ਗੈਜੇਟ ਡੈਸਕ—ਜਿਓ ਫਾਇਬਰ ਦੇ ਪਲਾਨਸ ਨੂੰ ਟੱਕਰ ਦੇਣ ਲਈ ਬੀ.ਐੱਸ.ਐੱਨ.ਐੱਲ. ਇਕ ਨਵਾਂ ਬ੍ਰਾਡਬੈਂਡ ਪਲਾਨ ਲੈ ਕੇ ਆਈ ਹੈ। ਬੀ.ਐੱਸ.ਐੱਨ.ਐੱਲ. ਨੇ ਆਪਣੇ ਭਾਰਤ ਫਾਇਬਰ ਬ੍ਰਾਡਬੈਂਡ ਪੋਰਟਫੋਲੀਓ 'ਚ 1,999 ਰੁਪਏ ਦਾ ਇਕ ਨਵਾਂ ਪਲਾਨ ਜੋੜਿਆ ਹੈ। 1,999 ਰੁਪਏ ਵਾਲੇ ਬੀ.ਐੱਸ.ਐੱਨ.ਐੱਲ. ਦੇ ਇਸ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 33 ਜੀ.ਬੀ. ਡਾਟਾ ਅਤੇ ਅਨਲਿਮਟਿਡ ਕਾਲਿੰਗ ਦਾ ਫਾਇਦਾ ਮਿਲੇਗਾ। ਬੀ.ਐੱਸ.ਐੱਨ.ਐੱਲ. ਦੇ Bharat Fiber ਬ੍ਰਾਡਬੈਂਡ ਪੋਰਟਫੋਲੀਓ 'ਚ ਪਹਿਲਾਂ ਤੋਂ 849 ਰੁਪਏ, 1,277 ਰੁਪਏ, 2,499 ਰੁਪਏ, 4,499 ਰੁਪਏ, 5,999 ਰੁਪਏ, 9,999 ਰੁਪਏ ਅਤੇ 16,999 ਰੁਪਏ ਦੇ ਪਲਾਨ ਹਨ।
ਇਨ੍ਹਾਂ ਕੰਪਨੀਆਂ ਦੇ ਪਲਾਨ ਨੂੰ ਮਿਲੇਗੀ ਟੱਕਰ
ਬੀ.ਐੱਸ.ਐੱਨ.ਐੱਲ. ਦਾ 1,999 ਰੁਪਏ ਵਾਲਾ ਬ੍ਰਾਡਬੈਂਡ ਪਲਾਨ, ACT Fibernet,. ਏਅਰਟੈੱਲ V-Fiber ਦੇ 1,999 ਰੁਪਏ ਵਾਲ ਪਲਾਨ ਅਤੇ ਜਿਓ ਫਾਇਬਰ ਦੇ 2,499 ਰੁਪਏ ਵਾਲੇ ਪਲਾਨ ਨੂੰ ਟੱਕਰ ਦੇਵੇਗਾ। ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਕੰਫਰਮ ਕੀਤਾ ਹੈ ਕਿ ਇਸ ਪਲਾਨ ਤਹਿਤ ਖਤਮ ਹੋਣ ਤੋਂ ਬਾਅਦ ਸਪੀਡ ਘਟ ਕੇ 4ਐੱਮ.ਬੀ.ਪੀ.ਐੱਸ. ਰਹਿ ਜਾਵੇਗੀ। ਜਿਓ ਫਾਇਬਰ ਦੇ ਪਲਾਨਸ 'ਚ ਤੈਅ ਲਿਮਟ ਖਤਮ ਹੋਣ ਤੋਂ ਬਾਅਦ ਸਪੀਡ ਘਟ ਕੇ 1 ਐੱਮ.ਬੀ.ਪੀ.ਐੱਸ. ਰਹਿ ਜਾਵੇਗੀ।
ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ ਬੀ.ਐੱਸ.ਐੱਨ.ਐੱਲ. ਆਪਣੇ ਇਸ ਪਲਾਨ ਦੀ ਮਾਰਕੀਟਿੰਗ ਅਨਲਿਮਟਿਡ ਡਾਟਾ ਪਲਾਨ ਦੇ ਰੂਪ 'ਚ ਕਰ ਰਿਹਾ ਹੈ, ਪਰ ਇਸ 'ਚ ਰੋਜ਼ਾਨਾ 33 ਜੀ.ਬੀ. ਡਾਟਾ ਦੀ ਲਿਮਟ ਹੈ। ਬੀ.ਐੱਸ.ਐੱਨ.ਐੱਲ. ਨੇ ਇਸ ਸਾਲ ਦੀ ਸ਼ੁਰੂਆਤ 'ਚ ਆਪਣੇ ਭਾਰਤ ਫਾਇਬਰ ਬ੍ਰਾਡਬੈਂਡ ਪਲਾਨ ਨੂੰ ਰਿਵਾਇਜਡ ਕੀਤਾ ਸੀ ਅਤੇ ਉਨ੍ਹਾਂ ਨੂੰ ਰੋਜ਼ਾਨਾ ਡਾਟਾ ਪਲਾਨ 'ਚ ਕੰਨਵਰਟ ਕਰ ਦਿੱਤਾ ਹੈ।
ਡਾਟਾ ਤੋਂ ਇਲਾਵਾ ਅਨਲਿਮਟਿਡ ਕਾਲਿੰਗ ਦਾ ਫਾਇਦਾ
ਬੀ.ਐੱਸ.ਐੱਨ.ਐੱਲ. ਦੇ 1,999 ਰੁਪਏ ਵਾਲੇ ਪਲਾਨ 'ਚ ਡਾਟਾ ਤੋਂ ਇਲਾਵਾ ਯੂਜ਼ਰਸ ਕੰਪਨੀ ਦੇ ਲੈਂਡਲਾਈਨ ਫੋਨ ਤੋਂ ਦੇਸ਼ ਭਰ 'ਚ ਕਿਸੇ ਵੀ ਨੈੱਟਵਰਕ ਦੇ ਫੋਨ ਤੋਂ ਅਨਲਿਮਟਿਡ ਕਾਲ ਕਰ ਸਕਣਗੇ। 1,999 ਰੁਪਏ ਵਾਲੇ ਪਲਾਨ ਦੇ ਲਾਂਚ ਨਾਲ ਹੀ ਬੀ.ਐੱਸ.ਐੱਨ.ਐੱਲ. ਦੇ Bharat Fiber ਬ੍ਰਾਡਬੈਂਡ ਪੋਰਟਫੋਲੀਓ 'ਚ 100 ਐੱਮ.ਬੀ.ਪੀ.ਐੱਸ. ਤਕ ਦੀ ਸਪੀਡ ਕਰਨ ਵਾਲੇ ਕੁਲ 8 ਪਲਾਨ ਹੋ ਗਏ ਹਨ। 849 ਰੁਪਏ ਵਾਲੇ ਬੇਸ ਬ੍ਰਾਡਬੈਂਡ ਪਲਾਨ 'ਚ 600 ਜੀ.ਬੀ. ਤਕ 50 ਐੱਮ.ਬੀ.ਪੀ.ਐੱਸ. ਤਕ ਦੀ ਸਪੀਡ ਮਿਲਦੀ ਹੈ। ਡਾਟਾ ਲਿਮਟ ਖਤਮ ਹੋਣ ਤੋਂ ਬਾਅਦ ਯੂਜ਼ਰਸ ਨੂੰ 2 ਐੱਮ.ਬੀ.ਪੀ.ਐੱਸ. ਦੀ ਸਪੀਡ ਮਿਲਦੀ ਹੈ।
Toyota Yaris ਨਵੇਂ ਅਵਤਾਰ ’ਚ ਲਾਂਚ, ਕੀਮਤ ਘਟੀ
NEXT STORY