ਗੈਜੇਟ ਡੈਸਕ- ਟੈਲੀਕਾਮ ਕੰਪਨੀ ਬੀ. ਐੱਸ. ਐੱਨ. ਐੱਲ ਨੇ ਆਪਣੇ ਚੇਂਨਈ ਸਰਕਲ ਦੇ ਬਰਾਡਬੈਂਡ ਪਲਾਨਜ਼ 'ਚ ਬਦਲਾਅ ਕਰ ਦਿੱਤਾ ਹੈ। ਇਸ ਬਦਲਾਅ ਤੋਂ ਬਾਅਦ ਯੂਜ਼ਰਸ ਨੂੰ ਹੁਣ 999 ਰੁਪਏ, 1,299 ਰੁਪਏ, 1,699 ਰੁਪਏ,1,999 ਰੁਪਏ, 2,999 ਰੁਪਏ ਦੇ ਬਰਾਡਬੈਂਡ ਪਲਾਨਜ਼ 'ਚ ਪਹਿਲਾਂ ਤੋਂ ਤੇਜ਼ ਸਪੀਡ ਦੇ ਨਾਲ ਜ਼ਿਆਦਾ ਡਾਟਾ ਦਿੱਤਾ ਜਾਵੇਗਾ। ਇਨ੍ਹਾਂ ਸਾਰਿਆਂ ਪਲਾਨਜ਼ 'ਚ 2Mbps ਦੀ ਪੋਸਟ ਐੱਫ. ਯੂ. ਪੀ ਸਪੀਡ ਹੈ। ਇਸ ਤੋਂ ਇਲਾਵਾ ਇਨ੍ਹਾਂ ਸਾਰਿਆਂ 'ਚ ਦੇਸ਼ਭਰ 'ਚ ਫ੍ਰੀ ਵੁਆਈਸ ਕਾਲਿੰਗ ਦੀ ਸਹੂਲਤ ਹੈ। ਸਾਰਿਆਂ ਯੂਜ਼ਰਸ ਨੂੰ 1 ਜੀ. ਬੀ ਫ੍ਰੀ ਸਟੋਰੇਜ਼ ਦੇ ਨਾਲ ਫ੍ਰੀ ਈ-ਮੇਲ ਆਈ. ਡੀ ਦਿੱਤੀ ਜਾਵੇਗੀ। ਦੱਸ ਦੇਈਏ ਕਿ ਪਿਛਲੇ ਮਹੀਨੇ ਮਤਲਬ ਸਤੰਬਰ 'ਚ ਹੀ ਬੀ. ਐੱਸ. ਐੱਨ. ਐੱਲ ਨੇ ਆਪਣੇ ਐੱਫ. ਟੀ. ਟੀ. ਐੱਚ (ਫਾਇਬਰ ਟੂ ਦ ਹੋਮ) ਬਰਾਡਬੈਂਡ ਪਲਾਨਜ਼ ਨੂੰ ਅਪਡੇਟ ਕੀਤਾ ਸੀ।
999 ਰੁਪਏ ਵਾਲਾ ਪਲਾਨ
ਇਸ ਬਰਾਡਬੈਂਡ ਪਲਾਨ 'ਚ 600 ਜੀ. ਬੀ. ਲਿਮਿਟ ਦੇ ਨਾਲ ਹੁਣ 80Mbps ਦੀ ਡਾਊਨਲੋਡਿੰਗ/ਅਪਲੋਡ ਸਪੀਡ ਮਿਲੇਗੀ। ਇਕ ਵਾਰ ਐੱਫ. ਯੂ. ਪੀ. ਖਤਮ ਹੋ ਜਾਣ ਤੋਂ ਬਾਅਦ ਯੂਜ਼ਰਸ 2Mbps ਦੀ ਸਪੀਡ 'ਤੇ ਇੰਟਰਨੈੱਟ ਦਾ ਮਜਾ ਲੈ ਸਕਦੇ ਹਨ। ਇਨ੍ਹਾਂ ਪਲਾਨ ਦੇ ਤਹਿਤ ਦੇਸ਼ਭਰ 'ਚ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਵੁਆਈਸ ਕਾਲ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਇਸ ਪਲਾਨ 'ਚ 250 ਜੀ. ਬੀ ਦੀ ਲਿਮਿਟ ਦੇ ਨਾਲ 60Mbps ਦੀ ਸਪੀਡ ਮਿਲਦੀ ਸੀ।
1,299 ਰੁਪਏੇ ਵਾਲਾ ਪਲਾਨ
ਇਸ ਪਲਾਨ 'ਚ ਹੁਣ 800 ਜੀ. ਬੀ. ਦੀ ਲਿਮਿਟ ਦੇ ਨਾਲ 100Mbps ਦੀ ਸਪੀਡ ਮਿਲੇਗੀ, ਜਦ ਕਿ ਪਹਿਲਾਂ ਇਸ ਪਲਾਨ 'ਚ 400 ਜੀ. ਬੀ. ਦੀ ਲਿਮਿਟ ਦੇ ਨਾਲ 80Mbps ਦੀ ਸਪੀਡ ਮਿਲਦੀ ਸੀ।
1,699 ਰੁਪਏ ਤੇ 1,999 ਰੁਪਏ ਵਾਲਾ ਪਲਾਨ
1,699 ਰੁਪਏ ਦੇ ਪਲਾਨ 'ਚ ਹੁਣ 1,100 ਜੀ. ਬੀ. ਦੀ ਲਿਮਿਟ ਦੇ ਨਾਲ 100Mbps ਦੀ ਡਾਊਨਲੋਡ ਸਪੀਡ ਮਿਲੇਗੀ। ਉਥੇ ਹੀ 1,999 ਰੁਪਏ ਦੇ ਬਰਾਡਬੈਂਡ ਪਲਾਨ 'ਚ 100Mbps ਦੀ ਡਾਊਨਲੋਡ ਸਪੀਡ ਦੀ ਸਹੂਲਤ ਦਿੱਤੀ ਜਾਵੇਗੀ।
2,999 ਰੁਪਏ ਵਾਲਾ ਪਲਾਨ
ਕੰਪਨੀ ਦੇ 2,999 ਰੁਪਏ ਦੇ ਬਰਾਡਬੈਂਡ ਪਲਾਨ 'ਚ 100Mbps ਦੀ ਡਾਊਨਲੋਡ ਸਪੀਡ ਮਿਲੇਗੀ। ਇਨ੍ਹਾਂ ਪਲਾਨ 'ਚ ਪਹਿਲਾਂ 80Mbps ਦੀ ਡਾਊਨਲੋਡ ਸਪੀਡ 'ਤੇ 900 ਜੀ.ਬੀ. ਤੱਕ ਦਾ ਡਾਟਾ ਦਿੱਤਾ ਜਾ ਰਿਹਾ ਸੀ।
ਹੁਣ ਗੂਗਲ ਦੀ ਵਰਤੋਂ ਕਰਨ 'ਤੇ Android ਫੋਨਜ਼ ਨਿਰਮਾਤਾਵਾਂ ਨੂੰ ਦੇਣੀ ਹੋਵੇਗੀ ਫੀਸ
NEXT STORY