ਗੈਜੇਟ ਡੈਸਕ– PUBG ਮੋਬਾਇਲ ਗੇਮ ਦਾ ਕ੍ਰੇਜ਼ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਉਥੇ ਹੀ ਇਸ ਗੇਮ ਨੂੰ ਲੈ ਕੇ ਇਕ ਅਜਿਹੀ ਖਬਰ ਆਈ ਹੈ ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਾਣਕਾਰੀ ਮੁਤਾਬਕ, ਕੁਰਲਾ ’ਚ ਰਹਿਣ ਵਾਲੇ ਨਦੀਮ ਕੁਰੈਸ਼ੀ ਨਾਂ ਦੇ ਇਕ 18 ਸਾਲਾ ਲੜਕੇ ਨੇ ਪਬਜੀ ਗੇਮ ਖੇਡਣ ਲਈ ਮੋਬਾਇਲ ਨਾ ਮਿਲਣ ’ਤੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਨਦੀਮ ਨੂੰ ਪਬਜੀ ਖੇਡਣ ਲਈ ਵੱਡੀ ਸਕਰੀਨ ਵਾਲਾ ਮੋਬਾਇਲ ਚਾਹੀਦਾ ਸੀ ਪਰ ਉਸ ਦੇ ਘਰ ਵਾਲਿਆਂ ਨੇ ਮੋਬਾਇਲ ਦਿਵਾਉਣ ਤੋਂ ਮਨ੍ਹਾ ਕਰ ਦਿੱਤਾ, ਜਿਸ ਦੇ ਚਲਦੇ ਉਸ ਨੇ ਘਰ ’ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।

ਦੇਰ ਰਾਤ ਤਕ ਖੇਡਦਾ ਸੀ PUBG ਗੇਮ
ਪਰਿਵਾਰ ਵਾਲਿਆਂ ਮੁਤਾਬਕ, ਉਨ੍ਹਾਂ ਦਾ ਬੱਚਾ ਕੁਝ ਸਮਾਂ ਪਹਿਲਾਂ ਹੀ ਪਬਜੀ ਗੇਮ ਖੇਡਣ ਲੱਗਾ ਸੀ, ਦਿਨ ਹੋਵੇ ਜਾਂ ਰਾਤ ਉਹ ਪਬਜੀ ਗੇਮ ਹੀ ਖੇਡਦਾ ਰਹਿੰਦਾ ਸੀ। ਉਸ ਦੇ ਘਰਵਾਲਿਆਂ ਨੇ ਗੇਮ ਖੇਡਣ ਤੋਂ ਮਨ੍ਹਾ ਕਰ ਦਿੱਤਾ ਪਰ ਬੱਚਾ ਫਿਰ ਵੀ ਨਹੀਂ ਮਨਿਆ ਅਤੇ ਵੱਡੀ ਸਕਰੀਨ ਵਾਲੇ ਮੋਬਾਇਲ ਦੀ ਮੰਗ ਕਰਨ ਲੱਗਾ। ਉਥੇ ਹੀ ਰਾਤ ਨੂੰ ਡੇਢ ਵਜੇ ਵੱਡਾ ਭਰਾ ਉੱਠਿਆ ਤਾਂ ਉਸ ਨੇ ਦੇਖਿਆ ਕਿ ਉਹ ਪਬਜੀ ਖੇਡ ਰਿਹਾ ਸੀ। ਭਰਾ ਨੇ ਉਸ ਨੂੰ ਡਾਂਟਿਆਂ ਅਤੇ ਸੌਣ ਲਈ ਕਹਿ ਕੇ ਉਹ ਚਲਾ ਗਿਆ। ਇਸ ਤੋਂ ਬਾਅਦ ਜਦੋਂ ਸਵੇਰੇ ਭੈਣ ਦੀ ਨੀਂਦ ਖੁਲ੍ਹੀ ਤਾਂ ਉਸ ਨੇ ਦੇਖਿਆ ਕਿ ਰਸੌਈ ’ਚ ਨਦੀਮ ਦੀ ਲਾਛ ਪੱਖੇ ਨਾਲ ਲਟਕ ਰਹੀ ਸੀ।

ਪੁਲਸ ਦਾ ਬਿਆਨ
ਘਟਨਾ ਤੋਂ ਬਾਅਦ ਨਹਿਰੂ ਨਗਰ ਪੁਲਸ ਸਟੇਸ਼ਨ ਦੇ ਸੀਨੀਅਰ ਪੀ.ਆਈ. ਵਿਲਾਸ ਸ਼ਿੰਦੇ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਨਦੀਮ ਨੇ ਆਪਣੇ ਭਰਾ ਤੋਂ ਨਵਾਂ ਮੋਬਾਇਲ ਖਰੀਦਣ ਲਈ 37 ਹਜ਼ਾਰ ਰੁਪਏ ਮੰਗੇ ਸਨ। ਜਿਸ ਦੀ ਡਿਸਪਲੇਅ ਵੱਡੀ ਹੋਵੇ ਅਤੇ ਸਾਊਂਡ ਵੀ ਬਿਹਤਰ ਹੋਵੇ। ਬੱਚਾ ਮੱਧਵਰਗ ਪਰਿਵਾਰ ’ਚੋਂ ਹੈ ਜੋ ਬੱਚੇ ਨੂੰ ਸਿਰਫ ਗੇਮ ਖੇਡਣ ਲਈ ਇੰਨਾ ਮਹਿੰਗਾ ਫੋਨ ਨਹੀਂ ਦੇ ਸਕਦੇ।
Samsung ਦੇ ਇਸ ਸਮਾਰਟਫੋਨ ਲਈ ਜਾਰੀ ਹੋਈ ਨਵੀਂ ਸਾਫਟਵੇਅਰ ਅਪਡੇਟ
NEXT STORY