ਗੈਜੇਟ ਡੈਸਕ—ਬੀ.ਐੱਸ.ਐੱਨ.ਐੱਲ. ਨੇ ਰਿਲਾਇੰਸ ਜਿਓ ਨੂੰ ਟੱਕਰ ਦੇਣ ਦੀ ਤਿਆਰੀ ਕੀਤੀ ਹੈ। ਇਸ ਵਾਰ ਮੋਬਾਇਲ ਪਲਾਨ ਨਾਲ ਨਹੀਂ ਬਲਕਿ ਹਾਈ ਸਪੀਡ ਇੰਟਰਨੈੱਟ ਪਲਾਨ ਨਾਲ। ਬੀ.ਐੱਸ.ਐੱਨ.ਐੱਲ. ਨੇ ਕਾਫੀ ਪਹਿਲੇ ਕਿਹਾ ਸੀ ਕਿ ਕੰਪਨੀ ਜਿਓ ਨੂੰ ਟੈਰਿਫ ਦਰ ਟੈਰਿਫ ਟੱਕਰ ਦੇਵੇਗਾ ਅਤੇ ਇਸ ਤੋਂ ਬਾਅਦ ਜਿਓ ਦੇ ਟੱਕਰ ਦੇ ਕਈ ਪਲਾਨਸ ਵੀ ਲਾਂਚ ਕੀਤੇ ਗਏ। ਹੁਣ ਬੀ.ਐੱਸ.ਐੱਨ.ਐੱਲ. ਨੇ JioGigafiber ਅਤੇ Airtel V-Fiber ਨੂੰ ਟੱਕਰ ਦੇਣ ਲਈ ਹਾਈ ਸਪੀਡ ਬ੍ਰਾਡਬੈਂਡ ਸਰਵਿਸ ਭਾਰਤ ਫਾਇਬਰ ਲਾਂਚ ਕੀਤਾ ਹੈ। ਬੀ.ਐੱਸ.ਐੱਨ.ਐੱਲ. ਦੇ ਇਕ ਅਧਿਕਾਰੀ ਵਿਵੇਕ ਬੰਜਾਲ ਨੇ ਕਿਹਾ ਕਿ ਸਾਨੂੰ ਅਹਿਸਾਸ ਹੋਇਆ ਹੈ ਕਿ ਹੁਣ ਕਸਟਮਰ ਸੁਪਰ ਫਾਸਟ ਇੰਟਰਨੈੱਟ ਦੀ ਡਿਮਾਂਡ ਕਰ ਰਹੇ ਹਨ ਅਤੇ ਹੁਣ ਉਨ੍ਹਾਂ ਕੋਲ ਪਹਿਲੇ ਤੋਂ ਜ਼ਿਆਦਾ ਇਲੈਕਟ੍ਰਾਨਿਕ ਗੈਜੇਟਸ ਅਤੇ ਐਂਟਰਟੇਨਮੈਂਟ ਟੂਲਸ ਹਨ। ਇਸ ਲਈ ਅਸੀਂ ਐੱਫ.ਟੀ.ਟੀ.ਐੱਚ. (ਫਾਈਬਰ ਟੂ ਦਿ ਹੋਮ ਟੈਕਨਾਲੋਜੀ) ਅਪਗਰੇਡ ਕੀਤੀ ਗਈ ਹੈ ਅਤੇ ਅਸੀਂ ਭਾਰਤ ਫਾਇਬਰ ਲਾਂਚ ਕਰ ਰਹੇ ਹਨ। ਇਹ ਅਫੋਰਡੇਬਲ ਹੈ ਅਤੇ ਕਸਟਮਰਸ ਨੂੰ ਹਾਈ ਡਾਟਾ ਡਿਮਾਂਡ ਨੂੰ ਪੂਰਾ ਵੀ ਕਰਦੀ ਹੈ।
