ਜਲੰਧਰ- ਕੈਨੇਡਾ ਦੀ ਫੋਨ ਨਿਰਮਾਤਾ ਕੰਪਨੀ Blackberry ਨੇ ਅੱਜ ਭਾਰਤੀ ਬਾਜ਼ਾਰ 'ਚ ਆਪਣਾ ਨਵਾਂ ਸਮਾਰਟਫੋਨ Blackberry KEYone ਲਾਂਚ ਕੀਤਾ ਹੈ। ਜਿਸ ਦੀ ਕੀਮਤ 39,990 ਰੁਪਏ ਹੈ। ਭਾਰਤੀ ਬਾਜ਼ਾਰ 'ਚ Blackberry KEYone ਐਕਸਕਲੂਸਿਵਲੀ ਅਮੇਜ਼ਨ ਇੰਡੀਆ 'ਤੇ 8 ਅਗਸਤ ਤੋਂ ਸੇਲ ਲਈ ਉਪਲੱਬਧ ਹੋਵੇਗਾ। Blackberry KEYone 'ਚ ਫਿਜੀਕੱਲ ਕਵਾਰਟੀ ਕੀ-ਬੋਰਡ ਦਿੱਤਾ ਗਿਆ ਹੈ ਜੋ ਕਿ ਬਲੈਕਬੇਰੀ ਦੇ ਪੁਰਾਣੇ ਸਮਾਰਟਫੋਨ 'ਚ ਉਪਲੱਬਧ ਹੁੰਦਾ ਸੀ। ਉਥੇ ਹੀ ਐਂਡ੍ਰਾਇਡ ਦੇ ਨਵੇਂ ਵਰਜਨ 7.1.1 ਨੂਗਟ 'ਤੇ ਅਧਾਰਿਤ ਹੈ। ਕੁਆਲਕਾਮ ਸਨੈਪਡ੍ਰੈਗਨ 625 ਚਿੱਪਸੈੱਟ 'ਤੇ ਕੰਮ ਕਰਦਾ ਹੈ। ਉਥੇ ਹੀ ਇਸ 'ਚ ਪ੍ਰੋਡਕਟੀਵਿਟੀ ਲਈ ਇਸ 'ਚ ਬਿਲਟ ਐਪਸ ਵੀ ਉਪਲੱਬਧ ਹਨ।
Blackberry KEYone 'ਚ 4.5-ਇੰਚ ਦੀ ਛੋਟੀ ਡਿਸਪਲੇ ਦਿੱਤੀ ਗਈ ਹੈ। ਜਿਸਦੀ ਸਕ੍ਰੀਨ ਰੈਜ਼ੋਲਿਊਸ਼ਨ 1080x1620 ਪਿਕਸਲ ਹੈ। ਫੋਨ 'ਚ ਕਵਾਰਟੀ ਕੀ-ਬੋਰਡ ਦਿੱਤਾ ਗਿਆ ਹੈ ਜਿਸ ਦੀ ਵਰਤੋਂ ਫਾਸਟ ਟਾਈਪਿੰਗ ਅਤੇ ਸ਼ਾਰਟ ਕੱਟ ਲਈ ਕੀਤਾ ਜਾ ਸਕਦਾ ਹੈ ਇਹ ਸਮਾਰਟਫੋਨ ਕੁਆਲਕਾਮ ਦੇ ਸਨੈਪਡ੍ਰੈਗਨ 625 ਚਿੱਪਸੈੱਟ ਤੇ ਕੰਮ ਕਰਦਾ ਹੈ। ਇਸ 'ਚ 4ਜੀ. ਬੀ. ਰੈਮ ਅਤੇ 64ਜੀ. ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ। ਮਾਈਕ੍ਰੋ ਐੱਸ. ਡੀ ਕਾਰਡ ਰਾਹੀਂ 2ਟੀ. ਬੀ. ਤੱਕ ਵਧਾਈ ਜਾ ਸਕਦੀ ਹੈ।

ਫੋਟੋਗ੍ਰਾਫੀ ਲਈ ਸਮਾਰਟਫੋਨ 'ਚ 12-ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ 8- ਮੈਗਾਪਿਕਸਲ ਦਾ ਫ੍ਰੰਟ ਕੈਮਰਾ ਉਪਲੱਬਧ ਹੈ ਕੁਨੈੱਕਟੀਵਿਟੀ ਆਪਸ਼ਨ ਦੇ ਤੌਰ 'ਤੇ Blackberry KEYone 'ਚ ਯੂ. ਐੱਸ. ਬੀ ਟਾਈਪ ਸੀ ਦਿੱਤੀ ਗਈ ਹੈ। ਉਥੇ ਹੀ ਐਂਡ੍ਰਾਇਡ 7.1.1 ਨੂਗਟ ਅਧਾਰਿਤ ਇਸ ਸਮਾਰਟਫੋਨ 'ਚ ਪਾਵਰ ਬੈਕਅਪ ਲਈ 3,505 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। ਜਿਸ 'ਚ ਕੁਆਲਕਾਮ ਕਵਿੱਕ ਚਾਰਜ 3.0 ਸਪੋਰਟ ਉਪਲੱਬਧ ਹੈ।
19 ਅਗਸਤ ਨੂੰ ਲਾਂਚ ਹੋਵੇਗਾ Asus ZenFone 4 ਸਮਾਰਟਫੋਨ
NEXT STORY