ਗੈਜੇਟ ਡੈਸਕ - ਭਾਰਤ ’ਚ ਸਰਕਾਰੀ ਕੰਪਨੀ BSNL ਦਾ 4G ਅਤੇ 5G ਨੈੱਟਵਰਕ ਕਦੋਂ ਸ਼ੁਰੂ ਹੋਵੇਗਾ, ਇਹ ਇੱਕ ਵੱਡਾ ਸਵਾਲ ਬਣ ਗਿਆ ਹੈ। ਹਾਲਾਂਕਿ ਸਰਕਾਰ ਵੱਲੋਂ ਇਸ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ। ਦੱਸ ਦਈਏ ਕਿ BSNL ਦੇ ਆਉਣ ਵਾਲੇ ਰੋਲਆਊਟ ਬਾਰੇ ਉਮੀਦਾਂ ਵਧ ਗਈਆਂ ਹਨ ਤੇ ਰਿਪੋਰਟਾਂ ਅਨੁਸਾਰ, ਸਰਕਾਰੀ ਕੰਪਨੀ ਨੇ ਦੇਸ਼ ’ਚ 93 ਹਜ਼ਾਰ 450 4G ਟਾਵਰ ਲਗਾਏ ਹਨ ਜਦਕਿ ਕੰਪਨੀ ਦਾ ਟੀਚਾ 1 ਲੱਖ 4G ਸਾਈਟਾਂ ਸੀ। ਹੁਣ ਕੇਂਦਰੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਹੈ ਕਿ ਟੀਚਾ ਪ੍ਰਾਪਤ ਹੋਣ ਤੋਂ ਬਾਅਦ, BSNL ਹੋਰ 4G ਸਾਈਟਾਂ ਸਥਾਪਤ ਕਰੇਗਾ। ਉਨ੍ਹਾਂ ਕਿਹਾ ਕਿ ਕੰਪਨੀ 5G ਨੈੱਟਵਰਕ 'ਤੇ ਵੀ ਅਪਗ੍ਰੇਡ ਕਰੇਗੀ। ਪਰ ਹਾਈ-ਸਪੀਡ ਇੰਟਰਨੈੱਟ ਕਦੋਂ ਸ਼ੁਰੂ ਹੋਵੇਗਾ, ਇਸ ਸਵਾਲ ਦਾ ਜਵਾਬ ਅਜੇ ਨਹੀਂ ਮਿਲਿਆ ਹੈ।
ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਨੇ ਭਾਰਤ ਦੇ ਸਭ ਤੋਂ ਵੱਡੇ ਤਕਨੀਕੀ ਸਮਾਗਮ ਇੰਡੀਆ ਮੋਬਾਈਲ ਕਾਂਗਰਸ (IMC 2025) ਬਾਰੇ ਵੀ ਅਪਡੇਟ ਦਿੱਤੀ। ਦੱਸਿਆ ਗਿਆ ਕਿ ਇਹ 8 ਤੋਂ 11 ਅਕਤੂਬਰ ਤੱਕ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ BSNL ਨੂੰ ਅਜੇ ਬਹੁਤ ਲੰਮਾ ਸਫ਼ਰ ਤੈਅ ਕਰਨਾ ਹੈ। ਇਸ ਦੌਰਾਨ ਚੰਗੀ ਗੱਲ ਇਹ ਹੈ ਕਿ ਚੀਜ਼ਾਂ ਸਹੀ ਰਸਤੇ 'ਤੇ ਹਨ। ਹਾਲਾਂਕਿ ਕੰਪਨੀ ਨੇ ਦੇਸ਼ ਭਰ ’ਚ 1 ਲੱਖ 4G ਸਾਈਟਾਂ ਸਥਾਪਤ ਕਰਨ ਦਾ ਟੀਚਾ ਰੱਖਿਆ ਸੀ ਤੇ ਹੁਣ ਉਹ ਇਹ ਇਸ ਟੀਚੇ ਦੇ ਨੇੜੇ ਆ ਗਿਆ ਹੈ। ਸਰਕਾਰ ਵੱਲੋਂ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ ਕਿ BSNL ਦਾ ਨੈੱਟਵਰਕ ਸਵਦੇਸ਼ੀ ਤਕਨਾਲੋਜੀ 'ਤੇ ਅਧਾਰਤ ਹੈ। 