ਨੈਸ਼ਨਲ ਡੈਸਕ : ਕਰਨਾਟਕ ਵਿਚ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਚੱਲ ਰਹੀ ਬਿਆਨਬਾਜ਼ੀ ਰੁਕਣ ਦਾ ਨਾਮ ਨਹੀਂ ਲੈ ਰਹੀ। ਇਸ ਦੌਰਾਨ ਵਿਧਾਇਕ ਇਕਬਾਲ ਹੁਸੈਨ ਨੇ ਦਾਅਵਾ ਕੀਤਾ ਹੈ ਕਿ ਡੀਕੇ ਸ਼ਿਵਕੁਮਾਰ ਦੋ ਮਹੀਨਿਆਂ ਦੇ ਅੰਦਰ ਰਾਜ ਦੇ ਮੁੱਖ ਮੰਤਰੀ ਬਣ ਜਾਣਗੇ। ਕਰਨਾਟਕ ਵਿੱਚ ਕਾਂਗਰਸ ਸਰਕਾਰ ਵਿੱਚ ਲੀਡਰਸ਼ਿਪ ਵਿੱਚ ਤਬਦੀਲੀ ਲਈ ਵਿਧਾਇਕਾਂ ਵੱਲੋਂ ਕੀਤੀ ਜਾ ਰਹੀ ਲਾਬਿੰਗ ਦੇ ਵਿਚਕਾਰ ਪਾਰਟੀ ਦੇ ਸੀਨੀਅਰ ਵਿਧਾਇਕ ਐੱਚਏ ਇਕਬਾਲ ਹੁਸੈਨ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ 100 ਤੋਂ ਵੱਧ ਵਿਧਾਇਕ ਸੂਬਾ ਕਾਂਗਰਸ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਦੇ ਪਿੱਛੇ ਇਕੱਠੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਨੇ 2028 ਵਿੱਚ ਸੱਤਾ ਵਿੱਚ ਵਾਪਸ ਆਉਣਾ ਹੈ, ਤਾਂ ਬਦਲਾਅ ਲਿਆਉਣੇ ਜ਼ਰੂਰੀ ਹਨ।
ਇਹ ਵੀ ਪੜ੍ਹੋ - Corona Vaccine: ਕੀ ਕੋਰੋਨਾ ਵੈਕਸੀਨ ਕਾਰਣ ਹੋਈਆਂ ਮੌਤਾਂ ! ICMR-AIIMS ਦੀ ਰਿਪੋਰਟ ’ਚ ਵੱਡਾ ਖ਼ੁਲਾਸਾ
ਸ੍ਰੀ ਹੁਸੈਨ ਨੇ ਪੱਤਰਕਾਰਾਂ ਨੂੰ ਕਿਹਾ, "ਮੈਂ ਇਕੱਲਾ ਨਹੀਂ ਹਾਂ। ਲਗਭਗ 100 ਵਿਧਾਇਕਾਂ ਨੇ ਤਬਦੀਲੀ ਦੀ ਇੱਛਾ ਪ੍ਰਗਟ ਕੀਤੀ ਹੈ।" ਉਨ੍ਹਾਂ ਕਿਹਾ, "ਜੇਕਰ ਪਾਰਟੀ ਨੂੰ ਬਚਾ ਕੇ ਰੱਖਣਾ ਹੈ, ਜੇਕਰ ਸਾਨੂੰ 2028 ਵਿੱਚ ਕਾਂਗਰਸ ਨੂੰ ਸੱਤਾ ਵਿੱਚ ਦੇਖਣਾ ਹੈ, ਤਾਂ ਸਾਨੂੰ ਬਦਲਾਅ ਦੀ ਲੋੜ ਹੈ, ਸਾਨੂੰ ਇੱਕ ਚੰਗੀ ਪ੍ਰਸ਼ਾਸਕੀ ਟੀਮ ਦੀ ਲੋੜ ਹੈ। ਜਿਸ ਲਈ ਇਹ ਸਹੀ ਸਮਾਂ ਹੈ।" ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਰਾਜ ਵਿੱਚ ਲੀਡਰਸ਼ਿਪ ਤਬਦੀਲੀ 'ਤੇ ਕੋਈ ਚਰਚਾ ਨਹੀਂ ਹੋਈ ਅਤੇ ਮੁੱਖ ਮੰਤਰੀ ਸਿੱਧਰਮਈਆ ਅਤੇ ਰਾਜ ਵਿੱਚ ਪਾਰਟੀ ਸਰਕਾਰ ਦੇ ਹੱਥ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ - School Holidays : ਮੁੜ ਬੰਦ ਹੋਏ ਸਕੂਲ, ਬੱਚਿਆਂ ਦੀ ਲੱਗ ਗਈਆਂ ਮੌਜਾਂ
