ਜਲੰਧਰ- ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਨੇ ਮੰਗਲਵਾਰ ਨੂੰ ਆਪਣੇ ਪੋਸਟਪੇਡ ਗਾਹਕਾਂ ਲਈ ਨਵਾਂ ਆਫਰ 'ਲੂਟ ਲੋ' ਲਾਂਚ ਕੀਤਾ ਹੈ। ਸਰਕਾਰੀ ਟੈਲੀਕਾਮ ਕੰਪਨੀ ਇਸ ਆਫਰ ਦੇ ਤਹਿਤ 60 ਫੀਸਦੀ ਦੀ ਛੋਟ ਅਤੇ 500 ਫੀਸਦੀ ਜ਼ਿਆਦਾ ਡਾਟਾ ਆਫਰ ਕਰ ਰਹੀ ਹੈ। ਇਸ ਆਫਰ ਦਾ ਫਾਇਦਾ ਦੇਸ਼ ਭਰ 'ਚ 1 ਨਵੰਬਰ, ਬੁੱਧਵਾਰ ਤੋਂ ਲਿਆ ਜਾ ਸਕਦਾ ਹੈ। ਦੱਸ ਦਈਏ ਕਿ ਰਿਲਾਇੰਸ ਜਿਓ ਵੱਲੋਂ ਆਪਣੇ ਟੈਰਿਫ ਪਲਾਨ 'ਚ ਵਾਧੇ ਅਤੇ ਪੋਸਟਪੇਡ ਪਲਾਨ ਦੀ ਮਿਆਦ ਘਟਾਉਣ ਤੋਂ ਬਾਅਦ ਬੀ.ਐੱਸ.ਐੱਨ.ਐੱਲ. ਨੇ ਇਸ ਨਵੇਂ ਆਫਰ ਦਾ ਐਲਾਨ ਕੀਤਾ ਹੈ।
ਬੀ.ਐੱਸ.ਐੱਨ.ਐੱਲ. 'ਲੂਟ ਲੋ' ਆਫਰ ਦਾ ਫਾਇਦਾ 225 ਰੁਪਏ, 325 ਰੁਪਏ, 525 ਰੁਪਏ, 725 ਰੁਪਏ, 799, 1,125 ਰੁਪਏ ਅਤੇ 1,525 ਰੁਪਏ ਵਾਲੇ 7 ਪੋਸਟਪੇਡ ਪਲਾਨ 'ਚ ਮਿਲੇਗਾ। ਇਨ੍ਹਾਂ ਪਲਾਨ 'ਚ 500 ਐੱਮ.ਬੀ., 500 ਐੱਮ.ਬੀ., 3 ਜੀ.ਬੀ., 7 ਜੀ.ਬੀ. 15 ਜੀ.ਬੀ., 30 ਜੀ.ਬੀ., 60 ਜੀ.ਬੀ. ਅਤੇ 90 ਜੀ.ਬੀ. ਡਾਟਾ ਮੁਫਤ ਦਿੱਤਾ ਜਾਵੇਗਾ। ਇਸ ਡਾਟਾ ਲਈ ਕਿਸੇ ਤਰ੍ਹਾਂ ਦੀ ਸਪੀਡ ਲਿਮਟ ਨਹੀਂ ਹੈ। ਹਾਲਾਂਕਿ, ਬੀ.ਐੱਸ.ਐੱਨ.ਐੱਲ. ਅਜੇ 3ਜੀ ਨੈੱਟਵਰਕ ਹੀ ਮੁਹੱਈਆ ਕਰਾਉਂਦੀ ਹੈ ਜਦ ਕਿ ਬਾਕੀ ਸਾਰੀਆਂ ਪ੍ਰਾਈਵੇਟ ਟੈਲੀਕਾਮ ਕੰਪਨੀਆਂ 4ਜੀ ਕੁਨੈਕਸ਼ਨ ਦੇ ਰਹੀਆਂ ਹਨ।
ਬੀ.ਐੱਸ.ਐੱਨ.ਐੱਲ. ਬੋਰਡ ਦੇ ਨਿਰਦੇਸ਼ਕ ਆਰ.ਕੇ. ਮਿੱਤਲ ਨੇ ਇਕ ਪ੍ਰੈੱਸ ਬਿਆਨ 'ਚ ਕਿਹਾ ਕਿ ਅਸੀਂ ਆਪਣੇ ਗਾਹਕਾਂ ਨੂੰ ਜ਼ਿਆਦਾ ਕਿਫਾਇਤੀ ਅਤੇ ਬਿਹਤਰ ਸੇਵਾਵਾਂ ਉਪਲੱਬਧ ਕਰਾਉਣ ਲਈ ਵਚਨਬੱਧ ਹਾਂ।
ਇਸ ਤੋਂ ਪਹਿਲਾਂ ਜੁਲਾਈ 'ਚ ਬੀ.ਐੱਸ.ਐੱਨ.ਐੱਲ. ਨੇ ਆਪਣੇ ਪੋਸਟਪੇਡ ਪਲਾਨ ਅਪਗ੍ਰੇਡ ਕੀਤੇ ਸਨ। 99 ਰੁਪਏ ਵਾਲੇ ਪਲਾਨ 'ਚ 250 ਐੱਮ.ਬੀ. ਡਾਟਾ ਆਫਰ ਕੀਤਾ ਸੀ। ਇਸ ਤੋਂ ਪਹਿਲਾਂ ਇਸ ਪਲਾਨ 'ਚ ਡਾਟਾ ਨਹੀਂ ਦਿੱਤਾ ਜਾਂਦਾ ਸੀ। ਉਥੇ ਹੀ 799, 1,125 ਅਤੇ 1,525 ਰੁਪਏ ਵਾਲੇ ਪਲਾਨ 'ਚ 10 ਜੀ.ਬੀ., 20 ਜੀ.ਬੀ. ਅਤੇ 30 ਜੀ.ਬੀ. ਡਾਟਾ ਮਿਲਦਾ ਹੈ।
ਏਅਰਟੈੱਲ ਦੇ ਆਨਲਾਈਨ ਸਟੋਰ 'ਤੇ ਆਫਰ ਦੇ ਨਾਲ ਉਪਲੱਬਧ ਹੋ ਸਕਦੈ iPhone X
NEXT STORY