ਭਾਰਤ ਫਾਇਬਰ ਰਾਹੀਂ ਕਸਟਮਰਸ ਨੂੰ ਹਾਈ ਸਪੀਡ ਡਾਟਾ ਅਤੇ ਵਾਈ-ਫਾਈ ਕੁਨਕੈਟੀਵਿਟੀ ਮਿਲੇਗੀ। ਕੰਪਨੀ ਮੁਤਾਬਕ ਇਸ ਸਰਵਿਸ ਤਹਿਤ ਰੋਜ਼ਾਨਾ 35ਜੀ.ਬੀ. ਡਾਟਾ ਮਿਲੇਗਾ ਅਤੇ ਇਸ ਦੀ ਕੀਮਤ 1.1 ਰੁਪਏ ਪ੍ਰਤੀ ਜੀ.ਬੀ. ਹੋਵੇਗੀ। ਇਸ ਦੇ ਲਈ ਬੁਕਿੰਗ ਬੀ.ਐੱਸ.ਐੱਨ.ਐੱਲ. ਪੋਰਟਲ 'ਤੇ ਸ਼ੁਰੂ ਹੋ ਚੁੱਕੀ ਹੈ। ਪਲਾਨ ਦੀ ਗੱਲ ਕਰੀਏ ਤਾਂ 2,49 ਰੁਪਏ 'ਚ ਰੋਜ਼ਾਨਾ 40ਜੀ.ਬੀ. ਡਾਟਾ ਮਿਲੇਗਾ ਅਤੇ ਸਪੀਡ 100 ਐੱਮ.ਬੀ.ਪੀ.ਐੱਸ. ਦੀ ਹੋਵੇਗੀ। ਇਸ ਦੇ ਨਾਲ ਅਨਲਿਮਿਟਿਡ ਵੌਇਸ ਕਾਲਿੰਗ ਅਤੇ ਫ੍ਰੀ ਈਮੇਲ ਆਈ.ਡੀ. ਐਕਸੈੱਸ ਮਿਲੇਗਾ। ਇਸ ਤੋਂ ਇਲਾਵਾ 777 ਰੁਪਏ, 1,277 ਰੁਪਏ ਅਤੇ 3,999 ਰੁਪਏ ਦੇ ਵੀ ਪਲਾਨ ਹਨ।
ਬੀ.ਐੱਸ.ਐੱਨ.ਐੱਲ. ਦੇ ਭਾਰਤ ਫਾਈਬਰ ਤਹਿਤ ਕਸਟਮਰਸ ਨੂੰ 256ਕੇ.ਬੀ.ਪੀ.ਐੱਸ. ਤੋਂ ਲੈ ਕੇ 100 ਐੱਮ.ਬੀ.ਪੀ.ਐੱਸ. ਤੱਕ ਦੀ ਸਪੀਡ ਮਿਲੇਗੀ। ਇਸ ਦੇ ਨਾਲ ਆਈ.ਪੀ.ਟੀ.ਵੀ. ਅਤੇ ਵੌਇਸ ਟੈਕਨਾਲੋਜੀ ਸਰਵਿਸ ਵੀ ਦਿੱਤੀ ਜਾਵੇਗੀ। ਭਾਰਤ ਫਾਈਬਰ ਲਗਾਉਣ ਲਈ ਯੂਜ਼ਰਸ ਦੇ ਘਰ ਇਕ ਮੋਡੇਮ ਲਗਾਇਆ ਜਾਵੇਗਾ ਜਿਸ ਨੂੰ ਹੋਮ ਆਪਟੀਕਲ ਨੈੱਟਵਰਕ ਟਰਮੀਨੇਸ਼ (HONT) ਕਿਹਾ ਜਾਂਦਾ ਹੈ। ਇਸ 'ਚ 4 ਇਥਰਨੈੱਟ ਦੇ ਪਾਰਟ ਹੋਣਗੇ ਅਤੇ ਸਾਰੇ 100 ਐੱਮ.ਬੀ.ਪੀ.ਐੱਸ. ਦੀ ਸਪੀਡ ਸਪੋਰਟ ਕਰਨਗੇ। ਇਸ ਡਿਵਾਈਸ 'ਚ 2 ਨਾਰਮਲ ਟੈਲੀਫੋਨ ਪੋਰਟਸ ਵੀ ਹੋਣਗੇ। ਹਰ 100 ਐੱਮ.ਬੀ.ਪੀ.ਐੱਸ. ਪੋਰਟ ਨਾਲ ਬ੍ਰਾਡਬ੍ਰੈਂਡ, ਆਈ.ਪੀ. ਟੀ.ਵੀ. ਆਈ.