ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਆਪਣੇ ਬ੍ਰਾਡਬੈਂਡ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਰਿਪੋਰਟ ਮੁਤਾਬਕ, ਬੀ.ਐੱਸ.ਐੱਨ.ਐੱਲ. ਨੇ ਆਪਣੇ ਸਾਰੇ ਪ੍ਰੀਪੇਡ ਬ੍ਰਾਡਬੈਂਡ ਪਲਾਨ ਬੰਦ ਕਰ ਦਿੱਤੇ ਹਨ ਅਤੇ ਹੁਣ ਸਿਰਫ ਪੋਸਟਪੇਡ ਪਲਾਨ ਹੀ ਗਾਹਕਾਂ ਨੂੰ ਮਿਲਣਗੇ। ਹਾਲਾਂਕਿ, ਕੰਪਨੀ ਵਲੋਂ ਇਸ ਦਾ ਫਿਲਹਾਲ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ। ਕਿਹਾ ਜਾ ਰਿਹਾ ਹੈ ਕਿ BSNL ਬ੍ਰਾਡਬੈਂਡ ਦੇ ਪ੍ਰੀਪੇਡ ਗਾਹਕਾਂ ਦੀ ਗਿਣਤੀ ਬਹੁਤ ਘੱਟ ਹੈ, ਇਸ ਲਈ ਇਹ ਫੈਸਲਾ ਲਿਆ ਗਿਆ ਹੈ। Kerala Telecom ਦੀ ਰਿਪੋਰਟ ਮੁਤਾਬਕ, BSNL ਬ੍ਰਾਡਬੈਂਡ ਦੇ ਸਾਰੇ ਪ੍ਰੀਪੇਡ ਗਾਹਕਾਂ ਨੂੰ ਪੋਸਟਪੇਡ ’ਚ ਸ਼ਿਫਟ ਕਰਨ ਦੀ ਤਿਆਰੀ ਕਰ ਰਹੀ ਹੈ। ਗਾਹਕਾਂ ਨੂੰ ਲੁਭਾਉਣ ਲਈ ਕੰਪਨੀ ਨੇ 600 ਰੁਪਏ ਦਾ ਡਿਸਕਾਊਂਟ ਆਫਰ ਵੀ ਪੇਸ਼ ਕੀਤਾ ਹੈ।
ਦੱਸ ਦੇਈਏ ਕਿ ਭਾਰਤ ਸੰਚਾਰ ਨਿਗਮ ਲਿਮਟਿਡ ਨੇ ਹਾਲ ਹੀ ’ਚ ਆਪਣਾ ਇਕ ਨਵਾਂ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ ਜਿਸ ਦੀ ਕੀਮਤ 1,498 ਰੁਪਏ ਹੈ। ਕੰਪਨੀ ਦੇ ਇਸ ਪਲਾਨ ’ਚ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ 365 ਦਿਨਾਂ ਦੀ ਹੈ, ਹਾਲਾਂਕਿ ਇਸ ਵਿਚ ਕਾਲਿੰਗ ਅਤੇ ਮੈਸੇਜਿੰਗ ਦੀ ਕੋਈ ਸੁਵਿਧਾ ਨਹੀਂ ਮਿਲੇਗੀ। 1,498 ਰੁਪਏ ਵਾਲੇ ਪ੍ਰੀਪੇਡ ਪਲਾਨ ਤੋਂ ਇਲਾਵਾ ਕੰਪਨੀ ਨੇ ਇਕ ਪ੍ਰਮੋਸ਼ਨਲ ਆਫਰ ਵੀ ਪੇਸ਼ ਕੀਤਾ ਹੈ ਜਿਸ ਦੇ ਨਾਲ 90 ਦਿਨਾਂ ਦੀ ਵਾਧੂ ਮਿਆਦ ਮਿਲ ਰਹੀ ਹੈ।
1,498 ਰੁਪਏ ਵਾਲੇ ਪਲਾਨ ਨੂੰ ਖਾਸਤੌਰ ’ਤੇ ਉਨ੍ਹਾਂ ਗਾਹਕਾਂ ਲਈ ਡਿਜ਼ਾਇਨ ਕੀਤਾ ਗਿਆ ਹੈ ਜਿਨ੍ਹਾਂ ਨੂੰ ਡਾਟਾ ਦੀ ਲੋੜ ਹੈ। ਇਸ ਪਲਾਨ ਦੇ ਨਾਲ 365 ਦਿਨਾਂ ਤਕ ਰੋਜ਼ਾਨਾ 2 ਜੀ.ਬੀ. ਡਾਟਾ ਮਿਲ ਰਿਹਾ ਹੈ। ਰੋਜ਼ਾਨਾ ਡਾਟਾ ਕੋਟਾ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਦੀ ਸਪੀਡ 40Kbps ਹੋ ਜਾਵੇਗੀ। ਫਿਲਹਾਲ, 1,498 ਰੁਪਏ ਵਾਲਾ ਰੀਚਾਰਜ ਪਲਾਨ ਚੇਨਈ ਸਰਕਿਲ ’ਚ ਵੇਖਿਆ ਗਿਆ ਹੈ, ਜਲਦ ਹੀ ਇਸ ਨੂੰ ਹੋਰ ਸਰਕਿਲਾਂ ’ਚ ਉਪਲੱਬਧ ਕਰਵਾਇਆ ਜਾਵੇਗਾ।
Koo ਦਾ ਨਵਾਂ ਰਿਕਾਰਡ, 1 ਕਰੋੜ ਉਪਭੋਗਤਾਵਾਂ ’ਚੋਂ ਅੱਧੇ ਕਰਦੇ ਹਨ ਹਿੰਦੀ ਭਾਸ਼ਾ ’ਚ ਗੱਲਬਾਤ
NEXT STORY