ਜਲੰਧਰ— ਸਰਕਾਰੀ ਦੂਰਸੰਚਾਰ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਬੁੱਧਵਾਰ ਨੂੰ ਨਵੀਂ ਇੰਟਰਨੈੱਟ ਟੈਲੀਫੋਨੀ ਸਰਵਿਸ ਦੀ ਸ਼ੁਰੂਆਤ ਕੀਤੀ ਹੈ। ਕੰਪਨੀ ਨੇ ਇਹ ਇੰਟਰਨੈੱਟ ਟੈਲੀਫੋਨ ਸਰਵਿਸ ਆਸਾਮ ਸਰਕਲ ਲਈ ਪੇਸ਼ ਕੀਤੀ ਹੈ। ਇਸ ਸਰਵਿਸ ਤਹਿਤ ਆਸਾਮ ਸਰਕਲ ਦੇ ਗਾਹਕ ਵਿਦੇਸ਼ ਅਤੇ ਭਾਰਤ 'ਚ ਐਪ ਰਾਹੀਂ ਕਿਤੇ ਵੀ ਕਾਲ ਕਰ ਸਕਦੇ ਹਨ ਅਤੇ ਕਾਲ ਰਿਸੀਵ ਕਰ ਸਕਦੇ ਹਨ।
ਇਸ ਨਾਂ ਨਾਲ ਸ਼ੁਰੂ ਹੋਈ ਸਰਵਿਸ
ਬੀ.ਐੱਸ.ਐੱਨ.ਐੱਲ. ਨੇ ਇਹ ਇੰਟਰਨੈੱਟ ਟੈਲੀਫੋਨੀ ਸਰਵਿਸ 'ਵਿੰਗਸ' ਨਾਂ ਨਾਲ ਲਾਂਚ ਕੀਤੀ ਹੈ। ਆਸਾਮ ਸਰਕਲ 'ਚ ਰਹਿਣ ਵਾਲੇ ਕੰਪਨੀ ਦੇ ਗਾਹਕਾਂ ਨੂੰ ਇਸ ਸੇਵਾ ਦਾ ਲਾਭ ਲੈਣ ਲਈ ਆਪਣੇ ਮੋਬਾਇਲ ਅਤੇ ਟੈਬਲੇਟ 'ਚ 'ਵਿੰਗਸ ਐਪ' ਇੰਸਟਾਲ ਕਰਨੀ ਹੋਵੇਗੀ ਤਾਂ ਹੀ ਉਹ ਕਾਲ ਕਰ ਅਤੇ ਰਿਸੀਵ ਕਰ ਸਕਣਗੇ। ਇਸ ਗੱਲ ਦੀ ਜਾਣਕਾਰੀ ਆਸਾਮ ਸਰਕਲ ਦੇ ਚੀਫ ਜਨਰਲ ਮੈਨੇਜਰ ਟੈਲੀਕਾਲ ਸੰਦੀਪ ਗੋਵਿਲ ਨੇ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਇਸ ਸਰਵਿਸ 'ਚ ਇਕ ਸਾਲ ਤਕ ਆਡੀਓ ਅਤੇ ਵੀਡੀਓ ਕਾਲਿੰਗ ਲਈ ਗਾਹਕ 1099 ਰੁਪਏ 'ਚ ਵਨ ਟਾਈਪ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਗਾਹਕ ਇਹ ਵਨ ਟਾਈਮ ਰਜਿਸਟ੍ਰੇਸ਼ਨ ਕਸਟਮਰ ਕੇਅਰ ਸੈਂਟਰਾਂ ਅਤੇ ਆਨਲਾਈਨ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਗਾਹਕ ਹਰ ਮਹੀਨੇ ਅਨਲਿਮਟਿਡ ਡਾਟਾ ਡਾਊਨਲੋਡ ਅਤੇ ਫ੍ਰੀ ਕਾਲਿੰਗ ਦੀ ਸਹੂਲਤ ਲਈ ਨਵਾਂ ਬ੍ਰਾਡਬੈਂਡ ਕੁਨੈਕਸ਼ਨ ਲੈ ਸਕਦੇ ਹਨ। ਇਹ ਨਵਾਂ ਕੁਨੈਕਸ਼ਨ 90 ਦਿਨਾਂ ਲਈ 99 ਰੁਪਏ ਪ੍ਰਤੀ ਮਹੀਨਾ ਦੇ ਕੇ ਲਿਆ ਜਾ ਸਕਦਾ ਹੈ। ਇਸ ਤਹਿਤ ਨਵੇਂ ਗਾਹਕਾਂ ਲਈ ਐੱਫ.ਟੀ.ਟੀ.ਐੱਚ. ਪਲਾਨ ਵੀ ਪੇਸ਼ ਕੀਤਾ ਗਿਆ ਹੈ। ਇਹ 777 ਰੁਪਏ ਦਾ ਪਲਾਨ ਹੈ ਜਿਸ ਵਿਚ ਅਨਲਿਮਟਿਡ ਡਾਟਾ ਡਾਊਨਲੋਡ ਹੋਵੇਗਾ। ਇਸ ਦੀ ਸਪੀਡ 500 ਜੀ.ਬੀ. ਤਕ 50 ਐੱਮ.ਬੀ.ਪੀ.ਐੱਸ. ਤੋਂ ਜ਼ਿਆਦਾ ਹੋਵੇਗੀ ਅਤੇ ਇਸ ਤੋਂ ਬਾਅਦ 2 ਐੱਮ.ਬੀ.ਪੀ.ਐੱਸ. ਦੀ ਸਪੀਡ ਮਿਲੇਗੀ।
ਵੋਲਵੋ ਦੀ ਸਭ ਤੋਂ ਸਸਤੀ SUV XC40 ਦੇ ਦੋ ਨਵੇਂ ਵੇਰੀਐਂਟਸ ਭਾਰਤ 'ਚ ਲਾਂਚ
NEXT STORY