ਪੀ. ਵੀਡੀਓ ਕਾਲ ਅਤੇ ਲੀਜਡ ਲਾਈਨ ਵਰਗੀ ਸਰਵਿਸ ਮਿਲੇਗੀ। ਬੀ.ਐੱਸ.ਐੱਨ.ਐੱਲ. ਹੋਂਟ ਨਾਲ ਪਾਵਰ ਬੈਂਕ ਯੁਨਿਟ ਵੀ ਦੇ ਰਹੀ ਹੈ। ਇਸ ਦੇ ਤਹਿਤ ਫੁਲ ਲੋਡ ਨਾਲ ਇਹ 4 ਘੰਟੇ ਦਾ ਬੈਕਅਪ ਦੇਵੇਗਾ, ਜਦਕਿ ਆਮ ਯੂਜ਼ 'ਚ ਇਹ ਤਿੰਨ ਦਿਨ ਦਾ ਬੈਕਅਪ ਦੇ ਸਕਦਾ ਹੈ।
ਬੀ.ਐੱਸ.ਐੱਨ.ਐੱਲ. ਨੇ ਇਸ ਸਰਵਿਸ ਲਈ ਕੋਈ ਐਕਟੀਵੇਸ਼ਨ ਚਾਰਜ ਜਾਂ ਇੰਸਟਾਲੇਸ਼ਨ ਚਾਰਜ ਨਹੀਂ ਰੱਖਿਆ ਹੈ। ਸਕਿਓਰਟੀ ਡਿਪਾਜ਼ਿਟ ਦੇ ਤੌਰ 'ਤੇ ਕਸਟਮਰਸ ਨੂੰ 500 ਰੁਪਏ ਦੇਣੇ ਹੋਣਗੇ। ਇਹ ਡਿਪਾਜ਼ਿਟ ਆਪਟੀਕਲ ਨੈੱਟਵਰਕ ਟਰਮੀਨਲ (ONT) ਦੇ ਲਈ ਹੈ ਜਿਸ ਨੂੰ ਤੁਸੀਂ ਚਾਲੂ ਹਾਲਤ 'ਚ ਵਾਪਸ ਕਰਨ 'ਤੇ 500 ਰੁਪਏ ਮਿਲ ਜਾਣਗੇ। ਇਸ ਰੇਂਟ 'ਤੇ ਵੀ ਲਿਆ ਜਾ ਸਕਦਾ ਹੈ। ਇਸ ਦੇ ਲਈ ਹਰ ਮਹੀਨੇ 90 ਰੁਪਏ ਹੈ ਅਤੇ ਇਕ ਸਾਲ ਲਈ 1080 ਰੁਪਏ ਦੇਣੇ ਹੋਣਗੇ।
ਇਹ ਚਾਰਜ ਸਿਰਫ ਓ.ਐੱਨ.ਟੀ.ਦੇ ਲਈ ਹੈ। ਜੇਕਰ ਤੁਸੀਂ ਓ.ਐੱਨ.ਟੀ. ਨਾਲ ADSL WiFi ਮੋਡੇਮ ਲਵੋਗੇ ਤਾਂ ਇਸ ਦੇ ਲਈ 200 ਰੁਪਏ ਹਰ ਮਹੀਨਾ ਐਕਸਟਰਾ ਚਾਰਜ ਦੇਣੇ ਹੋਣਗੇ। 375 ਰੁਪਏ ਦੇ ਉੱਤੇ ਦਾ ਡੀ.ਐੱਸ.ਐੱਲ. ਬ੍ਰਾਡਬੈਂਡ ਪਲਾਨ ਭਾਰਤ ਫਾਇਬਰ ਲਈ ਹੋਵੇਗਾ। ਇਸ ਨੂੰ ਕੰਪਨੀ ਡਾਇਰੈਕਟ ਜਾਂ ਫ੍ਰੇਂਚਾਈਜੀ ਲਈ ਕਸਟਮਰਸ ਨੂੰ ਵੇਚੇਗੀ।
ਸੈਮਸੰਗ ਦੇ ਇਨ੍ਹਾਂ ਸਮਾਰਟਫੋਨਸ ਦੀਆਂ ਕੀਮਤਾਂ ਦਾ ਹੋਇਆ ਖੁਲਾਸਾ
NEXT STORY