ਨਵੀਂ ਦਿੱਲੀ- ਸਰਕਾਰੀ ਦੂਰਸੰਚਾਰ ਕੰਪਨੀ ਬੀ. ਐੱਸ. ਐੱਨ. ਐੱਨ. ਐੱਲ. ਨਿੱਜੀ ਟੈਲੀਕਾਮ ਕੰਪਨੀਆਂ ਨਾਲ ਟੱਕਰ ਵਿਚਕਾਰ ਗਾਹਕਾਂ ਨੂੰ ਜੋੜਨ ਲਈ ਸਾਰੇ ਪ੍ਰੀਪੇਡ ਪਲਾਨ ਵਿਚ ਹਾਈ ਸਪੀਡ ਡਾਟਾ ਅਤੇ ਅਨਲਿਮਟਿਡ ਕਾਲਿੰਗ ਦੀ ਪੇਸ਼ਕਸ਼ ਕਰ ਰਹੀ ਹੈ।
ਬੀ. ਐੱਸ. ਐੱਨ. ਐੱਨ. ਐੱਲ. ਦਾ ਇਕ ਬੇਸਟ ਸੇਲਿੰਗ ਰੀਚਾਰਜ ਪਲਾਨ ਵੀ ਹੈ ਜਿਸ ਵਿਚ 90ਜੀਬੀ ਹਾਈ ਸਪੀਡ ਡਾਟਾ ਨਾਲ ਮੁਫ਼ਤ ਕਾਲਿੰਗ ਦੀ ਸੁਵਿਧਾ ਮਿਲ ਰਹੀ ਹੈ।
ਬੀ. ਐੱਸ. ਐੱਨ. ਐੱਨ. ਐੱਲ. ਦਾ ਇਹ ਪ੍ਰੀਪੇਡ ਪਲਾਨ 180 ਦਿਨਾਂ ਦੀ ਵੈਲਡਿਟੀ ਨਾਲ ਆਉਂਦਾ ਹੈ। ਇਸ ਪਲਾਨ ਵਿਚ ਗਾਹਕਾਂ ਨੂੰ 90ਜੀਬੀ ਡਾਟਾ ਯਾਨੀ ਪ੍ਰਤੀ ਦਿਨ 500 ਐੱਮ. ਬੀ. ਡਾਟਾ ਮਿਲੇਗਾ, ਨਾਲ ਹੀ ਯੂਜ਼ਰਜ਼ ਕਿਸੇ ਵੀ ਨੈੱਟਵਰਕ 'ਤੇ ਅਨਲਿਮਡਿਟ ਕਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਵਿਚ ਰੋਜ਼ 100 ਐੱਸ. ਐੱਮ. ਐੱਸ. ਵੀ ਮਿਲਣਗੇ। ਹਾਲਾਂਕਿ, ਇਸ ਪਲਾਨ ਨਾਲ ਪ੍ਰੀਮੀਅਮ ਐਪ ਦੀ ਸਬਸਕ੍ਰਿਪਸ਼ਨ ਨਹੀਂ ਮਿਲੇਗੀ। ਬੀ. ਐੱਸ. ਐੱਨ. ਐੱਨ. ਐੱਲ. ਦਾ ਇਹ ਪ੍ਰੀਪੇਡ ਪਲਾਨ 699 ਰੁਪਏ ਦਾ ਹੈ।
ਗੌਰਤਲਬ ਹੈ ਕਿ ਏਅਰਟੈੱਲ ਇਕਲੌਤਾ ਦੂਰਸੰਚਾਰ ਬ੍ਰਾਂਡ ਹੈ ਜੋ ਪ੍ਰੀਪੇਡ ਪਲਾਨ ਨਾਲ 4 ਲੱਖ ਰੁਪਏ ਤੱਕ ਦਾ ਜੀਵਨ ਬੀਮਾ ਪ੍ਰਦਾਨ ਕਰਦਾ ਹੈ। ਇਸ ਵਿਚ ਇਕ ਪ੍ਰੀਪੇਡ ਰੀਚਾਰਜ 279 ਦਾ ਅਤੇ ਦੂਜਾ 179 ਰੁਪਏ ਦਾ ਹੈ। 279 ਰੁਪਏ ਦੇ ਪ੍ਰੀਪੇਡ ਰੀਚਾਰਜ 'ਤੇ ਐੱਚ. ਡੀ. ਐੱਫ. ਸੀ. ਲਾਈਫ ਵੱਲੋਂ 4 ਲੱਖ ਰੁਪਏ ਦਾ ਟਰਮ ਲਾਈਫ ਇੰਸ਼ੋਰੈਂਸ ਕਵਰ ਮਿਲ ਰਿਹਾ ਹੈ। ਏਅਰਟੈੱਲ ਦੇ 179 ਰੁਪਏ ਦੇ ਪ੍ਰੀਪੇਡ ਰੀਚਾਰਜ ਵਿਚ ਭਾਰਤੀ ਐਕਸਾ ਲਾਈਫ ਵੱਲੋਂ ਦੋ ਲੱਖ ਦਾ ਟਰਮ ਲਾਈਫ ਇੰਸ਼ੋਰੈਂਸ ਕਵਰ ਮਿਲਦਾ ਹੈ। ਇਕ ਵਾਰ ਜਦੋਂ ਤੁਸੀਂ ਆਪਣਾ ਨੰਬਰ ਰੀਚਾਰਜ ਕਰ ਲੈਂਦੇ ਹੋ ਤਾਂ ਤੁਹਾਨੂੰ ਪਾਲਿਸੀ ਹੋ ਜਾਣ ਦਾ ਐੱਸ. ਐੱਮ. ਐੱਸ. ਮਿਲੇਗਾ। ਜਿਸ ਦੇ ਨਾਂ 'ਤੇ ਸਿਮ ਹੈ ਉਸ ਦੇ ਨਾਮ 'ਤੇ ਪਾਲਿਸੀ ਬਣੇਗੀ।
ਫੋਨ ’ਚੋਂ ਤੁਰੰਤ ਡਿਲੀਟ ਕਰੋ ‘ਗੂਗਲ ਕ੍ਰੋਮ’ ਦੀ ਇਹ ਫਰਜ਼ੀ ਐਪ, ਨਹੀਂ ਤਾਂ ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ
NEXT STORY