ਗੈਜੇਟ ਡੈਸਕ- ਨਿੱਜੀ ਟੈਲੀਕਾਮ ਕੰਪਨੀਆਂ ਦੇ ਵਧਦੇ ਰੀਚਾਰਜ ਪਲਾਨ ਦੀਆਂ ਕੀਮਤਾਂ ਤੋਂ ਪਰੇਸ਼ਾਨ ਗਾਹਕ ਹੁਣ ਸਰਕਾਰੀ ਟੈਲੀਕਾਮ ਕੰਪਨੀ BSNL ਵੱਲ ਜਾ ਰਹੇ ਹਨ। BSNL ਆਪਣੇ ਸਸਤੇ ਅਤੇ ਲਾਭਕਾਰੀ ਪਲਾਨ ਕਾਰਨ ਤੇਜ਼ੀ ਨਾਲ ਗਹਕਾਂ ਨੂੰ ਆਕਰਸ਼ਿਤ ਕਰ ਰਹੀ ਹੈ। ਖਾਸਕਰਕੇ BSNL ਦੇ ਇਕ ਅਜਿਹੇ ਪਲਾਨ ਨੇ ਸਾਰਿਆਂ ਦਾ ਧਿਆਨ ਖਿੱਚਿਆ ਹੈ, ਜੋ Jio ਦੇ ਮੁਕਾਬਲੇ ਨਾ ਸਿਰਫ ਸਸਤਾ ਹੈ, ਸਗੋਂ ਜ਼ਿਆਦਾ ਡਾਟਾ ਅਤੇ ਜ਼ਿਆਦਾ ਮਿਆਦ ਵੀ ਆਫਰ ਕਰਦਾ ਹੈ।
BSNL ਦਾ 229 ਰੁਪਏ ਵਾਲਾ ਪਲਾਨ
BSNL ਦਾ ਇਹ ਪਲਾਨ ਪੂਰੇ 30 ਦਿਨਾਂ ਦੀ ਮਿਆਦ ਦੇ ਨਾਲ ਆਉਂਦਾ ਹੈ ਅਤੇ ਇਸ ਵਿਚ ਸ਼ਾਨਦਾਰ ਫਾਇਦੇ ਦਿੱਤੇ ਜਾ ਰਹੇ ਹਨ।
ਡੇਲੀ ਡਾਟਾ : ਰੋਜ਼ਾਨਾ 2GB ਡਾਟਾ ਯਾਨੀ 30 ਦਿਨਾਂ 'ਚ ਕੁੱਲ 60GB ਡਾਟਾ ਮਿਲੇਗਾ।
ਫ੍ਰੀ ਕਾਲਿੰਗ : ਅਨਲਿਮਟਿਡ ਕਾਲਿੰਗ ਮਿਲੇਗੀ।
SMS : ਰੋਜ਼ਾਨਾ 100 ਫ੍ਰੀ SMS
Jio ਦਾ 249 ਰੁਪਏ ਵਾਲਾ ਪਲਾਨ
ਦੂਜੇ ਪਾਸੇ Jio ਦੇ ਇਸ ਪਲਾਨ ਦੀ ਮਿਆਦ BSNL ਦੇ ਮੁਕਾਬਲੇ ਘੱਟ ਹੈ ਅਤੇ ਇਸ ਵਿਚ ਡਾਟਾ ਵੀ ਸੀਮਿਤ ਹੈ।
ਡੇਲੀ ਡਾਟਾ : ਰੋਜ਼ਾਨਾ 1GB ਡਾਟਾ ਯਾਨੀ 28 ਦਿਨਾਂ 'ਚ ਕੁੱਲ 28GB ਡਾਟਾ ਮਿਲੇਗਾ।
ਫ੍ਰੀ ਕਾਲਿੰਗ : ਅਨਲਿਮਟਿਡ ਕਾਲਿੰਗ ਮਿਲੇਗੀ।
SMS : ਰੋਜ਼ਾਨਾ 100 ਫ੍ਰੀ SMS
ਵਾਧੂ ਫਾਇਦੇ : JioCinema, JioTV ਅਤੇ JioCloud ਦਾ ਐਕਸੈਸ।
BSNL ਦੇ ਫਾਇਦੇ Jio ਤੋਂ ਜ਼ਿਆਦਾ
- BSNL ਦਾ 229 ਰੁਪਏ ਵਾਲਾ ਪਲਾਨ ਜੀਓ ਦੇ 249 ਰੁਪਏ ਵਾਲੇ ਪਲਾਨ ਦੇ ਮੁਕਾਬਲੇ ਸਸਤਾ ਹੈ ਅਤੇ ਇਸ ਵਿਚ 30 ਦਿਨਾਂ ਦੀ ਮਿਆਦ ਦੇ ਨਾਲ ਦੁੱਗਣਾ ਡਾਟਾ (60GB) ਮਿਲਦਾ ਹੈ।
- BSNL ਦਾ 249 ਰੁਪਏ ਵਾਲਾ ਪਲਾਨ ਵੀ ਉਪਲੱਬਧ ਹੈ, ਜਿਸ ਵਿਚ 45 ਦਿਨਾਂ ਦੀ ਮਿਆਦ ਦੇ ਨਾਲ 229 ਰੁਪਏ ਵਾਲੇ ਪਲਾਨ ਵਰਗੇ ਹੀ ਫਾਇਦੇ ਮਿਲਦੇ ਹਨ। ਯਾਨੀ ਸਿਰਫ 20 ਰੁਪਏ ਜ਼ਿਆਦਾ ਦੇ ਕੇ 15 ਦਿਨਾਂਦ ਦੀ ਵਾਧੂ ਮਿਆਦ ਪਾਈ ਜਾ ਸਕਦੀ ਹੈ।
ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 14.08 ਲੱਖ ਦੇ ਪਾਰ ਹੋਈ : ਕੁਮਾਰਸਵਾਮੀ
NEXT STORY