4G ਨੈੱਟਵਰਕ ਇਸ ਤਰੀਕੇ ਨਾਲ ਸਥਾਪਤ ਕੀਤਾ ਜਾ ਰਿਹਾ ਹੈ ਕਿ ਭਵਿੱਖ ’ਚ ਇਸਨੂੰ 5G ਵਿੱਚ ਅੱਪਗ੍ਰੇਡ ਕੀਤਾ ਜਾ ਸਕੇ।
ਕਦੋਂ ਹੋਵੇਗਾ ਲਾਂਚ
BSNL 4G ਅਤੇ 5G ਦਾ ਰੋਲਆਊਟ ਲੋਕਾਂ ’ਚ ਉਤਸੁਕਤਾ ਦਾ ਕਾਰਨ ਬਣਿਆ ਹੋਇਆ ਹੈ ਪਰ ਹੁਣ ਤੱਕ ਕੰਪਨੀ ਕੋਈ ਪੱਕੀ ਤਾਰੀਖ ਨਹੀਂ ਦੇ ਸਕੀ ਹੈ। ਕਈ ਮਹੀਨੇ ਪਹਿਲਾਂ, 4G ਲਾਂਚ ਦੀ ਖ਼ਬਰ ਨੇ ਜ਼ੋਰ ਫੜ ਲਿਆ ਸੀ। ਕਿਹਾ ਜਾ ਰਿਹਾ ਸੀ ਕਿ 4G 2024 ਦੀਵਾਲੀ ’ਚ ਆਵੇਗਾ ਅਤੇ 5G ਉਸ ਤੋਂ ਕੁਝ ਮਹੀਨਿਆਂ ਬਾਅਦ ਰੋਲਆਊਟ ਕੀਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ। 5G ਬਾਰੇ ਜੂਨ ਦੀ ਸਮਾਂ ਹੱਦ ਵੀ ਸੀ ਪਰ ਹੁਣ ਤੱਕ ਦੀ ਪ੍ਰਗਤੀ ਨੂੰ ਦੇਖਦੇ ਹੋਏ, ਅਜਿਹਾ ਲੱਗਦਾ ਹੈ ਕਿ 5G ਜੂਨ ’ਚ ਰੋਲਆਊਟ ਨਹੀਂ ਹੋਣ ਵਾਲਾ ਹੈ।
BSNL ਨੇ ਆਪਣੇ 4G ਅਤੇ 5G ਨੈੱਟਵਰਕ ਦੀ ਜ਼ਿੰਮੇਵਾਰੀ ਸਵਦੇਸ਼ੀ ਕੰਪਨੀਆਂ ਨੂੰ ਸੌਂਪ ਦਿੱਤੀ ਹੈ। ਰਿਪੋਰਟਾਂ ਅਨੁਸਾਰ, TCS ਨੂੰ BSNL ਤੋਂ ਲਗਭਗ 18 ਹਜ਼ਾਰ 700 ਸਾਈਟਾਂ ਸਥਾਪਤ ਕਰਨ ਦਾ ਆਰਡਰ ਮਿਲਿਆ ਹੈ। ਇਹ ਸਾਈਟਾਂ 1 ਲੱਖ ਸਾਈਟਾਂ ਤੋਂ ਵੱਖਰੀਆਂ ਹੋਣਗੀਆਂ। ਸਾਈਟਾਂ ਸਥਾਪਤ ਕਰਨ ਤੋਂ ਇਲਾਵਾ, TCS ਕੁਝ ਸਾਲਾਂ ਲਈ ਉਨ੍ਹਾਂ ਦੀ ਦੇਖਭਾਲ ਵੀ ਕਰੇਗਾ। ਇਸ ਤੋਂ ਇਲਾਵਾ, BSNL ਕਈ ਹੋਰ ਭਾਰਤੀ ਕੰਪਨੀਆਂ ਜਿਵੇਂ ਕਿ C-DOT ਅਤੇ Tejas Network ਦੇ ਸਹਿਯੋਗ ਨਾਲ ਕੰਮ ਕਰ ਰਿਹਾ ਹੈ।
ਸਸਤਾ ਹੋਇਆ iPhone 16 Pro Max ! ਬਸ ਇੰਨੀ ਰਹਿ ਗਈ ਕੀਮਤ
NEXT STORY