ਜਲੰਧਰ : ਐਪਲ ਆਪਣੀ ਸੈਲਫ ਡ੍ਰਾਈਵਿੰਗ ਕਾਰ ਟੈਕਨਾਲੋਜੀ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੀ ਹੈ, ਇਸ ਲਈ ਕੰਪਨੀ ਵੱਲੋਂ ਬਲੈਕਬੈਰੀ ਦੇ ਆਟੋਮੋਟਿਵ ਸਾਫਟਵੇਅਰ ਡਿਵੀਜ਼ਨ ਨੂੰ ਆਪਣੀ ਸੈਲਫ ਡ੍ਰਾਈਵਿੰਗ ਕਾਰ ਟੈਕਨਾਲੋਜੀ ਪ੍ਰਾਜੈਕਟਸ ਦਾ ਹਿੱਸਾ ਬਣਾਇਆ ਗਿਆ ਹੈ। 2010 'ਚ ਬਲੈਕਬੈਰੀ ਵੱਲੋਂ ਸ਼ੁਰੂ ਕੀਤਾ ਗਿਆ ਕਿਊ. ਐੱਨ. ਐਕਸ. ਆਪ੍ਰੇਟਿੰਗ ਸਿਸਟਮ ਐਪਲ ਵੱਲੋਂ ਆਪਣੀ ਸੈਲਫ ਡ੍ਰਾਈਵਿੰਗ ਟੈਕਨਾਲੋਜੀ ਲਈ ਵਰਤਿਆ ਜਾਵੇਗਾ। ਡਾਨ ਡਾਜ ਜੋ ਕਿ ਕਿਊ. ਐੱਨ. ਐਕਸ. ਦੇ ਕੋਫਾਊਂਡਰ ਹਨ, ਵੱਲੋਂ ਇਸ ਸਾਲ ਐਪਲ ਨੂੰ ਜੁਆਇਨ ਕੀਤਾ ਗਿਆ ਸੀ।
ਡਾਨ ਡਾਜ ਐਪਲ ਦੇ ਪ੍ਰਾਜੈਕਟ ਟਾਈਟਨ ਨੂੰ ਅੱਗੇ ਵਧਾਉਣ 'ਚ ਐਪਲ ਦੀ ਮਦਦ ਕਰਨਗੇ। ਐਪਲ ਇਹ ਗੱਲ ਜਾਣਦੀ ਹੈ ਕਿ ਇਕ ਬੈਸਟ ਆਟੋਨੋਮਸ ਕਾਰ ਲਈ ਇਕ ਬਿਹਤਰ ਆਪ੍ਰੇਟਿੰਗ ਸਿਸਟਮ ਦਾ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਐਪਲ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਕੁਝ ਸਮੇਂ ਪਹਿਲਾਂ ਖਬਰ ਆਈ ਸੀ ੁਕਿ ਐਪਲ ਆਪਣੀ ਆਟੋਨੋਮਸ ਕਾਰ ਨੂੰ 2020-2021 ਤੱਕ ਲਾਂਚ ਕਰ ਦਵੇਗੀ ਤੇ ਇਸ ਟੀਚੇ ਨੂੰ ਪੂਰਾ ਕਰਨ ਲਈ ਐਪਲ ਵੱਲੋਂ ਆਪਣੇ ਪ੍ਰਾਜੈਕਟ ਟਾਈਟਨ ਲਈ ਨਵੇਂ ਕਰਮਚਾਰੀ ਵੀ ਭਰਤੀ ਕੀਤੇ ਜਾ ਰਹੇ ਹਨ।
ਇੰਟੈਕਸ ਨੇ ਲਾਂਚ ਕੀਤਾ ਨਵਾਂ 4ਜੀ ਸਮਾਰਟਫੋਨ
NEXT STORY