ਜਲੰਧਰ- ਐੱਚ.ਐੱਮ.ਡੀ. ਗਲੋਬਲ ਨੇ ਪਿਛਲੇ ਮਹੀਨੇ ਨੋਕੀਆ 7 ਨੂੰ CNY 2,499 (ਕਰੀਬ 26,500 ਰੁਪਏ) ਕੀਮਤ ਦੇ ਨਾਲ ਚੀਨ 'ਚ ਲਾਂਚ ਕੀਤਾ ਹੈ। ਰਿਪੋਰਟ ਮੁਤਾਬਕ ਨੋਕੀਆ 7 ਸਮਾਰਟਫੋਨ ਨੂੰ ਭਾਰਤ 'ਚ 31 ਅਕਤੂਬਰ ਨੂੰ ਲਾਂਚ ਕੀਤਾ ਜਾਣਾ ਸੀ ਪਰ ਕੰਪਨੀ ਨੇ ਇਸ ਦੀ ਬਜਾਏ ਨੋਕੀਆ 2 ਨੂੰ ਲਾਂਚ ਕਰ ਦਿੱਤਾ। ਹੁਣ ਇਕ ਨਵੀਂ ਰਿਪੋਰਟ ਦੀ ਮੰਨੀਏ ਤਾਂ ਕੰਪਨੀ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਨੋਕੀਆ 7 ਨੂੰ ਫਿਲਹਾਲ ਭਾਰਤ 'ਚ ਪੇਸ਼ ਕਰਨ ਦਾ ਅਜੇ ਕੋਈ ਪਲਾਨ ਨਹੀਂ ਹੈ।
ਰਿਪੋਰਟ ਮੁਤਾਬਕ ਕੰਪਨੀ ਦੇ ਚੀਫ ਮਾਰਕੀਟਿੰਗ ਅਧਿਕਾਰੀ Pekka Rantala ਨੇ ਕਿਹਾ ਹੈ ਕਿ ਨੋਕੀਆ 7 ਨੂੰ ਚੀਨ ਦੇ ਗਾਹਕਾਂ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ ਲਈ ਮੌਜੂਦਾ ਸਮੇਂ 'ਚ ਇਸ ਨੂੰ ਭਾਰਤ 'ਚ ਲਾਂਚ ਕਰਨ ਦੀ ਸਾਡਾ ਕੋਈ ਪਲਾਨ ਨਹੀਂ ਹੈ।
ਚੀਨ 'ਚ ਲਾਂਚ ਕੀਤਾ ਗਿਆ ਨੋਕੀਆ 7 ਗਲਾਸ ਬਲੈਕ ਅਤੇ ਮੈਟ ਵਾਈਟ ਕਲਰ ਆਪਸ਼ਨ ਨਾਲ ਆਉਂਦਾ ਹੈ। ਇਸ ਵਿਚ 5.2-ਇੰਚ ਦੀ ਫੁੱਲ-ਐੱਚ.ਡੀ. ਆਈ.ਪੀ.ਐੱਸ. ਡਿਸਪਲੇਅ ਹੈ ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 1920x1080 ਪਿਕਸਲ ਹੈ। ਸਕਰੀਨ ਨੂੰ ਕਾਰਨਿੰਗ ਗੋਰਿਲਾ ਗਲਾਸ 3 ਨਾਲ ਸੁਰੱਖਿਅਤ ਕੀਤਾ ਗਿਆ ਹੈ ਅਤੇ ਇਸ ਡਿਵਾਈਸ ਦਾ ਬੈਕ ਪੈਨਲ 3ਡੀ ਕਰਵਡ ਗਲਾਸ ਹੈ, ਜੋ ਇਸ ਸਮਾਰਟਫੋਨ ਨੂੰ ਪ੍ਰੀਮੀਅਮ ਲੁੱਕ ਦਿੰਦਾ ਹੈ।
ਸਮਾਰਟਫੋਨ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਡ 630 ਪ੍ਰੋਸੈਸਰ ਅਤੇ ਐਡਰੀਨੋ 508 ਜੀ.ਪੀ.ਯੂ. ਦੇ ਨਾਲ ਚੱਲਦਾ ਹੈ। ਇਸ ਸਮਾਰਟਫੋਨ 'ਚ 4ਜੀ.ਬੀ./6ਜੀ.ਬੀ. ਰੈਮ ਹੈ ਅਤੇ 64ਜੀ.ਬੀ. ਇੰਟਰਨਲ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਨੋਕੀਆ 7 'ਚ 3000 ਐੱਮ.ਏ.ਐੱਚ. ਦੀ ਬੈਟਰੀ ਹੈ ਅਤੇ ਇਹ ਐਂਡਰਾਇਡ 7.1.1 ਨੂਗਟ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ। ਕੰਪਨੀ ਨੇ ਇਸ ਵਿਚ ਐਂਡਰਾਇਡ 8.0 ਓਰਿਓ ਅਪਡੇਟ ਦੇਣ ਦਾ ਵੀ ਦਾਅਵਾ ਕੀਤਾ ਹੈ।
ਫੋਟੋਗ੍ਰਾਫੀ ਲਈ ਨੋਕੀਆ 7 'ਚ 16 ਮੈਗਾਪਿਕਸਲ ਦਾ ਰਿਅ੍ਰ ਕੈਮਰਾ ਐੱਫ/1.8 ਅਪਰਚਰ ਅਤੇ ਡਿਊਲ ਟੋਨ ਐੱਲ.ਈ.ਡੀ. ਫਲੈਸ਼ ਨਾਲ ਹੈ। ਉਥੇ ਹੀ ਸੈਲਫੀ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਐੱਫ/2.0 ਅਪਰਚਰ ਦੇ ਨਾਲ ਹੈ। ਇਸ ਤੋਂ ਇਲਾਵਾ ਇਸ ਵਿਚ ਨੋਕੀਆ 8 ਦੀ ਤਰ੍ਹਾਂ ਬੋਥੀ ਫੀਚਰ ਹੈ। ਇਸ ਤੋਂ ਇਲਾਵਾ ਨੋਕੀਆ 8 ਦੀ ਤਰ੍ਹਾਂ ਇਹ ਡਿਵਾਈਸ OZO ਆਡੀਓ ਸਪੋਰਟ ਵੀ ਕਰਦਾ ਹੈ, ਜਿਸ ਵਿਚ 360 ਡਿਗਰੀ ਦਾ ਸਾਊਂਡ ਐਕਸਪੀਰੀਅਸ ਮਿਲਦਾ ਹੈ। ਕੁਨੈਕਟੀਵਿਟੀ ਲਈ ਨੋਕੀਆ 7 'ਚ ਵਾਈ-ਫਾਈ, ਬਲੂਟੁਥ, ਜੀ.ਪੀ.ਐੱਸ., ਯੂ.ਐੱਸ.ਬੀ. ਟਾਈਪ-ਸੀ ਪੋਰਟ, ਐੱਨ.ਐੱਫ.ਸੀ. ਆਦਿ ਹਨ।
ਮੋਟੋਰੋਲਾ ਦੇ ਇਸ ਸਮਾਰਟਫੋਨ ਦੀ ਕੀਮਤ 'ਚ ਹੋਈ 3000 ਰੁਪਏ ਦੀ ਕਟੌਤੀ
NEXT STORY