ਜਲੰਧਰ— ਤੁਹਾਨੂੰ ਬਲੈਕਬੇਰੀ ਦੇ ਪਹਿਲੇ ਐਂਡ੍ਰਾਇਡ ਸਮਾਰਟਫੋਨ ਬਾਰੇ ਤਾਂ ਪਤਾ ਹੀ ਹੋਵੇਗਾ ਜਿਸ ਦਾ ਨਾਂ ਪ੍ਰਿਵ ਹੈ ਪਰ ਵਿਕਰੀ ਦੇ ਮਾਮਲੇ 'ਚ ਇਹ ਫੋਨ ਕੁਝ ਖਾਸ ਕਮਾਲ ਨਹੀਂ ਦਿਖਾ ਸਕਿਆ। ਹੁਣ ਜਾਣਕਾਰੀ ਮਿਲੀ ਹੈ ਕਿ ਕੰਪਨੀ ਐਂਡ੍ਰਾਇਡ ਓ.ਐੱਸ. 'ਤੇ ਚੱਲਣ ਵਾਲੇ 3 ਨਵੇਂ ਸਮਾਰਟਫੋਨਸ ਬਾਜ਼ਾਰ 'ਚ ਉਤਾਰੇਗੀ। ਇਹ ਤਿੰਨੇ ਸਮਾਰਟਫੋਨਸ ਵੱਖ-ਵੱਖ ਕੀਮਤਾਂ ਅਤੇ ਹਾਰਡਵੇਅਰ ਸਪੈਸੀਫਿਕੇਸ਼ੰਸ ਨਾਲ ਆਉਣਗੇ।
ਬਲੈਕਬੇਰੀ ਇਨ੍ਹਾਂ ਤਿੰਨਾਂ ਫੋਨਸ ਨੂੰ ਮੋਬਾਇਲਬੀਟ 2016 ਕਾਨਫਰੈਂਸ 'ਚ ਪੇਸ਼ ਕਰੇਗੀ ਜੋ 12 ਅਤੇ 13 ਜੁਲਾਈ ਨੂੰ ਸਾਨ ਫਰਾਂਸਿਸਕੋ ਦੇ ਦਿ ਵਿਲੇਜ 'ਚ ਹੋਵੇਗੀ। Neon, Argon, ਅਤੇ Mercury ਨਾਂ ਨਾਲ ਇਨ੍ਹਾਂ ਤਿੰਨਾਂ ਫੋਨਸ ਨੂੰ ਇਕ-ਇਕ ਕਰਕੇ ਵਿਕਰੀ ਲਈ ਪੇਸ਼ ਕੀਤਾ ਜਾਵੇਗਾ।
Neon ਦੇ ਫੀਚਰਸ-
ਬਿਨਾਂ ਫਿਜ਼ੀਕਲ ਕੀ-ਬੋਰਡ ਦੇ 5.2-ਇੰਚ ਦੀ ਟੱਚ ਸਕ੍ਰੀਨ
ਸਨੈਪਡ੍ਰੈਗਨ 617 ਚਿਪਸੈੱਟ
3 ਜੀ.ਬੀ. ਰੈਮ, 16 ਜੀ.ਬੀ. ਇੰਟਰਨਲ ਸਟੋਰੇਜ਼
13 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ
2,610 ਐੱਮ.ਏ.ਐੱਚ. ਦੀ ਬੈਟਰੀ ਦੇ ਨਾਲ ਕੁਇੱਕਚਾਰਜ 2.0 ਸਪੋਰਟ
ਅਗਸਤ 'ਚ ਹੋ ਸਕਦਾ ਹੈ ਉਪਲੱਬਧ
Argon ਦੇ ਫੀਚਰਸ-
5.5-ਇੰਚ ਦੀ ਕਿਊ.ਐੱਚ.ਡੀ. ਡਿਸਪਲੇ
ਸਨੈਪਡ੍ਰੈਗਨ 820 ਚਿਪਸੈੱਟ
4ਜੀ.ਬੀ. ਰੈਮ, 32ਜੀ.ਬੀ. ਇੰਟਰਨਲ ਸਟੋਰੇਜ਼
21 ਮੈਗਾਪਿਕਸਲ ਦਾ ਰਿਅਰ ਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ
3,000 ਐੱਮ.ਏ.ਐੱਚ. ਦੀ ਬੈਟਰੀ ਅਤੇ ਕੁਇੱਕ ਚਾਰਜ 3.0 ਸਪੋਰਟ
ਯੂ.ਐੱਸ.ਬੀ. ਟਾਈਪ-ਸੀ ਪੋਰਟ
ਅਕਤੂਬਰ 'ਚ ਹੋ ਸਕਦਾ ਹੈ ਲਾਂਚ
Mercury ਦੇ ਫੀਚਰਸ-
4.5-ਇੰਚ ਦੀ ਐੱਚ.ਡੀ. ਡਿਸਪਲੇ
ਸਨੈਪਡ੍ਰੈਗਨ 625 ਚਿਪਸੈੱਟ
3 ਜੀ.ਬੀ. ਰੈਮ, 32 ਜੀ.ਬੀ. ਇੰਟਰਨਲ ਸਟੋਰੇਜ਼
18 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ
3,400 ਐੱਮ.ਏ.ਐੱਚ. ਦੀ ਬੈਟਰੀ ਨਾਲ ਕੁਇੱਕ ਚਾਰਜ 3.0 ਸਪੋਰਟ
2017 ਦੀ ਪਹਿਲੀ ਤਿਮਾਹੀ 'ਚ ਹੋ ਸਕਦਾ ਹੈ ਲਾਂਚ
ਹੌਂਡਾ ਨੇ ਰੀ-ਲਾਂਚ ਕੀਤਾ ਯੂਨੀਕਾਰਨ ਦਾ 150cc ਮਾਡਲ,
NEXT STORY