ਗੈਜੇਟ ਡੈਸਕ- BSNL ਨੇ ਆਪਣੇ 88 ਰੁਪਏ ਵਾਲੇ ਪਲਾਨ ਦੀ ਮਿਆਦ ਨੂੰ ਘਟਾ ਦਿੱਤਾ ਹੈ। TelecomTalk ਦੀ ਰਿਪੋਰਟ ਦੇ ਮੁਤਾਬਕ, ਪਹਿਲਾਂ BSNL ਦੇ ਇਸ ਪਲਾਨ ਦੀ ਮਿਆਦ 35 ਦਿਨਾਂ ਦੀ ਸੀ ਪਰ ਹੁਣ ਇਸ ਦੀ ਮਿਆਦ ਘਟਾ ਕੇ 30 ਦਿਨ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ 4ਜੀ ਵੀ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ।
BSNL ਦੇ 88 ਰੁਪਏ ਵਾਲੇ ਪਲਾਨ ਦੇ ਫਾਇਦੇ
BSNL ਦੇ 88 ਰੁਪਏ ਵਾਲੇ ਪਲਾਨ 'ਚ ਹੁਣ 30 ਦਿਨਾਂ ਦੀ ਮਿਆਦ ਮਿਲਦੀ ਹੈ। ਇਸ ਤੋਂ ਇਲਾਵਾ 10 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਕਾਲਿੰਗ ਉਪਲੱਬਧ ਹੈ। ਇਸ ਪਲਾਨ 'ਚ ਡਾਟਾ ਨਹੀਂ ਮਿਲਦਾ। ਤੁਹਾਨੂੰ ਦੱਸ ਦੇਈਏ ਕਿ BSNL ਕੋਲ ਹੀ 90 ਰੁਪਏ ਤੋਂ ਘੱਟ ਦਾ ਪ੍ਰੀਪੇਡ ਪਲਾਨ ਹੈ। ਹੋਰ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਕੋਲ ਅਜਿਹਾ ਕੋਈ ਪਲਾਨ ਨਹੀਂ ਹੈ।
'ਜਗ ਬਾਣੀ' ਦੀ ਐਪ ਹੋਈ ਅਪਡੇਟ, ਹੁਣੇ ਡਾਊਨਲੋਡ ਕਰੋ ਨਵਾਂ ਵਰਜ਼ਨ
NEXT STORY