ਜਲੰਧਰ- ਅਮਰੀਕੀ ਅਡਿਓ ਡਿਵਾਈਸ ਨਿਰਮਾਤਾ ਕੰਪਨੀ Bose ਨੇ ਅੱਜ ਭਾਰਤ 'ਚ ਆਪਣਾ ਨਵਾਂ ਵਾਇਰਲੈੱਸ ਹੈੱਡਫੋਨ QuietComfort 35 II ਦੇ ਨਾਂ ਤੋਂ ਲਾਂਚ ਕੀਤਾ ਹੈ। ਕੰਪਨੀ ਨੇ ਆਪਣੇ ਨਵੇਂ ਹੈੱਡਫੋਨ ਦੀ ਕੀਮਤ 29,363 ਰੁਪਏ ਰੱਖੀ ਹੈ। ਕਲਰ ਆਪਸ਼ਨ ਦੀ ਗੱਲ ਕਰੀਏ ਤਾਂ QuietComfort 35 II ਹੈੱਡਫੋਨ ਬਲੈਕ ਅਤੇ ਸਿਲਵਰ ਕਲਰ ਵੇਰੀਐਂਟ ਕਲਰ ਨਾਲ ਗਾਹਕਾਂ ਨੂੰ ਮਿਲੇਗਾ।
Bose QuietComfort 35 II ਦੇ ਫੀਚਰਸ -
ਬੋਸ ਦਾ ਨਵਾਂ ਹੈੱਡਫੋਨ noise cancellation ਫੀਚਪ ਨਾਲ ਲੈਸ ਹੈ। ਇਸ 'ਚ ਸ਼ਾਮਿਲ ਕੀਤੇ ਗਏ ਮਾਈਕ੍ਰੋਫੋਨ ਈਅਰਕਪ ਦੇ ਅੰਦਰ ਅਤੇ ਬਾਹਰ ਦੋਵੇਂ ਪਾਸੇ ਹਨ। ਇਸ ਦੀ ਬੈਟਰੀ ਬੈਕਅਪ ਦੀ ਗੱਲ ਕਰੀਏ ਤਾਂ ਇਕ ਸਿੰਗਲ ਚਾਰਜ 'ਤੇ ਇਹ 20 ਘੰਟੇ ਦਾ ਬੈਟਰੀ ਬੈਕਅਪ ਦੇਣ 'ਚ ਸਮਰੱਥ ਹੈ। ਇਸ ਤੋਂ ਇਲਾਵਾ ਹੈੱਡਫੋਨ ਦੇ ਸੱਜੇ ਪਾਸੇ ਆਨ-ਆਫ ਦਾ ਮਿਊਜ਼ਿਕ ਵਾਲਿਊਮ play/pause ਅਤੇ answer/end call ਲਈ ਬਟਨ ਦਿੱਤਾ ਗਿਆ ਹੈ।
ਨੋਕੀਆ 7 ਦੀ ਭਾਰਤ 'ਚ ਲਾਂਚਿੰਗ ਨੂੰ ਲੈ ਕੰਪਨੀ ਨੇ ਦਿੱਤਾ ਇਹ ਵੱਡਾ ਬਿਆਨ
NEXT STORY