ਉਨ੍ਹਾਂ ਰਾਮਨਗਰ ਦੇ ਵਿਧਾਇਕ ਐੱਚ.ਏ. ਇਕਬਾਲ ਹੁਸੈਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ, ਜਿਸ ਵਿਚ ਉਹ ਬਿਆਨ ਦੇ ਰਹੇ ਹਨ ਕਿ ਸ਼ਿਵਕੁਮਾਰ ਨੂੰ ਮੁੱਖ ਮੰਤਰੀ ਬਣਨਾ ਚਾਹੀਦਾ ਹੈ। ਮੁੱਖ ਮੰਤਰੀ ਬਦਲਣ ਬਾਰੇ ਮੀਡੀਆ ਸਾਹਮਣੇ ਹੁਸੈਨ ਦੇ ਜਨਤਕ ਬਿਆਨਾਂ ਨੇ ਪਾਰਟੀ ਵਿੱਚ ਭੰਬਲਭੂਸਾ ਅਤੇ ਸ਼ਰਮਿੰਦਗੀ ਪੈਦਾ ਕੀਤੀ ਸੀ, ਉਨ੍ਹਾਂ ਨੂੰ ਜਾਰੀ ਕੀਤੇ ਗਏ ਨੋਟਿਸ ਵਿੱਚ ਕਿਹਾ ਗਿਆ ਹੈ, "ਇਹ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਵੀ ਹੈ। ਤੁਹਾਡੇ ਅਨੁਸ਼ਾਸਨਹੀਣ ਬਿਆਨਾਂ ਨੂੰ ਗੰਭੀਰ ਲੈਂਦੇ ਤੁਹਾਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਇਸ ਨੋਟਿਸ ਦੇ ਮਿਲਣ ਦੇ ਇੱਕ ਹਫ਼ਤੇ ਦੇ ਅੰਦਰ ਆਪਣੇ ਬਿਆਨਾਂ ਦਾ ਸਪੱਸ਼ਟੀਕਰਨ ਦੇਣ ਲਈ ਨਿਰਦੇਸ਼ ਦਿੱਤਾ ਗਿਆ ਹੈ।"
ਇਹ ਵੀ ਪੜ੍ਹੋ - ਰੇਲ ਟਰੈਕ 'ਤੇ ਚੜ੍ਹ ਗਏ 200 ਮੋਟਰਸਾਈਕਲ ਸਵਾਰ, 'ਤੇ ਫਿਰ...
ਹੁਸੈਨ ਅਤੇ ਐੱਚ.ਸੀ. ਬਾਲਾਕ੍ਰਿਸ਼ਨਨ (ਮਗਦੀ) ਸਮੇਤ ਕੁਝ ਪਾਰਟੀ ਵਿਧਾਇਕਾਂ ਨੇ ਦਾਅਵਾ ਕੀਤਾ ਕਿ ਸ਼ਿਵਕੁਮਾਰ ਇਸ ਸਾਲ ਦੇ ਅੰਤ ਵਿੱਚ ਮੁੱਖ ਮੰਤਰੀ ਬਣਨਗੇ, ਇਸ ਤੋਂ ਬਾਅਦ ਲੀਡਰਸ਼ਿਪ ਤਬਦੀਲੀ ਦੀਆਂ ਅਟਕਲਾਂ ਮੁੜ ਸੁਰਜੀਤ ਹੋ ਗਈਆਂ ਹਨ। ਹੁਸੈਨ ਅਤੇ ਬਾਲਾਕ੍ਰਿਸ਼ਨਨ ਦੋਵਾਂ ਨੂੰ ਸ਼ਿਵਕੁਮਾਰ ਦੇ ਕਰੀਬੀ ਮੰਨਿਆ ਜਾਂਦਾ ਹੈ। ਹੁਸੈਨ ਨੇ ਦਾਅਵਾ ਕੀਤਾ ਹੈ ਕਿ ਸ਼ਿਵਕੁਮਾਰ ਕੋਲ ਦੋ ਤੋਂ ਤਿੰਨ ਮਹੀਨਿਆਂ ਵਿੱਚ ਮੁੱਖ ਮੰਤਰੀ ਬਣਨ ਦਾ ਮੌਕਾ ਹੈ। ਸ਼ਿਵਕੁਮਾਰ ਨੇ ਕਿਹਾ ਕਿ ਕਿਸੇ ਵੀ ਪਾਰਟੀ ਨੇਤਾ ਜਾਂ ਵਿਧਾਇਕ ਨੂੰ ਅਜਿਹੇ ਮਾਮਲਿਆਂ 'ਤੇ ਮੀਡੀਆ ਨਾਲ ਗੱਲ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ, “ਸਿੱਧਾਰਮਈਆ ਮੁੱਖ ਮੰਤਰੀ ਹਨ, ਉਨ੍ਹਾਂ ਦਾ ਇੱਕੋ ਇੱਕ ਟੀਚਾ ਉਨ੍ਹਾਂ ਦੇ ਅਤੇ ਸਰਕਾਰ ਦੇ ਹੱਥ ਮਜ਼ਬੂਤ ਕਰਨਾ ਹੈ।”
ਇਹ ਵੀ ਪੜ੍ਹੋ - ਪੁਰਾਣੇ iPhone ਵਾਲਿਆਂ ਦੀ ਲੱਗ ਗਈ ਲਾਟਰੀ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Smart TV ਵੀ ਕਰ ਸਕਦਾ ਹੈ ਤੁਹਾਡੀ ਜਾਸੂਸੀ, ਬਚਣਾ ਹੈ ਤਾਂ ਤੁਰੰਤ ਕਰੋ ਇਹ Settings
NEXT STORY