਉਂਦਾ ਹੈ। ਫੋਨ ’ਚ 64 ਮੈਗਾਪਿਕਸਲ ਪ੍ਰਾਈਮਰੀ ਸੈਂਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ’ਚ 12 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਸੈਂਸਰ ਦਿੱਤਾ ਗਿਆ ਹੈ। ਫੋਨ ’ਚ 5 ਮੈਗਾਪਿਕਸਲ ਦਾ ਮੈਕ੍ਰੋ ਅਤੇ 5 ਮੈਗਾਪਿਕਸਲ ਦਾ ਪ੍ਰੋਟ੍ਰੈਸ ਸੈਂਸਰ ਵੀ ਦਿੱਤੇ ਗਏ ਹਨ। ਸੈਲਫੀ ਲਈ ਇਸ ਵਿਚ 32 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ਦੇ ਸੈਲਫੀ ਕੈਮਰੇ ਨਾਲ ਵੀ 4ਕੇ ਵੀਡੀਓ ਨੂੰ ਸ਼ੂਟ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ– 20 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ ਸ਼ਾਨਦਾਰ ਸਮਾਰਟਫੋਨ, ਖ਼ਰੀਦਣ ਲਈ ਵੇਖੋ ਪੂਰੀ ਲਿਸਟ
Motorola One Fusion
ਕੀਮਤ– 17,499 ਰੁਪਏ
ਫੋਨ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਹ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਨਾਲ ਆਉਂਦਾ ਹੈ। ਫੋਨ ਕੁਆਲਕਾਮ ਸਨੈਪਡ੍ਰੈਗਨ 710 SoC ਨਾਲ ਆਉਂਦਾ ਹੈ। ਫੋਨ ਐਂਡਰਾਇਡ 10 ’ਤੇ ਆਧਾਰਿਤ My UX ਨਾਲ ਆਉਂਦਾ ਹੈ। ਫੋਨ ਦੇ ਬੈਕ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਈਮਰੀ ਸੈਂਸਰ 48 ਮੈਗਾਪਿਕਸਲ ਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੋਨ ’ਚ 8 ਮੈਗਾਪਿਕਸਲ ਦਾ ਅਲਟਰਾ ਵਾਈਡ ਸੈਂਸਰ, 5 ਮੈਗਾਪਿਕਸਲ ਦਾ ਮੈਕ੍ਰੋ ਸੈਂਸਰ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਗਿਆਹੈ। ਫੋਨ ’ਚ ਸੈਲਫੀ ਲਈ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆਹੈ। ਫੋਨ ਦੇ ਬੈਕ ’ਚ ਫਿੰਗਰਪ੍ਰਿੰਟ ਸੈਂਸਰ ਅਤੇ ਗੂਗਲ ਅਸਿਸਟੈਂਟ ਫੀਚਰ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ 5,000mAh ਦੀ ਬੈਟਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ– ਮੋਟੋਰੋਲਾ ਨੇ ਭਾਰਤ ’ਚ ਲਾਂਚ ਕੀਤੇ 2 ਨਵੇਂ ਸਮਾਰਟਫੋਨ, ਸ਼ੁਰੂਆਤੀ ਕੀਮਤ 9,999 ਰੁਪਏ
Oppo F17
ਕੀਮਤ– 16,990 ਰੁਪਏ
ਓਪੋ ਐੱਫ17 ਪ੍ਰੋ ਐਂਡਰਾਇਡ 10 ਆਪਰੇਟਿੰਗ ਸਿਸਟਮ ’ਤੇ ਆਧਾਰਿਤ ਹੈ ਅਤੇ ਇਹ ਮੀਡੀਆਟੈੱਕ ਹੇਲੀਓ ਪੀ95 ਪ੍ਰੋਸੈਸਰ ’ਤੇ ਕੰਮ ਕਰਦਾ ਹੈ। ਇਸ ਵਿਚ 6.43 ਇੰਚ ਦੀ ਫੁਲ ਐੱਚ.ਡੀ. ਪਲੱਸ ਸੁਪਰ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਮੌਜੂਦ ਹੈ। ਫੋਨ ’ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ, 2 ਮੈਗਾਪਿਕਸਲ ਦਾ ਮੋਨੋਕ੍ਰੋਮ ਅਤੇ 2 ਮੈਗਾਪਿਕਸਲ ਦਾ ਪੋਟਰੇਟ ਸੈਂਸਰ ਮੌਜੂਦ ਹੈ। ਉਥੇ ਹੀ ਫੋਨ ’ਚ ਡਿਊਲ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਸ ਦਾ ਪ੍ਰਾਈਮਰੀ ਸੈਂਸਰ 16 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਪਾਵਰ ਬੈਕਅਪ ਲਈ ਇਸ ਵਿਚ 4,000mAh ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 30 ਵਾਟ ਵੂਕ ਫਲੈਸ਼ ਚਾਰਜ 4.0 ਫਾਸਚ ਚਾਰਜਿੰਗ ਸੁਪੋਰਟ ਨਾਲ ਆਉਂਦੀ ਹੈ।
Vi ਦੇ ਇਸ ਪਲਾਨ ’ਚ ਰੋਜ਼ 3ਜੀ.ਬੀ. ਡਾਟਾ ਤੇ ਅਨਲਿਮਟਿਡ ਕਾਲਿੰਗ ਨਾਲ ਫ੍ਰੀ ’ਚ ਵੇਖੋ ਮੂਵੀ
NEXT STORY